ਸੰਗਰੂਰ ਦੀ ਗ੍ਰਾਮ ਪੰਚਾਇਤ ਨੇ ਚਾਇਨਾ ਡੋਰ ਅਤੇ ਪਤੰਗਬਾਜ਼ੀ ’ਤੇ ਲਗਾਈ ਪੂਰਨ ਪਾਬੰਦੀ

Latest News: ਜ਼ਿਲ੍ਹਾ ਸੰਗਰੂਰ ਦੇ ਪਿੰਡ ਝਲੂਰ ਵਿੱਚ ਪਿੰਡ ਪੰਚਾਇਤ ਨੇ ਚਾਇਨਾ ਡੋਰ ਅਤੇ ਪਤੰਗ ਉਡਾਉਣ ਨੂੰ ਲੈ ਕੇ ਪੂਰਨ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਪਾਬੰਦੀ ਪਿੰਡ ਵਿੱਚ ਹੋ ਰਹੀਆਂ ਹਾਦਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਲਾਈ ਗਈ ਹੈ, ਜਿੱਥੇ ਚਾਇਨਾ ਡੋਰ ਕਾਰਨ ਮੋਟਰਸਾਈਕਲ ਸਵਾਰਾਂ ਦੀਆਂ ਮੌਤਾਂ ਅਤੇ ਸਖਤ ਜ਼ਖਮ ਹੋ ਰਹੇ ਹਨ। ਪਿਛਲੇ […]
Khushi
By : Updated On: 28 Jan 2026 12:43:PM
ਸੰਗਰੂਰ ਦੀ ਗ੍ਰਾਮ ਪੰਚਾਇਤ ਨੇ ਚਾਇਨਾ ਡੋਰ ਅਤੇ ਪਤੰਗਬਾਜ਼ੀ ’ਤੇ ਲਗਾਈ ਪੂਰਨ ਪਾਬੰਦੀ

Latest News: ਜ਼ਿਲ੍ਹਾ ਸੰਗਰੂਰ ਦੇ ਪਿੰਡ ਝਲੂਰ ਵਿੱਚ ਪਿੰਡ ਪੰਚਾਇਤ ਨੇ ਚਾਇਨਾ ਡੋਰ ਅਤੇ ਪਤੰਗ ਉਡਾਉਣ ਨੂੰ ਲੈ ਕੇ ਪੂਰਨ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਪਾਬੰਦੀ ਪਿੰਡ ਵਿੱਚ ਹੋ ਰਹੀਆਂ ਹਾਦਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਲਾਈ ਗਈ ਹੈ, ਜਿੱਥੇ ਚਾਇਨਾ ਡੋਰ ਕਾਰਨ ਮੋਟਰਸਾਈਕਲ ਸਵਾਰਾਂ ਦੀਆਂ ਮੌਤਾਂ ਅਤੇ ਸਖਤ ਜ਼ਖਮ ਹੋ ਰਹੇ ਹਨ।

ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਸਵਾਰਾਂ ਦੇ ਜ਼ਖਮੀ ਹੋਣ ਤੇ ਕਈ ਮੌਤਾਂ ਹੋਣ ਦੀਆਂ ਆ ਰਹੀਆਂ ਖ਼ਬਰਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਅੱਜ ਫੈਸਲਾ ਲੈਂਦਿਆਂ ਪਿੰਡ ਅੰਦਰ ਦੁਕਾਨਾਂ ਤੇ ਪਤੰਗ ਵੇਚਣ ਅਤੇ ਪਤੰਗ ਚੜਾਉਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ , ਇਸ ਸਬੰਧੀ ਪਿੰਡ ਦੇ ਸਮੂਹ ਦੁਕਾਨਦਾਰਾਂ ਨੂੰ ਵੀ ਬੇਨਤੀ ਕੀਤੀ ਜਾਵੇਗੀ ਕਿ ਉਹ ਚਾਇਨਾ ਡੋਰ ਜਾਂ ਪਤੰਗ ਨਾ ਵੇਚਣ ।

ਪਿੰਡ ਅੰਦਰ ਜੇਕਰ ਫਿਰ ਵੀ ਕੋਈ ਚਾਈਨਾ ਡੋਰ ਵੇਚਦਾ ਹੈ ਜਾਂ ਪਤੰਗ ਵੇਚਦਾ ਹੈ ਜਾਂ ਪਤੰਗਬਾਜ਼ੀ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad