Banner
Banner

ਵਰਿੰਦਰ ਘੁੰਮਣ ਦੇ ਆਖ਼ਰੀ ਪਲਾਂ ਦੀ ਵੀਡੀਓ ਵਾਇਰਲ, ਤਸਵੀਰਾਂ ਨੇ ਝੰਝੋੜਿਆ ਫੈਨਜ਼ ਦਾ ਦਿਲ

National Bodybuilder Varinder Ghumman Last Video; ਪੰਜਾਬ ਅਤੇ ਏਸ਼ੀਆ ਦੇ ਪਹਿਲੇ ਵੇਜੀਟੇਰੀਅਨ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੀ ਇੱਕ ਵੀਡੀਓ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵੱਲੋਂ ਇਸ ਵੀਡੀਓ ਦੇ ਨਾਲ ਲਿਖਿਆ ਗਿਆ ਹੈ ਕਿ ਇਹ ਵਰਿੰਦਰ ਘੁੰਮਣ ਦੇ ਆਖ਼ਰੀ ਪਲ (ਲਾਸਟ ਮੋਮੈਂਟਸ) ਹਨ। ਉਨ੍ਹਾਂ ਨੇ ਲਿਖਿਆ ਕਿ ਅੱਜ ਵੀ […]
Jaspreet Singh
By : Updated On: 30 Jan 2026 09:35:AM
ਵਰਿੰਦਰ ਘੁੰਮਣ ਦੇ ਆਖ਼ਰੀ ਪਲਾਂ ਦੀ ਵੀਡੀਓ ਵਾਇਰਲ, ਤਸਵੀਰਾਂ ਨੇ ਝੰਝੋੜਿਆ ਫੈਨਜ਼ ਦਾ ਦਿਲ

National Bodybuilder Varinder Ghumman Last Video; ਪੰਜਾਬ ਅਤੇ ਏਸ਼ੀਆ ਦੇ ਪਹਿਲੇ ਵੇਜੀਟੇਰੀਅਨ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੀ ਇੱਕ ਵੀਡੀਓ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵੱਲੋਂ ਇਸ ਵੀਡੀਓ ਦੇ ਨਾਲ ਲਿਖਿਆ ਗਿਆ ਹੈ ਕਿ ਇਹ ਵਰਿੰਦਰ ਘੁੰਮਣ ਦੇ ਆਖ਼ਰੀ ਪਲ (ਲਾਸਟ ਮੋਮੈਂਟਸ) ਹਨ। ਉਨ੍ਹਾਂ ਨੇ ਲਿਖਿਆ ਕਿ ਅੱਜ ਵੀ ਜਦੋਂ ਵਰਿੰਦਰ ਘੁੰਮਣ ਨੂੰ ਦੇਖਦੇ ਹਾਂ ਤਾਂ ਉਹ ਪਲ ਦਿਲ ਨੂੰ ਝੰਝੋੜ ਕੇ ਰੱਖ ਦਿੰਦੇ ਹਨ।

ਦੋਸਤਾਂ ਨੇ ਇਹ ਵੀ ਲਿਖਿਆ ਕਿ ਵਰਿੰਦਰ ਘੁੰਮਣ ਪਾਜੀ ਦਾ ਚਲੇ ਜਾਣਾ ਸਿਰਫ਼ ਇੱਕ ਪਰਿਵਾਰ ਦੀ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਇੱਕ ਵੱਡਾ ਸਦਮਾ ਹੈ। ਉਹ ਨਿਡਰ, ਬੇਬਾਕ ਅਤੇ ਹਰ ਵੇਲੇ ਹੱਸਦੇ ਰਹਿਣ ਵਾਲੇ ਇਨਸਾਨ ਸਨ।

