Journalism Of Hope
BREAKING NEWS
ਜਲਾਲਾਬਾਦ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਅਕਾਲੀ ਦਲ ਵਿੱਚ ਸ਼ਾਮਲ......ਕੈਨੇਡਾ ’ਚ ਪੰਜਾਬੀ ਮਹਿਲਾ ਕੌਂਸਲਰ ਖਿਲਾਫ ਨਫ਼ਰਤੀ ਪੋਸਟਰ ਲੱਗੇ.....ਬਠਿੰਡਾ ‘ਚ ਇੱਕ ਕਲੋਨੀ ’ਚ ਕੰਧ ’ਤੇ ਲਿਖਿਆ ‘ਚਿੱਟਾ ਹੀ ਚਿੱਟਾ’ !......ਅਮਿਤ ਸ਼ਾਹ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ? ਇਹ ਤਾਂ ਦੁਨੀਆ ਦਾ 8ਵਾਂ ਅਜੂਬਾ ਹੋਵੇਗਾ: ਕੇਜਰੀਵਾਲ......ਬਿਕਰਮ ਮਜੀਠੀਆ ਦਾ ਕੇਜਰੀਵਾਲ ’ਤੇ ਜਵਾਬੀ ਹਮਲਾ, 2018 ਦੀ ਚਿੱਠੀ ਕਰਵਾਈ ਯਾਦ.....ਪੰਜਾਬ ’ਚ ਅਸਲਾ ਲਾਇਸੈਂਸ ਬਣਵਾਉਣਾ ਹੋਵੇਗਾ ਔਖਾ, ਸਰਕਾਰ ਵੱਲੋਂ ਕੀਤੀ ਜਾ ਰਹੀ ਨਿਯਮਾਂ ‘ਚ ਸਖ਼ਤੀ......ਡੰਕੀ ਰੂਟ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਦੇ ਮਾਮਲੇ ‘ਚ ਈਡੀ ਦੀ ਵੱਡੀ ਕਾਰਵਾਈ, ਮਾਸਟਰਮਾਈਂਡ ਗ੍ਰਿਫ਼ਤਾਰ......ਕਲਯੁਗੀ ਪੁੱਤ ਵੱਲੋਂ ਆਪਣੇ ਪਿਤਾ ਦਾ ਬੇਰਹਿਮ ਨਾਲ ਕਤਲ.....ਨਾਜਾਇਜ਼ ਸਬੰਧਾਂ ਤੋਂ ਨਾਰਾਜ਼ ਪੁੱਤ ਨੇ ਦੋਸਤ ਨਾਲ ਮਿਲ ਕੇ ਮਾਂ ਦੇ ਪ੍ਰੇਮੀ ਦਾ ਕੀਤਾ ਕਤਲ....ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਧਮਾਕਾ ਮਾਮਲਾ: NIA ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ......

ਦੁਬਈ ਤੋਂ ਵਿਆਹ ਲਈ ਆਇਆ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ, ਪਰਿਵਾਰ ‘ਚ ਮਾਤਮ

Jagraon Accident; ਜਗਰਾਓ ਨੇੜੇ ਪਿੰਡ ਲੀਲਾਂ ਸਥਿਤ ਇਕ ਨਿੱਜੀ ਸਕੂਲ ਨੇੜੇ ਭਿਆਨਕ ਸੜਕ ਹਾਦਸੇ ‘ਚ 2 ਨੌਜਵਾਨਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਪਿੰਡ ਸਦਰਪੁਰਾ ਦੇ ਦੋ ਨੌਜਵਾਨ ਬਲਰਾਜ ਸਿੰਘ ਤੇ ਕ੍ਰਿਸ਼ਨ ਸਿੰਘ ਆਪਣੇ ਮੋਟਰਸਾਈਕਲ ਤੋ ਸਵਾਰ ਹੋਕੇ ਜਗਰਾਉ ਜਾ ਰਹੇ ਸਨ ਤੇ। ਅਚਾਨਕ ਤੇਜ ਰਫਤਾਰ ਸਫਾਰੀ ਕਾਰ ਦੀ ਲਪੇਟ ‘ਚ ਆਉਣ ਨਾਲ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਦੁਬਈ ਤੋਂ ਵਿਆਹ ਲਈ ਆਇਆ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ, ਪਰਿਵਾਰ ‘ਚ ਮਾਤਮ

