ਪੰਜਾਬ ਦੀ ਸਿਆਸਤ ‘ਚ ਭੂਚਾਲ; ਨਵਜੋਤ ਕੌਰ ਸਿੱਧੂ ਦਾ ਕਾਂਗਰਸ ਤੋਂ ਅਚਾਨਕ ਅਸਤੀਫਾ

Navjot Kaur Sidhu resignation from Congress; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ, ਸਾਬਕਾ ਕ੍ਰਿਕਟਰ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸ਼ਨੀਵਾਰ (31 ਜਨਵਰੀ) ਨੂੰ ਕਿਹਾ ਕਿ ਉਹ ਉਸ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੀ […]
Jaspreet Singh
By : Updated On: 01 Feb 2026 08:11:AM
ਪੰਜਾਬ ਦੀ ਸਿਆਸਤ ‘ਚ ਭੂਚਾਲ; ਨਵਜੋਤ ਕੌਰ ਸਿੱਧੂ ਦਾ ਕਾਂਗਰਸ ਤੋਂ ਅਚਾਨਕ ਅਸਤੀਫਾ

Navjot Kaur Sidhu resignation from Congress; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ, ਸਾਬਕਾ ਕ੍ਰਿਕਟਰ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸ਼ਨੀਵਾਰ (31 ਜਨਵਰੀ) ਨੂੰ ਕਿਹਾ ਕਿ ਉਹ ਉਸ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੀ ਹਨ, ਜਿੱਥੇ ਮਿਹਨਤੀ ਅਤੇ ਕਾਬਿਲ ਆਗੂਆਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਜਿੱਥੇ ਫੈਸਲੇ ਨਿੱਜੀ ਸਵਾਰਥਾਂ ਦੇ ਆਧਾਰ ‘ਤੇ ਲਏ ਜਾਂਦੇ ਹਨ।

ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਤਿੱਖਾ ਹਮਲਾ ਕੀਤਾ। ਗੌਰਤਲਬ ਹੈ ਕਿ 8 ਦਸੰਬਰ 2025 ਨੂੰ ਰਾਜਾ ਵੜਿੰਗ ਵੱਲੋਂ ਉਨ੍ਹਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਦਰਅਸਲ, ਪਿਛਲੇ ਕੁਝ ਸਮੇਂ ਤੋਂ ਨਵਜੋਤ ਕੌਰ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਖਿਲਾਫ਼ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੀ ਸੀ, ਜਿਸ ਦਾ ਪਾਰਟੀ ਅੰਦਰ ਵੀ ਵਿਰੋਧ ਹੋ ਰਿਹਾ ਸੀ।

ਕਾਂਗਰਸ ਛੱਡਣ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਦੇ ਅਹਿਮ ਬਿਆਨ:

ਰਾਜਾ ਵੜਿੰਗ ਸਭ ਤੋਂ ਭ੍ਰਿਸ਼ਟ ਪ੍ਰਧਾਨ:

ਨਵਜੋਤ ਕੌਰ ਨੇ ਸੋਸ਼ਲ ਮੀਡੀਆ (X) ‘ਤੇ ਲਿਖਿਆ ਕਿ ਰਾਜਾ ਵੜਿੰਗ ਹੁਣ ਤੱਕ ਦੇ ਸਭ ਤੋਂ ਡਰਾਉਣੇ ਅਤੇ ਭ੍ਰਿਸ਼ਟ ਪ੍ਰਧਾਨ ਹਨ। ਤੁਸੀਂ ਮੁੱਖ ਮੰਤਰੀ ਨਾਲ ਮਿਲ ਕੇ ਕਾਂਗਰਸ ਨੂੰ ਤਬਾਹ ਕੀਤਾ ਅਤੇ ਆਪਣੇ ਆਪ ਨੂੰ ਜੇਲ੍ਹ ਜਾਣ ਤੋਂ ਬਚਾਇਆ। ਤੁਸੀਂ ਆਪਣੇ ਲਾਭ ਲਈ ਆਮ ਆਦਮੀ ਪਾਰਟੀ ਨਾਲ ਸਾਠਗਾਂਠ ਕਰਕੇ ਕਾਂਗਰਸ ਨੂੰ ਵੇਚ ਦਿੱਤਾ।

12 ਕਾਂਗਰਸੀ ਆਗੂਆਂ ‘ਤੇ ਕਾਰਵਾਈ ਕਿਉਂ ਨਹੀਂ:

ਉਨ੍ਹਾਂ ਕਿਹਾ ਕਿ ਮੇਰੇ ਲਈ ਤਾਂ ਸਸਪੈਂਸ਼ਨ ਲੇਟਰ ਤਿਆਰ ਸੀ, ਪਰ ਉਹ 12 ਦੇ ਕਰੀਬ ਸੀਨੀਅਰ ਕਾਂਗਰਸੀ ਆਗੂਆਂ ਦਾ ਕੀ, ਜੋ ਨਵਜੋਤ ਨੂੰ ਨੁਕਸਾਨ ਪਹੁੰਚਾਉਣ ਲਈ ਮਜੀਠੀਆ ਨਾਲ ਮਿਲ ਕੇ ਕੰਮ ਕਰ ਰਹੇ ਸਨ ਅਤੇ ਜਿਨ੍ਹਾਂ ਨੂੰ ਤੁਸੀਂ ਵੱਡੇ ਅਹੁਦੇ ਦਿੱਤੇ।

ਮੈਨੂੰ ਬਰਬਾਦ ਕਰਨ ਲਈ ਕਾਫ਼ੀ ਸਬੂਤ:

ਮੇਰੇ ਕੋਲ ਤੁਹਾਨੂੰ ਬਰਬਾਦ ਕਰਨ ਲਈ ਕਾਫ਼ੀ ਸਬੂਤ ਹਨ, ਪਰ ਮੈਨੂੰ ਇਸ ਵਿੱਚ ਦਿਲਚਸਪੀ ਨਹੀਂ ਕਿਉਂਕਿ ਮੈਂ ਉਸ ਕਾਂਗਰਸ ਨੂੰ ਛੱਡ ਦਿੱਤਾ ਹੈ ਜਿੱਥੇ ਕਿਸੇ ਕਾਬਿਲ ਆਗੂ ਦੀ ਸੁਣਵਾਈ ਨਹੀਂ ਹੁੰਦੀ।

ਮੈਨੂੰ ਹਰਾਉਣ ਲਈ ਉਮੀਦਵਾਰ ਬਿਠਾਏ:

ਤੁਸੀਂ ਮੇਰੀ ਸੀਟ ‘ਤੇ ਮੈਨੂੰ ਹਰਾਉਣ ਦੇ ਮਕਸਦ ਨਾਲ ਲੋਕ ਬਿਠਾਏ। ਆਸ਼ੂ, ਚੰਨੀ, ਭੱਟਲ, ਡਾ. ਗਾਂਧੀ ਸਮੇਤ ਕਈ ਸੀਨੀਅਰ ਆਗੂਆਂ ਖਿਲਾਫ਼ ਤੁਹਾਡੀ ਕਾਰਵਾਈ ਕਿੱਥੇ ਹੈ, ਜਿਨ੍ਹਾਂ ਨੇ ਖੁੱਲ੍ਹੇਆਮ ਤੁਹਾਨੂੰ ਚੁਣੌਤੀ ਦਿੱਤੀ?

ਰੀਲਾਂ ਬਣਾਉਣ ਤੱਕ ਸੀਮਿਤ ਰਹਿ ਗਏ:

ਤੁਸੀਂ ਹੁਣ ਇੱਕ ਮਜ਼ਾਕ ਬਣ ਕੇ ਰਹਿ ਗਏ ਹੋ ਅਤੇ ਲੋਕ ਤੁਹਾਡੀਆਂ ਰੀਲਾਂ ਦਾ ਮਜ਼ਾ ਲੈ ਰਹੇ ਹਨ। ਨਵਜੋਤ ਨੂੰ ਪਿਆਰ ਕਰਨ ਵਾਲੇ ਕਾਂਗਰਸੀ ਆਗੂਆਂ ਦੀ ਬੇਇੱਜ਼ਤੀ ਕਰਨੀ ਬੰਦ ਕਰੋ।

ਪਾਰਟੀ ਨੂੰ ਖਤਮ ਕਰਨ ਵਿੱਚ ਵਿਆਸਤ:

