WhatsApp ‘ਚ ਆ ਰਿਹਾ Instagram ਵਾਲਾ ਖ਼ਾਸ ਫੀਚਰ, ਹੁਣ ਸਟੇਟਸ ਸ਼ੇਅਰ ਕਰਨ ਦਾ ਮਜ਼ਾ ਹੋਵੇਗਾ ਦੁੱਗਣਾ

ਦੁਨੀਆ ਦੇ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ ਵਟਸਐਪ (WhatsApp) ਜਲਦ ਹੀ ਆਪਣੇ ਸਟੇਟਸ ਫੀਚਰ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਕਰਨ ਜਾ ਰਿਹਾ ਹੈ। ਇਸ ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਆਪਣੀ ਪ੍ਰਾਈਵੇਸੀ ‘ਤੇ ਪਹਿਲਾਂ ਨਾਲੋਂ ਜ਼ਿਆਦਾ ਕੰਟਰੋਲ ਮਿਲੇਗਾ। ਰਿਪੋਰਟਾਂ ਮੁਤਾਬਕ, ਵਟਸਐਪ ਵਿੱਚ ਹੁਣ ਇੰਸਟਾਗ੍ਰਾਮ ਦੀ ਤਰਜ਼ ‘ਤੇ ‘ਕਲੋਜ਼ ਫ੍ਰੈਂਡਸ’ ਸਟੇਟਸ ਆਪਸ਼ਨ ਜੋੜਿਆ ਜਾ ਰਿਹਾ ਹੈ। ਇਸ […]
Amritpal Singh
By : Published: 07 Feb 2026 20:28:PM
WhatsApp ‘ਚ ਆ ਰਿਹਾ Instagram ਵਾਲਾ ਖ਼ਾਸ ਫੀਚਰ, ਹੁਣ ਸਟੇਟਸ ਸ਼ੇਅਰ ਕਰਨ ਦਾ ਮਜ਼ਾ ਹੋਵੇਗਾ ਦੁੱਗਣਾ

ਦੁਨੀਆ ਦੇ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ ਵਟਸਐਪ (WhatsApp) ਜਲਦ ਹੀ ਆਪਣੇ ਸਟੇਟਸ ਫੀਚਰ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਕਰਨ ਜਾ ਰਿਹਾ ਹੈ। ਇਸ ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਆਪਣੀ ਪ੍ਰਾਈਵੇਸੀ ‘ਤੇ ਪਹਿਲਾਂ ਨਾਲੋਂ ਜ਼ਿਆਦਾ ਕੰਟਰੋਲ ਮਿਲੇਗਾ। ਰਿਪੋਰਟਾਂ ਮੁਤਾਬਕ, ਵਟਸਐਪ ਵਿੱਚ ਹੁਣ ਇੰਸਟਾਗ੍ਰਾਮ ਦੀ ਤਰਜ਼ ‘ਤੇ ‘ਕਲੋਜ਼ ਫ੍ਰੈਂਡਸ’ ਸਟੇਟਸ ਆਪਸ਼ਨ ਜੋੜਿਆ ਜਾ ਰਿਹਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਆਪਣੇ ਸਟੇਟਸ ਅਪਡੇਟਸ ਸਿਰਫ਼ ਉਨ੍ਹਾਂ ਚੁਣੇ ਹੋਏ ਲੋਕਾਂ ਨਾਲ ਸਾਂਝੇ ਕਰ ਸਕਣਗੇ, ਜਿਨ੍ਹਾਂ ਨੂੰ ਉਹ ਚਾਹੁੰਦੇ ਹਨ।

Instagram ਵਾਂਗ ਪ੍ਰਾਈਵੇਸੀ ਹੋਵੇਗੀ ਮਜ਼ਬੂਤ
ਹੁਣ ਤੱਕ ਵਟਸਐਪ ‘ਤੇ ਸਟੇਟਸ ਦੀ ਪ੍ਰਾਈਵੇਸੀ ਬਦਲਣ ਲਈ ਯੂਜ਼ਰਸ ਨੂੰ ਹਰ ਵਾਰ ਸੈਟਿੰਗ ਵਿੱਚ ਜਾ ਕੇ ਸੰਪਰਕਾਂ (Contacts) ਨੂੰ ਚੁਣਨਾ ਪੈਂਦਾ ਸੀ। ਪਰ ਨਵੇਂ ਫੀਚਰ ਦੇ ਆਉਣ ਨਾਲ ਇਹ ਪ੍ਰਕਿਰਿਆ ਬਹੁਤ ਆਸਾਨ ਹੋ ਜਾਵੇਗੀ। ਯੂਜ਼ਰਸ ਇੱਕ ਵਾਰ ਆਪਣੀ ‘ਕਲੋਜ਼ ਫ੍ਰੈਂਡਸ’ ਲਿਸਟ ਤਿਆਰ ਕਰ ਲੈਣਗੇ ਅਤੇ ਫਿਰ ਕੋਈ ਵੀ ਨਿੱਜੀ ਫੋਟੋ ਜਾਂ ਵੀਡੀਓ ਸਿੱਧਾ ਉਸੇ ਸੀਮਤ ਸਰਕਲ ਵਿੱਚ ਸ਼ੇਅਰ ਕੀਤੀ ਜਾ ਸਕੇਗੀ। ਇਹ ਕਦਮ ਯੂਜ਼ਰਸ ਨੂੰ ਵਧੇਰੇ ਨਿੱਜੀ ਅਤੇ ਸੁਰੱਖਿਅਤ ਸ਼ੇਅਰਿੰਗ ਅਨੁਭਵ ਦੇਣ ਲਈ ਚੁੱਕਿਆ ਗਿਆ ਹੈ।

