Google Map ‘ਤੇ ਭਰੋਸਾ ਕਰਨਾ ਪਿਆ ਮਹਿੰਗਾ, ਜੈਪੁਰ ਦੇ ਬਿਰਲਾ ਮੰਦਿਰ ਦੀਆਂ ਪੌੜੀਆਂ ‘ਤੇ ਚੜ੍ਹੀ ਕਾਰ, ਦੇਖੋ ਵੀਡੀਓ
Jaipur Viral Car Video: ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਗਣਤੰਤਰ ਦਿਵਸ ਦੇ ਮੌਕੇ ਇੱਕ ਅਜਿਹੀ ਘਟਨਾ ਵਾਪਰੀ। ਜਿਸ ਤੋਂ ਬਾਅਦ ਲੋਕਾਂ ਵਿੱਚ ਹੜਕੰਪ ਮੱਚ ਗਿਆ। ਗੂਗਲ ਮੈਪ ਦੇ ਭਰੋਸੇ ਚੱਲ ਰਹੀ ਇੱਕ ਕਾਰ ਸਿੱਧੀ ਬਿਰਲਾ ਮੰਦਰ ਦੀਆਂ ਪੌੜੀਆਂ ਤੋਂ ਹੇਠਾਂ ਡਿੱਗਣ ਤੋਂ ਬਾਲ-ਬਾਲ ਬਚ ਗਈ। ਇਹ ਦ੍ਰਿਸ਼ ਵੇਖ ਕੇ ਮੰਦਿਰ ਪਰਿਸਰ ਵਿੱਚ ਮੌਜੂਦ ਸ਼ਰਧਾਲੂ ਘਬਰਾ ਗਏ ਅਤੇ ਕੁਝ ਸਮੇਂ ਲਈ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਗਨੀਮਤ ਰਹੀ ਕਿ ਕਾਰ ਡਿੱਗਣ ਤੋਂ ਪਹਿਲਾਂ ਹੀ ਰੁਕ ਗਈ ਅਤੇ ਕਿਸੇ ਨੂੰ ਕੋਈ ਚੋਟ ਨਹੀਂ ਲੱਗੀ।
ਗਣਤੰਤਰ ਦਿਵਸ ਤੇ ਮੰਦਿਰ ਵਿੱਚ ਭੀੜ
ਸੋਮਵਾਰ ਨੂੰ ਗਣਤੰਤਰ ਦਿਵਸ ਦੇ ਮੌਕੇ ਬਿਰਲਾ ਮੰਦਰ ਵਿੱਚ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ। ਇਸ ਦੌਰਾਨ ਇੱਕ ਸੈਲਾਨੀ ਆਪਣੀ ਕਾਰ ਨਾਲ ਮੰਦਿਰ ਪਰਿਸਰ ਵੱਲ ਆਇਆ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਗੂਗਲ ਮੈਪ ਦੀ ਮਦਦ ਨਾਲ ਚੱਲ ਰਿਹਾ ਸੀ ਅਤੇ ਸੜਕ ਦੀ ਥਾਂ ਸ਼ਰਧਾਲੂਆਂ ਦੇ ਆਉਣ-ਜਾਣ ਵਾਲੀਆਂ ਪੌੜੀਆਂ ਵੱਲ ਮੁੜ ਗਿਆ। ਕੁਝ ਹੀ ਪਲਾਂ ਵਿੱਚ ਕਾਰ ਪੌੜੀਆਂ ਤੋਂ ਹੇਠਾਂ ਡਿੱਗਣ ਲੱਗ ਪਈ। ਜਿਸ ਨਾਲ ਉੱਥੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ।
ਟਲਿਆ ਵੱਡਾ ਹਾਦਸਾ, ਵੀਡੀਓ ਵਾਇਰਲ
ਚਸ਼ਮਦੀਦਾਂ ਮੁਤਾਬਕ, ਡਰਾਈਵਰ ਨੇ ਤੁਰੰਤ ਬ੍ਰੇਕ ਲਗਾ ਕੇ ਕਾਰ ਰੋਕ ਲਈ। ਜਿਸ ਨਾਲ ਉਹ ਹੇਠਾਂ ਡਿੱਗਣ ਤੋਂ ਬਚ ਗਏ। ਕਾਰ ਦੀ ਸਪੀਡ ਘੱਟ ਹੋਣ ਕਾਰਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਇਸ ਘਟਨਾ ਵਿੱਚ ਨਾ ਤਾਂ ਕੋਈ ਸ਼ਰਧਾਲੂ ਜ਼ਖ਼ਮੀ ਹੋਇਆ ਅਤੇ ਨਾ ਹੀ ਕਾਰ ਸਵਾਰਾਂ ਨੂੰ ਕੋਈ ਨੁਕਸਾਨ ਪਹੁੰਚਿਆ। ਸਥਾਨਕ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ, ਜੋ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਗਈ।