ਬਰਨਾਲਾ ਵਿੱਚ ਬੱਸ ਪਲਟਣ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, 15 ਯਾਤਰੀ ਜ਼ਖਮੀ

Latest News: ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਮਹਿਲ ਖੁਰਦ ਵਿਖੇ ਉਸ ਸਮੇਂ ਇੱਕ ਵੱਡਾ ਸੜਕੀ ਹਾਦਸਾ ਹੋ ਗਿਆ ਜਦ ਪ੍ਰਾਈਵੇਟ ਬੱਸ ਖੇਤਾਂ ਵਿੱਚ ਪਲਟ ਗਈ। ਬਸ ਪਲਟਨ ਕਾਰਨ ਬੱਸ ਵਿੱਚ ਸਵਾਰ 15 ਸਵਾਰੀਆਂ ਜ਼ਖਮੀ ਹੋ ਗਈਆਂ ਜਿਨਾਂ ਵਿੱਚੋਂ ਨਰਸਿੰਗ ਕਾਲਜ ਅਤੇ ਸਕੂਲ ਦੀਆਂ ਵਿਦਿਆਰਥਨਾ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ। […]
Khushi
By : Updated On: 22 Jan 2026 14:22:PM
ਬਰਨਾਲਾ ਵਿੱਚ ਬੱਸ ਪਲਟਣ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, 15 ਯਾਤਰੀ ਜ਼ਖਮੀ

Latest News: ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਮਹਿਲ ਖੁਰਦ ਵਿਖੇ ਉਸ ਸਮੇਂ ਇੱਕ ਵੱਡਾ ਸੜਕੀ ਹਾਦਸਾ ਹੋ ਗਿਆ ਜਦ ਪ੍ਰਾਈਵੇਟ ਬੱਸ ਖੇਤਾਂ ਵਿੱਚ ਪਲਟ ਗਈ। ਬਸ ਪਲਟਨ ਕਾਰਨ ਬੱਸ ਵਿੱਚ ਸਵਾਰ 15 ਸਵਾਰੀਆਂ ਜ਼ਖਮੀ ਹੋ ਗਈਆਂ ਜਿਨਾਂ ਵਿੱਚੋਂ ਨਰਸਿੰਗ ਕਾਲਜ ਅਤੇ ਸਕੂਲ ਦੀਆਂ ਵਿਦਿਆਰਥਨਾ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ। 15 ਦੇ ਕਰੀਬ ਜਖਮੀਆਂ ਨੂੰ ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਨਾਂ ਵਿੱਚੋਂ 2 ਦੀ ਹਾਲਤ ਗੰਭੀਰ ਜ਼ਖਮੀ ਹੋਣ ਕਾਰਨ ਉਹਨਾਂ ਨੂੰ ਬਰਨਾਲਾ ਰੈਫਰ ਕਰ ਦਿੱਤਾ ਗਿਆ। 

ਹਾਦਸੇ ਦਾ ਕਾਰਨ ਧੁੰਦ ਸੜਕ ਤੇ ਮੂਹਰੋਂ ਆ ਰਹੇ ਓਵਰਟੇਕ ਕਰਦੇ ਲੁੱਕ ਦੇ ਭਰੇ ਟਿੱਪਰ ਸਮੇਤ ਬੱਸ ਡਰਾਈਵਰ ਦੀ ਲਾਪਰਵਾਹੀ ਵੀ ਦੱਸਿਆ ਜਾ ਰਿਹਾ ਹੈ। ਜੋ ਜਾਣ ਤੋਂ ਬਾਅਦ ਹੀ ਇਸ ਹਾਦਸੇ ਦਾ ਕਾਰਨ ਪਤਾ ਲੱਗੇਗਾ। 

ਜਾਣਕਾਰੀ ਦਿੰਦੇ ਬੱਸ ਕੰਡਕਟਰ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਆਦਾ ਧੁੰਦ ਅਤੇ ਸੜਕ ਤੇ ਆ ਰਹੇ ਲੁੱਕ ਦੇ ਭਰੇ ਟਿੱਪਰ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਵਿੱਚ 22 ਦੇ ਕਰੀਬ ਸਬਾਰੀਆ ਸਨ ਜਿੰਨਾਂ ਵਿੱਚੋਂ 15 ਦੇ ਕਰੀਬ ਸਵਾਰੀਆਂ ਜ਼ਖਮੀ ਹੋਈਆਂ ਹਨ ਲਿੰਕ ਸੜਕ ਦੇ ਆਲੇ ਦੁਆਲੇ ਜਿਆਦਾ ਰਸਤਾ ਨਾ ਹੋਣ ਕਾਰਨ ਬੱਸ ਖੇਤਾਂ ਵਿੱਚ ਜਾ ਪਲਟੀ। 