Jagraon Accident; ਜਗਰਾਓ ਨੇੜੇ ਪਿੰਡ ਲੀਲਾਂ ਸਥਿਤ ਇਕ ਨਿੱਜੀ ਸਕੂਲ ਨੇੜੇ ਭਿਆਨਕ ਸੜਕ ਹਾਦਸੇ ‘ਚ 2 ਨੌਜਵਾਨਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਪਿੰਡ ਸਦਰਪੁਰਾ ਦੇ ਦੋ ਨੌਜਵਾਨ ਬਲਰਾਜ ਸਿੰਘ ਤੇ ਕ੍ਰਿਸ਼ਨ ਸਿੰਘ ਆਪਣੇ ਮੋਟਰਸਾਈਕਲ ਤੋ ਸਵਾਰ ਹੋਕੇ ਜਗਰਾਉ ਜਾ ਰਹੇ ਸਨ ਤੇ। ਅਚਾਨਕ ਤੇਜ ਰਫਤਾਰ ਸਫਾਰੀ ਕਾਰ ਦੀ ਲਪੇਟ ‘ਚ ਆਉਣ ਨਾਲ ਮੌਤ ਦੇ ਮੂੰਹ ‘ਚ ਜਾ ਪਏ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ।

ਪਿੰਡ ਸਦਰਪੁਰਾ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਸਦਰਪੁਰਾ ਦੇ ਦੋ ਨੌਜਵਾਨ ਬਲਰਾਜ ਸਿੰਘ ਤੇ ਕ੍ਰਿਸ਼ਨ ਸਿੰਘ ਜੋ ਪਿੰਡ ਤੋਂ ਜਗਰਾਉ ਵੱਲ ਜਾ ਰਹੇ ਸਨ ਤਾਂ ਤੇਜ ਰਫਤਾਰ ਸਫਾਰੀ ਕਾਰ ਦੀ ਲਪੇਟ ਵਿਚ ਆਉਣ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿੰਨ੍ਹਾਂ ਦੀ ਮੌਕੇ ‘ਤੇ ਮੌਤ ਹ ਗਈ ਹੈ।

ਪਰਿਵਾਰਕ ਮੈਬਰਾਂ ਅਨੁਸਾਰ ਕ੍ਰਿਸ਼ਨ ਸਿੰਘ ਦੁਬਈ ਤੋਂ ਵਿਆਹ ਕਰਵਾਉਣ ਪਿੰਡ ਆਇਆ ਸੀ। ਉਨ੍ਹਾਂ ਦੱਸਿਆ ਕਿ ਹਾਲੇ ਕ੍ਰਿਸ਼ਨ ਦੇ ਵਿਆਹ ਦੀ ਤਰੀਕ ਵੀ ਤਹਿ ਨਹੀ ਸੀ ਹੋਈ ਪ੍ਰੰਤੂ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ।

ਪਰਿਵਾਰਕ ਮੈਬਰਾਂ ਨੇ ਕਾਰ ਚਾਲਕ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿੱਧਵਾਂਬੇਟ ਦੇ ਐਸ.ਐਚ ਓ ਹੀਰਾ ਸਿੰਘ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਲਿਆ। ਇਸ ਸਬੰਧੀ ਹੀਰਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਤੇਜ ਰਫਤਾਰ ਫਰਾਰੀ ਤੇ ਮੋਟਰਸਾਈਕਲ ਨਾਲ ਵਾਪਰਿਆ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਮੌਕੇ ਤੇ ਫ਼ਰਾਰ ਹੋ ਗਏ ਹਨ ।ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News