ਬਠਿੰਡਾ- ਅੰਮ੍ਰਿਤਸਰ ਮੇਨ ਹਾਈਵੇ ਦੇ ਨਜ਼ਦੀਕ ਵਾਪਰਿਆ ਭਿਆਨਕ ਸੜਕ ਹਾਦਸਾ
Latest News: ਬਠਿੰਡਾ-ਅੰਮ੍ਰਿਤਸਰ ਹਾਈਵੇ ਪਿੰਡ ਭੋਖੜਾ ਦੇ ਨਜ਼ਦੀਕ ਵਾਪਰਿਆ ਭਿਆਨਕ ਸੜਕ ਹਾਦਸਾ । ਜਿਸ ਦੇ ਵਿੱਚ ਦੋ ਮੋਟਰ ਸਾਈਕਲ ਸਵਾਰ ਦੀ ਆਪਸ ਦੇ ਵਿੱਚ ਆਹਮਣੇ ਸਾਹਮਣੇ ਤੋਂ ਟੱਕਰ ਹੋ ਗਈ। ਜਿਸ ਦੇ ਵਿੱਚ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ ਜਖਮੀਆਂ ਨੂੰ ਹਜੇ ਚੁੱਕਣ ਦੀ ਤਿਆਰੀਆਂ ਹੀ ਚੱਲ ਰਹੀ ਸੀ ਕਿ ਇੱਕ […]
By :
Khushi
Updated On: 24 Jan 2026 08:15:AM
Latest News: ਬਠਿੰਡਾ-ਅੰਮ੍ਰਿਤਸਰ ਹਾਈਵੇ ਪਿੰਡ ਭੋਖੜਾ ਦੇ ਨਜ਼ਦੀਕ ਵਾਪਰਿਆ ਭਿਆਨਕ ਸੜਕ ਹਾਦਸਾ । ਜਿਸ ਦੇ ਵਿੱਚ ਦੋ ਮੋਟਰ ਸਾਈਕਲ ਸਵਾਰ ਦੀ ਆਪਸ ਦੇ ਵਿੱਚ ਆਹਮਣੇ ਸਾਹਮਣੇ ਤੋਂ ਟੱਕਰ ਹੋ ਗਈ। ਜਿਸ ਦੇ ਵਿੱਚ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ ਜਖਮੀਆਂ ਨੂੰ ਹਜੇ ਚੁੱਕਣ ਦੀ ਤਿਆਰੀਆਂ ਹੀ ਚੱਲ ਰਹੀ ਸੀ ਕਿ ਇੱਕ ਅਚਾਨਕ ਤੋਂ ਹੋਰ ਤੇਜ਼ੀ ਨਾਲ ਆਈ ਗੱਡੀ ਉਸੇ ਜਗ੍ਹਾ ਤੇ ਡਿਵਾਈਡਰ ਦੇ ਨਾਲ ਟਕਰਾ ਗਈ
ਇਸ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਦੁਰਘਟਨਾ ਦੇ ਵਿੱਚ ਮੌਤ ਹੋ ਗਈ। ਜਿਸ ਦੀ ਸ਼ਨਾਖਤ ਰਣਜੀਤ ਸਿੰਘ ਉਮਰ 32 ਸਾਲ ਵਾਸੀ ਚੈਕ ਰਾਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਜੋ ਮੋਟਰਸਾਈਕਲ ਦੇ ਉੱਤੇ ਸਵਾਰ ਸੀ
ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਮ੍ਰਿਤਕ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਜੇਰੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।