ਅੱਜ ਭਾਰਤ ਬਨਾਮ ਨਿਊਜ਼ੀਲੈਂਡ ਪੰਜਵਾਂ ਟੀ20: ਵਰਲਡ ਕੱਪ 2026 ਤੋਂ ਪਹਿਲਾਂ ਜਿੱਤ ਨਾਲ ਖਤਮ ਕਰੇਗੀ ਟੀਮ ਇੰਡੀਆ?
India vs New Zealand 5th T20; ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਚੱਲ ਰਹੀ ਪੰਜ ਮੈਚਾਂ ਦੀ ਟੀ20 ਇੰਟਰਨੈਸ਼ਨਲ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੁਕਾਬਲਾ ਅੱਜ (31 ਜਨਵਰੀ) ਤਿਰੁਵਨੰਤਪੁਰਮ ਦੇ ਗ੍ਰੀਨਫੀਲਡ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਪਹਿਲਾਂ ਹੀ ਸੀਰੀਜ਼ ਆਪਣੇ ਨਾਮ ਕਰ ਚੁੱਕੀ ਹੈ, ਇਸ ਲਈ ਇਹ ਮੈਚ ਦੋਹਾਂ ਟੀਮਾਂ ਲਈ ਰਸਮੀ ਹੀ ਰਹਿ ਗਿਆ ਹੈ।
ਫਿਰ ਵੀ, ਟੀਮ ਇੰਡੀਆ ਦੀ ਕੋਸ਼ਿਸ਼ ਰਹੇਗੀ ਕਿ ਆਖਰੀ ਮੈਚ ਜਿੱਤ ਕੇ ਟੀ20 ਵਰਲਡ ਕੱਪ 2026 ਵੱਲ ਸਕਾਰਾਤਮਕ ਨਤੀਜੇ ਨਾਲ ਕਦਮ ਵਧਾਏ। ਦੂਜੇ ਪਾਸੇ, ਨਿਊਜ਼ੀਲੈਂਡ ਟੀਮ ਵੀ ਸੀਰੀਜ਼ ਹਾਰ ਚੁੱਕੀ ਹੈ, ਪਰ ਆਖਰੀ ਮੈਚ ਜਿੱਤ ਕੇ ਵਰਲਡ ਕੱਪ ਲਈ ਚੰਗੇ ਮਾਇੰਡਸੈਟ ਨਾਲ ਅੱਗੇ ਵਧਣਾ ਚਾਹੇਗੀ।
ਸੰਜੂ ਸੈਮਸਨ ‘ਤੇ ਰਹੇਗਾ ਹੋਮ ਗ੍ਰਾਊਂਡ ‘ਤੇ ਰਨ ਬਣਾਉਣ ਦਾ ਦਬਾਅ
ਇਹ ਮੁਕਾਬਲਾ ਗ੍ਰੀਨਫੀਲਡ ਸਟੇਡੀਅਮ ‘ਚ ਖੇਡਿਆ ਜਾਵੇਗਾ, ਜੋ ਕਿ ਸੰਜੂ ਸੈਮਸਨ ਦਾ ਹੋਮ ਗ੍ਰਾਊਂਡ ਵੀ ਹੈ। ਆਪਣੇ ਲੋਕਾਂ ਦੇ ਸਾਹਮਣੇ ਖੇਡਦਿਆਂ ਉਨ੍ਹਾਂ ‘ਤੇ ਚੰਗੀ ਪਾਰੀ ਖੇਡਣ ਦਾ ਦਬਾਅ ਰਹੇਗਾ। ਟੀ20 ਵਰਲਡ ਕੱਪ ਲਈ ਸੰਜੂ ਨੂੰ ਆਖਰੀ ਸਮੇਂ ‘ਚ ਸ਼ੁਭਮਨ ਗਿੱਲ ਦੀ ਥਾਂ ਟੀਮ ‘ਚ ਸ਼ਾਮਲ ਕੀਤਾ ਗਿਆ ਸੀ, ਕਿਉਂਕਿ ਗਿੱਲ ਰਨ ਨਹੀਂ ਬਣਾ ਪਾ ਰਹੇ ਸਨ। ਸੰਜੂ ਨਹੀਂ ਚਾਹੁੰਦੇ ਕਿ ਉਹ ਵੀ ਫੈਨਜ਼ ਨੂੰ ਨਿਰਾਸ਼ ਕਰਨ।
ਭਾਰਤ ਬਨਾਮ ਨਿਊਜ਼ੀਲੈਂਡ ਪੰਜਵੇਂ ਟੀ20 ਨਾਲ ਜੁੜੀਆਂ ਮੁੱਖ ਜਾਣਕਾਰੀਆਂ
ਮੈਚ: ਭਾਰਤ ਬਨਾਮ ਨਿਊਜ਼ੀਲੈਂਡ, ਪੰਜਵਾਂ ਟੀ20 ਇੰਟਰਨੈਸ਼ਨਲ
ਤਾਰੀਖ ਅਤੇ ਸਮਾਂ: 31 ਜਨਵਰੀ, ਟਾਸ – ਸ਼ਾਮ 6:30 ਵਜੇ, ਮੈਚ – ਸ਼ਾਮ 7 ਵਜੇ
ਸਥਾਨ: ਗ੍ਰੀਨਫੀਲਡ ਸਟੇਡੀਅਮ, ਤਿਰੁਵਨੰਤਪੁਰਮ
ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ
- ਅਭਿਸ਼ੇਕ ਸ਼ਰਮਾ
- ਸੰਜੂ ਸੈਮਸਨ (ਵਿਕਟਕੀਪਰ)
- ਇਸ਼ਾਨ ਕਿਸ਼ਨ / ਸ਼੍ਰੇਯਸ ਅਯਰ
- ਸੂਰਿਆਕੁਮਾਰ ਯਾਦਵ (ਕਪਤਾਨ)
- ਹਾਰਦਿਕ ਪਾਂਡਿਆ
- ਰਿੰਕੂ ਸਿੰਘ
- ਸ਼ਿਵਮ ਦੂਬੇ
- ਹਰਸ਼ਿਤ ਰਾਣਾ / ਅਕਸ਼ਰ ਪਟੇਲ
- ਅਰਸ਼ਦੀਪ ਸਿੰਘ
- ਜਸਪ੍ਰੀਤ ਬੁਮਰਾਹ
- ਵਰੁਣ ਚਕਰਵਰਤੀ / ਕੁਲਦੀਪ ਯਾਦਵ
ਨਿਊਜ਼ੀਲੈਂਡ ਦੀ ਸੰਭਾਵਿਤ ਪਲੇਇੰਗ ਇਲੈਵਨ
- ਫਿਨ ਐਲਨ
- ਡੇਵਨ ਕਾਨਵੇ (ਵਿਕਟਕੀਪਰ)
- ਰਚਿਨ ਰਵਿੰਦ੍ਰ
- ਡੈਰਿਲ ਮਿਚੇਲ
- ਗਲੇਨ ਫਿਲਿਪਸ
- ਮਾਰਕ ਚੈਪਮੈਨ
- ਮਿਚੇਲ ਸੈਂਟਨਰ (ਕਪਤਾਨ)
- ਜੈਕ ਫੌਲਕਸ / ਜੇਮਜ਼ ਨੀਸ਼ਮ
- ਮਾਈਕਲ ਬ੍ਰੇਸਵੈਲ / ਇਸ਼ ਸੋਢੀ
- ਕਾਇਲ ਜੈਮੀਸਨ / ਮੈਟ ਹੈਨਰੀ
- ਜੈਕਬ ਡਫੀ
ਦੋਹਾਂ ਟੀਮਾਂ ਦੇ ਪਿਛਲੇ ਪੰਜ ਮੈਚਾਂ ਦੇ ਨਤੀਜੇ