ਤੁਸੀਂ ਪਾਰਟੀ ਨੂੰ ਜਿਤਾਉਣ ਦੀ ਬਜਾਏ ਉਸਨੂੰ ਤਬਾਹ ਕਰਨ ਵਿੱਚ ਜ਼ਿਆਦਾ ਰੁਚੀ ਰੱਖਦੇ ਹੋ। ਆਪਣੀ ਮਾਤਾ ਪਾਰਟੀ ਨਾਲ ਬੇਇਮਾਨੀ ਕਰਨ ‘ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।

ਕਿਸੇ ਹੋਰ ਪਾਰਟੀ ਨਾਲ ਕੋਈ ਸੰਪਰਕ ਨਹੀਂ:

ਮੈਂ ਉਨ੍ਹਾਂ ਗਿਣਤੀ ਦੇ ਲੋਕਾਂ ‘ਚੋਂ ਇੱਕ ਹਾਂ, ਜਿਨ੍ਹਾਂ ਦਾ ਨਾ ਤਾਂ ਬੀਜੇਪੀ, ਨਾ ਆਮ ਆਦਮੀ ਪਾਰਟੀ ਅਤੇ ਨਾ ਹੀ ਕਿਸੇ ਹੋਰ ਪਾਰਟੀ ਨਾਲ ਕਦੇ ਕੋਈ ਸਿਆਸੀ ਸੰਪਰਕ ਰਿਹਾ ਹੈ। ਮੈਂ ਇਹ ਸਭ ਕੁਝ ਆਪਣੀ ਅੰਤਰਆਤਮਾ ਦੀ ਆਵਾਜ਼ ‘ਤੇ ਕਰ ਰਹੀ ਹਾਂ। ਮੈਂ ਸਿਰਫ਼ ਵਾਹਿਗੁਰੂ ਜੀ ਨੂੰ ਜਵਾਬਦੇਹ ਹਾਂ।

ਪ੍ਰੇਮਾਨੰਦ ਮਹਾਰਾਜ ਤੋਂ ਆਸ਼ੀਰਵਾਦ:

ਹਾਲ ਹੀ ਵਿੱਚ ਮੈਨੂੰ ਭਗਵਦ ਗੀਤਾ ਦੇ ਉਪਦੇਸ਼ਾਂ ਨਾਲ ਤਿੰਨ ਦਿਨ ਸ਼ਾਂਤਮਈ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਅਤੇ ਪ੍ਰੇਮਾਨੰਦ ਮਹਾਰਾਜ ਵਰਗੇ ਮਹਾਨ ਸੰਤਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਹੋਇਆ।

ਮੋਦੀ ਦੀ ਤਾਰੀਫ਼, ਪੰਜਾਬ CM ‘ਤੇ ਤੰਜ:

ਉਨ੍ਹਾਂ ਕਿਹਾ ਕਿ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ, ਤਦ ਵੀ ਉਹ ਤਿੰਨ ਵਾਰ ਸਪਸ਼ਟ ਬਹੁਮਤ ਨਾਲ ਜਿੱਤੇ ਕਿਉਂਕਿ ਉਹ ਹਰ ਨਾਗਰਿਕ ਦੇ ਪ੍ਰਤੀ ਜਵਾਬਦੇਹ ਸਨ। ਉਨ੍ਹਾਂ ਸਾਰੇ ਵਿਭਾਗਾਂ ਦੇ ਯੂਟਿਲਾਈਜ਼ੇਸ਼ਨ ਸਰਟੀਫਿਕੇਟ ਜਮ੍ਹਾਂ ਕਰਵਾਏ। ਪੰਜਾਬ ਦੇ ਲੋਕਾਂ ਦੇ ਪੈਸੇ ਨੂੰ ਸਿੱਖਿਆ, ਸਿਹਤ ਅਤੇ ਖੇਤੀ ਦੀ ਬਜਾਏ ਮੁਫ਼ਤ ਸਕੀਮਾਂ ਵਿੱਚ ਬਰਬਾਦ ਨਹੀਂ ਕੀਤਾ ਜਾ ਸਕਦਾ।

Read Latest News and Breaking News at Daily Post TV, Browse for more News

Ad
Ad