ਜਖਮੀ ਨੇ ਦੱਸਿਆ ਡਰਾਈਵਰ ਦੀ ਅਣਗਹਿਲੀ

ਬੱਸ ਵਿੱਚ ਸਵਾਰ ਜ਼ਖਮੀ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਬੱਸ ਵਿੱਚ ਸਵਾਰ ਹੋ ਕੇ ਜਾ ਰਹੀ ਸੀ। ਬੱਸ ਡਰਾਈਵਰ ਨੇ ਪਹਿਲਾਂ ਵੀ ਮੋੜ ਤੇ ਬੱਸ ਦੀ ਟੱਕਰ ਮਾਰ ਦੇਣੀ ਸੀ ਪਰ ਥੋੜੀ ਦੂਰ ਜਾਣ ਤੋਂ ਬਾਅਦ ਹੀ ਬੱਸ ਡਰਾਈਵਰ ਨੇ ਖੇਤਾਂ ਵਿੱਚ ਬੱਸ ਨੂੰ ਪਲਟਾ ਦਿੱਤੀ। ਜਿੱਥੇ ਬੱਸ ਵਿੱਚ ਸਵਾਰ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਅਤੇ ਜਿਨਾਂ ਤੇ ਸਿਰ ਅਤੇ ਸਰੀਰ ਤੇ ਸੱਟਾਂ ਵੱਜੀਆਂ ਹਨ। ਉਹਨਾਂ ਦੱਸਿਆ ਕਿ ਇਸ ਹਾਦਸੇ ਦਾ ਮੁੱਖ ਕਾਰਨ ਬੱਸ ਚਲਾ ਰਹੇ ਡਰਾਈਵਰ ਦੀ ਅਣਗਹਿਲੀ ਦੱਸਿਆ ਜਾ ਰਿਹਾ ਹੈ। ਜਿੱਥੇ ਬੱਸ ਡਰਾਈਵਰ ਦਾ  ਜਾਂ ਤਾਂ ਕੋਈ ਨਸ਼ਾ ਕੀਤਾ ਹੋਇਆ ਸੀ ਤੇ ਜਾਂ ਫਿਰ ਉਸ ਨੂੰ ਅੱਖਾਂ ਤੋਂ ਦਿਖਾਈ ਨਹੀਂ ਦੇ ਰਿਹਾ ਸੀ। ਜਿਸ ਕਾਰਨ ਇਹ ਹਾਦਸਾ ਹੋਇਆ ਹੈ। 

ਇਸ ਮੌਕੇ ਸਰਕਾਰੀ ਹਸਪਤਾਲ ਮਹਿਲ ਕਲਾਂ ਦੀ ਡਾਕਟਰ ਗੁਰਤੇਜਿੰਦਰ ਕੌਰ ਇੱਕ ਬੱਸ ਪਲਟਣ ਕਾਰਨ 14 ਦੇ ਕਰੀਬ 14 ਦੇ ਕਰੀਬ ਬੱਸ ਸਵਾਰੀਆਂ ਹਸਪਤਾਲ ਵਿੱਚ ਇਲਾਜ ਲਈ ਪਹੁੰਚੇ ਸਨ ਜਿਨਾਂ ਵਿੱਚੋਂ ਦੋ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਜਖਮੀਆਂ ਦਾ ਐਕਸਰੇ ਅਤੇ ਇਲਾਜ ਕੀਤਾ ਜਾ ਰਿਹਾ ਹੈ। 

ਇਸ ਬੱਸ ਪਲਟਣ ਦੀ ਘਟਨਾ ਨਾਲ ਜਿੱਥੇ 15 ਦੇ ਕਰੀਬ ਨਰਸਿੰਗ ਅਤੇ ਸਕੂਲ ਦੇ ਵਿਦਿਆਰਥੀ ਜ਼ਖਮੀ ਹੋਏ ਹਨ ਉੱਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਬਸ ਦਾ ਕਾਫੀ ਨੁਕਸਾਨ ਹੋ ਗਿਆ ।

ਸੋ ਇਹ ਹਾਦਸਾ ਕਿਸ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ ਉਹ ਪੁਲਿਸ ਜਾਣ ਤੋਂ ਸਾਹਮਣੇ ਆਵੇਗਾ। 

Read Latest News and Breaking News at Daily Post TV, Browse for more News

Ad
Ad