ਭਾਰਤ ਨੇ ਆਪਣੇ ਪਿਛਲੇ ਪੰਜ ਮੈਚਾਂ ‘ਚ ਚਾਰ ਜਿੱਤਾਂ ਹਾਸਲ ਕੀਤੀਆਂ ਹਨ ਅਤੇ ਇੱਕ ਮੈਚ ਹਾਰਿਆ ਹੈ। ਨਿਊਜ਼ੀਲੈਂਡ ਨੇ ਪੰਜ ‘ਚੋਂ ਤਿੰਨ ਮੈਚ ਜਿੱਤੇ ਹਨ ਅਤੇ ਦੋ ਹਾਰੇ ਹਨ।
ਪਿਚ ਦਾ ਮਿਜ਼ਾਜ
ਤਿਰੁਵਨੰਤਪੁਰਮ ‘ਚ ਦਿਨ ਦੌਰਾਨ ਤਾਪਮਾਨ ਲਗਭਗ 20 ਡਿਗਰੀ ਸੈਲਸੀਅਸ ਰਹੇਗਾ। ਇੱਥੇ ਖੇਡੇ ਗਏ ਪਿਛਲੇ ਦੋ ਮੈਚਾਂ ‘ਚ ਭਾਰਤ ਨੇ ਜਿੱਤ ਦਰਜ ਕੀਤੀ ਸੀ। 2023 ‘ਚ ਆਸਟ੍ਰੇਲੀਆ ਖ਼ਿਲਾਫ਼ ਵੱਡਾ ਸਕੋਰ ਬਣਾਕੇ ਸਫਲ ਬਚਾਵ ਕੀਤਾ ਗਿਆ ਸੀ, ਜਦਕਿ 2022 ‘ਚ ਦੱਖਣੀ ਅਫ਼ਰੀਕਾ ਨੂੰ 106 ਰਨਾਂ ‘ਤੇ ਆਲਆਊਟ ਕਰ ਦਿੱਤਾ ਗਿਆ ਸੀ।
ਕੀ ਬਣ ਸਕਦੇ ਹਨ ਰਿਕਾਰਡ
ਨਿਊਜ਼ੀਲੈਂਡ ਵੱਲੋਂ ਟਿਮ ਸਾਊਥੀ ਕੋਲ ਟੀ20 ਇੰਟਰਨੈਸ਼ਨਲ ‘ਚ ਸਭ ਤੋਂ ਵੱਧ 164 ਵਿਕਟਾਂ ਹਨ। ਜੇਕਰ ਇਸ਼ ਸੋਢੀ ਦੋ ਵਿਕਟਾਂ ਲੈਂਦੇ ਹਨ, ਤਾਂ ਉਹ ਕੀਵੀ ਟੀਮ ਦੇ ਸਭ ਤੋਂ ਵੱਡੇ ਟੀ20 ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਸਕਦੇ ਹਨ।
ਟਿਮ ਸਾਈਫਰਟ ਜੇਕਰ 52 ਰਨ ਬਣਾ ਲੈਂਦੇ ਹਨ, ਤਾਂ ਉਹ ਨਿਊਜ਼ੀਲੈਂਡ ਵੱਲੋਂ ਟੀ20 ਇੰਟਰਨੈਸ਼ਨਲ ‘ਚ ਸਭ ਤੋਂ ਵੱਧ ਰਨ ਬਣਾਉਣ ਵਾਲੇ ਚੌਥੇ ਬੱਲੇਬਾਜ਼ ਬਣ ਜਾਣਗੇ।
ਸੂਰਿਆਕੁਮਾਰ ਯਾਦਵ ਨੂੰ ਟੀ20 ਇੰਟਰਨੈਸ਼ਨਲ ‘ਚ 3000 ਰਨ ਪੂਰੇ ਕਰਨ ਲਈ 33 ਰਨਾਂ ਦੀ ਲੋੜ ਹੈ। ਇਸ ਨਾਲ ਉਹ 3000 ਟੀ20 ਰਨ ਬਣਾਉਣ ਵਾਲੇ 12ਵੇਂ ਖਿਡਾਰੀ ਬਣ ਜਾਣਗੇ।