ਉਨ੍ਹਾਂ ਦੀ ਆਖ਼ਰੀ ਵੀਡੀਓ ਨੇ ਅੱਜ ਹਰ ਕਿਸੇ ਦਾ ਦਿਲ ਹਿਲਾ ਕੇ ਰੱਖ ਦਿੱਤਾ ਹੈ। ਕਿਵੇਂ ਉਹ ਆਪਰੇਸ਼ਨ ਤੋਂ ਪਹਿਲਾਂ ਵੀ ਮੁਸਕਰਾਂਦੇ ਹੋਏ ਮਜ਼ਾਕ ਕਰ ਰਹੇ ਸਨ, ਪਰ ਕਿਸੇ ਨੂੰ ਕੀ ਪਤਾ ਸੀ ਕਿ ਡਾਕਟਰਾਂ ਦੀ ਕਥਿਤ ਲਾਪਰਵਾਹੀ ਇੱਕ ਹੀਰੇ ਵਰਗੇ ਇਨਸਾਨ ਨੂੰ ਸਾਡੇ ਤੋਂ ਛੀਨ ਲਵੇਗੀ।

ਅੱਜ ਉਨ੍ਹਾਂ ਦਾ ਪਰਿਵਾਰ ਅਤੇ ਫੈਨਸ ਸਿਰਫ਼ ਇਨਸਾਫ਼ ਦੀ ਮੰਗ ਕਰ ਰਹੇ ਹਨ, ਤਾਂ ਜੋ ਸੱਚ ਨੂੰ ਦਬਾਇਆ ਨਾ ਜਾ ਸਕੇ। ਇਸਦੇ ਨਾਲ ਹੀ ਲਿਖਿਆ ਗਿਆ ਹੈ — ਜਸਟਿਸ ਫ਼ੋਰ ਵਰਿੰਦਰ ਘੁੰਮਣ

ਜ਼ਿਕਰਯੋਗ ਹੈ ਕਿ ਮਾਸਪੇਸ਼ੀਆਂ ਦਾ ਆਪਰੇਸ਼ਨ ਕਰਵਾਉਣ ਲਈ ਅੰਮ੍ਰਿਤਸਰ ਗਏ ਵਰਿੰਦਰ ਘੁੰਮਣ ਦੀ 9 ਅਕਤੂਬਰ 2025 ਨੂੰ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਨੀਲਾ ਪੈ ਚੁੱਕਾ ਸੀ। ਇਸ ਤੋਂ ਬਾਅਦ ਪਰਿਵਾਰ ਨੇ ਡਾਕਟਰਾਂ ‘ਤੇ ਇਲਾਜ ਵਿੱਚ ਲਾਪਰਵਾਹੀ ਦੇ ਦੋਸ਼ ਲਗਾਏ ਸਨ।

ਵੀਡੀਓ ਜਾਰੀ ਕਰਕੇ ਹੈਲਥ ਸਿਸਟਮ ‘ਤੇ ਗੰਭੀਰ ਸਵਾਲ

ਘੁੰਮਣ ਦੀ ਮੌਤ ਨੇ ਪੰਜਾਬ ਦੇ ਹੈਲਥ ਸਿਸਟਮ ਦੀ ਹਕੀਕਤ ਸਾਹਮਣੇ ਲਿਆ ਦਿੱਤੀ ਹੈ। ਪਰਿਵਾਰ ਅਤੇ ਦੋਸਤਾਂ ਨੇ ਵੀਡੀਓ ਸਾਂਝੀ ਕਰਦਿਆਂ ਪੰਜਾਬ ਦੇ ਸਿਹਤ ਪ੍ਰਣਾਲੀ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਲਿਖਿਆ ਕਿ ਪੰਜਾਬ ਦੀ ਸ਼ਾਨ ਅਤੇ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਦਾ ਚਮਕਦਾ ਸਿਤਾਰਾ ਵਰਿੰਦਰ ਘੁੰਮਣ ਦੀ ਮੌਤ ਨੇ ਹੈਲਥ ਸਿਸਟਮ ਅਤੇ ਡਾਕਟਰਾਂ ਦੀ ਜ਼ਿੰਮੇਵਾਰੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