ਬੀਟਾ ਵਰਜ਼ਨ ‘ਤੇ ਟੈਸਟਿੰਗ ਸ਼ੁਰੂ
ਫੀਚਰ ਟ੍ਰੈਕਰ ਦੀ ਰਿਪੋਰਟ ਅਨੁਸਾਰ, ਇਹ ਨਵਾਂ ਵਿਕਲਪ ਵਟਸਐਪ ਦੇ ਐਂਡਰਾਇਡ ਬੀਟਾ ਵਰਜ਼ਨ 2.26.5.13 ਵਿੱਚ ਦੇਖਿਆ ਗਿਆ ਹੈ। ਫਿਲਹਾਲ ਇਹ ਫੀਚਰ ਡੇਵਲਪਮੇਂਟ ਦੇ ਪੜਾਅ ਵਿੱਚ ਹੈ ਅਤੇ ਕੰਪਨੀ ਨੇ ਅਜੇ ਇਸ ਦੀ ਅਧਿਕਾਰਤ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ। ਆਮ ਤੌਰ ‘ਤੇ ਵਟਸਐਪ ਪਹਿਲਾਂ ਆਪਣੇ ਬੀਟਾ ਯੂਜ਼ਰਸ ਨਾਲ ਨਵੇਂ ਫੀਚਰਸ ਦੀ ਟੈਸਟਿੰਗ ਕਰਦਾ ਹੈ ਅਤੇ ਫੀਡਬੈਕ ਦੇ ਆਧਾਰ ‘ਤੇ ਹੀ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕੀਤਾ ਜਾਂਦਾ ਹੈ।

ਕਿਵੇਂ ਬਣੇਗੀ ‘Close Friends’ ਲਿਸਟ?
ਰਿਪੋਰਟਾਂ ਮੁਤਾਬਕ ਯੂਜ਼ਰਸ ਕੋਲ ਆਪਣੀ ਖਾਸ ਸੂਚੀ ਬਣਾਉਣ ਦੇ ਦੋ ਤਰੀਕੇ ਹੋਣਗੇ। ਪਹਿਲਾ ਤਰੀਕਾ ਸਟੇਟਸ ਪ੍ਰਾਈਵੇਸੀ ਸੈਟਿੰਗ ਦੇ ਅੰਦਰ ਜਾ ਕੇ ਸੰਪਰਕਾਂ ਨੂੰ ਚੁਣਨਾ ਹੋਵੇਗਾ, ਜਦਕਿ ਦੂਜਾ ਤਰੀਕਾ ਸਿੱਧਾ ਸਟੇਟਸ ਸਕ੍ਰੀਨ ਤੋਂ ਲਿਸਟ ਨੂੰ ਮੈਨੇਜ ਕਰਨ ਦਾ ਹੋ ਸਕਦਾ ਹੈ। ਯੂਜ਼ਰਸ ਜਦੋਂ ਚਾਹੁਣ ਇਸ ਲਿਸਟ ਵਿੱਚ ਬਦਲਾਅ ਕਰ ਸਕਣਗੇ, ਪਰ ਇਹ ਬਦਲਾਅ ਸਿਰਫ਼ ਅਗਲੇ ਪੋਸਟ ਕੀਤੇ ਜਾਣ ਵਾਲੇ ਸਟੇਟਸ ‘ਤੇ ਹੀ ਲਾਗੂ ਹੋਵੇਗਾ।

ਵੱਖਰੇ ਰੰਗ ਦੀ ਰਿੰਗ ਦੇਵੇਗੀ ਸੰਕੇਤ
ਇਸ ਫੀਚਰ ਦੀ ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਜਦੋਂ ਕੋਈ ‘ਕਲੋਜ਼ ਫ੍ਰੈਂਡਸ’ ਲਿਸਟ ਵਾਲਾ ਸਟੇਟਸ ਦੇਖੇਗਾ, ਤਾਂ ਉਸ ਨੂੰ ਪ੍ਰੋਫਾਈਲ ਫੋਟੋ ਦੇ ਚਾਰੇ ਪਾਸੇ ਇੱਕ ਵੱਖਰੇ ਰੰਗ ਦੀ ਰਿੰਗ ਦਿਖਾਈ ਦੇ ਸਕਦੀ ਹੈ। ਇਹ ਰਿੰਗ ਇਸ ਗੱਲ ਦਾ ਸੰਕੇਤ ਹੋਵੇਗੀ ਕਿ ਇਹ ਸਟੇਟਸ ਸਿਰਫ਼ ਖਾਸ ਗਰੁੱਪ ਲਈ ਸਾਂਝਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਟਸਐਪ ਇੱਕ ਸਬਸਕ੍ਰਿਪਸ਼ਨ ਪਲਾਨ ‘ਤੇ ਵੀ ਕੰਮ ਕਰ ਰਿਹਾ ਹੈ, ਜਿਸ ਵਿੱਚ ਪ੍ਰੀਮੀਅਮ ਸਟਿੱਕਰ, ਨਵੀਆਂ ਥੀਮਾਂ ਅਤੇ ਵਾਧੂ ਚੈਟ ਪਿਨ ਵਰਗੀਆਂ ਸਹੂਲਤਾਂ ਮਿਲਣ ਦੀ ਸੰਭਾਵਨਾ ਹੈ।

Read Latest News and Breaking News at Daily Post TV, Browse for more News

Ad
Ad