“ਤੁਸੀਂ ਮੈਨੂੰ ਢਾਹ ਲੈਣਾ” — ਕੜਵਾ ਸੱਚ ਬਣ ਗਿਆ

ਘੁੰਮਣ ਦੀ ਆਖ਼ਰੀ ਵੀਡੀਓ ਵਿੱਚ ਫੈਨਸ ਅਤੇ ਦੋਸਤਾਂ ਦਾ ਦਾਅਵਾ ਹੈ ਕਿ ਵਰਿੰਦਰ ਪਾਜੀ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਆਪਰੇਸ਼ਨ ਥੀਏਟਰ ਵੱਲ ਜਾਂਦੇ ਸਮੇਂ ਉਹ ਮਜ਼ਾਕੀਆ ਅੰਦਾਜ਼ ਵਿੱਚ ਕਹਿ ਰਹੇ ਸਨ —
“ਹੁਣ ਤੁਸੀਂ ਮੈਨੂੰ ਢਾਹ ਲੈਣਾ”
ਅਫ਼ਸੋਸ, ਉਨ੍ਹਾਂ ਦੇ ਇਹ ਸ਼ਬਦ ਕੜਵਾ ਸੱਚ ਬਣ ਗਏ ਅਤੇ ਉਹ ਫਿਰ ਕਦੇ ਵਾਪਸ ਨਹੀਂ ਆਏ।

ਘੁੰਮਣ ਦੀ ਮੌਤ ਲਾਪਰਵਾਹੀ ਦਾ ਨਤੀਜਾ — ਪਰਿਵਾਰ ਦਾ ਦੋਸ਼

ਵਰਿੰਦਰ ਘੁੰਮਣ ਦੇ ਪਰਿਵਾਰ ਅਤੇ ਸਮਰਥਕਾਂ ਦਾ ਸਿੱਧਾ ਦੋਸ਼ ਹੈ ਕਿ ਇਹ ਮੌਤ ਕੁਦਰਤੀ ਨਹੀਂ, ਸਗੋਂ ਗੈਰ-ਜ਼ਿੰਮੇਵਾਰ ਡਾਕਟਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ। ਦੋਸ਼ ਲਗਾਇਆ ਗਿਆ ਹੈ ਕਿ ਜਦੋਂ ਸੱਚ ਸਾਹਮਣੇ ਆਉਣ ਲੱਗਾ ਅਤੇ ਗੁਨਾਹ ਬੇਨਕਾਬ ਹੋਣ ਦੀ ਵਾਰੀ ਆਈ, ਤਾਂ ਮਾਮਲੇ ਨੂੰ ਦਬਾਉਣ ਅਤੇ ਰਫ਼ਾ-ਦਫ਼ਾ ਕਰਨ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ। ਇੱਕ ਹੱਸਦਾ-ਖੇਡਦਾ ਪਰਿਵਾਰ ਉਜੜ ਗਿਆ ਹੈ।

ਫੈਨਸ ਪਰਿਵਾਰ ਨਾਲ ਚੱਟਾਨ ਵਾਂਗ ਖੜੇ

ਫੈਨਸ ਅਤੇ ਦੋਸਤਾਂ ਨੇ ਲਿਖਿਆ ਕਿ ਇਸ ਮੁਸ਼ਕਲ ਘੜੀ ਵਿੱਚ ਵਰਿੰਦਰ ਘੁੰਮਣ ਦੇ ਚਾਹੁਣ ਵਾਲੇ ਉਨ੍ਹਾਂ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜੇ ਹਨ। ਸੋਸ਼ਲ ਮੀਡੀਆ ‘ਤੇ ਜਸਟਿਸ ਫ਼ੋਰ ਵਰਿੰਦਰ ਘੁੰਮਣ ਦੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਭਾਵੇਂ ਅੱਜ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ, ਪਰ ਵਾਹਿਗੁਰੂ ਦੇ ਘਰ ਦੇਰ ਹੈ, ਅੰਧੇਰ ਨਹੀਂ। ਫੈਨਸ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਆਖ਼ਰਕਾਰ ਸੱਚ ਦੀ ਹੀ ਜਿੱਤ ਹੋਵੇਗੀ। ਹੁਣ ਇਹ ਲੜਾਈ ਸਿਰਫ਼ ਇੱਕ ਇਨਸਾਨ ਦੀ ਨਹੀਂ, ਸਗੋਂ ਹੱਕ ਅਤੇ ਸੱਚ ਦੀ ਲੜਾਈ ਬਣ ਚੁੱਕੀ ਹੈ।

Read Latest News and Breaking News at Daily Post TV, Browse for more News

Ad
Ad