Dera Radha ਸੁਆਮੀ ਬਿਆਸ ਵੱਲੋਂ ਵੱਡਾ ਫੈਸਲਾ , ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ VIP ਫੋਟੋਆਂ ‘ਤੇ ਪਾਬੰਦੀ

Dera Radha Soami Beas: ਡੇਰਾ ਰਾਧਾ ਸੁਆਮੀ ਬਿਆਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਡੇਰਾ ਰਾਧਾ ਸੁਆਮੀ ਬਿਆਸ ‘ਚ ਕਿਸੇ ਵੀ ਤਰ੍ਹਾਂ ਦਾ VIP ਟ੍ਰੀਟਮੈਂਟ ਬੰਦ ਹੋਵੇਗਾ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ VIP ਫੋਟੋਆਂ ‘ਤੇ ਪਾਬੰਦੀ ਲਗਾਈ ਗਈ ਹੈ। ਪਹਿਲਾਂ ਖਿਚਵਾਈਆਂ ਗਈਆਂ ਫੋਟੋਆਂ ਦੇ ਦੁਰਉਪਯੋਗ ਦੀ ਜਾਣਕਾਰੀ ਮਿਲੀ ਹੈ। ਜਿਸ ਕਰਕੇ […]
Amritpal Singh
By : Updated On: 15 Feb 2026 11:42:AM
Dera Radha ਸੁਆਮੀ ਬਿਆਸ ਵੱਲੋਂ ਵੱਡਾ ਫੈਸਲਾ , ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ VIP ਫੋਟੋਆਂ ‘ਤੇ ਪਾਬੰਦੀ

Dera Radha Soami Beas: ਡੇਰਾ ਰਾਧਾ ਸੁਆਮੀ ਬਿਆਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਡੇਰਾ ਰਾਧਾ ਸੁਆਮੀ ਬਿਆਸ ‘ਚ ਕਿਸੇ ਵੀ ਤਰ੍ਹਾਂ ਦਾ VIP ਟ੍ਰੀਟਮੈਂਟ ਬੰਦ ਹੋਵੇਗਾ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ VIP ਫੋਟੋਆਂ ‘ਤੇ ਪਾਬੰਦੀ ਲਗਾਈ ਗਈ ਹੈ। ਪਹਿਲਾਂ ਖਿਚਵਾਈਆਂ ਗਈਆਂ ਫੋਟੋਆਂ ਦੇ ਦੁਰਉਪਯੋਗ ਦੀ ਜਾਣਕਾਰੀ ਮਿਲੀ ਹੈ। ਜਿਸ ਕਰਕੇ ਡੇਰਾ ਬਿਆਸ ਨੇ ਕਿਸੇ ਵੀ VIP ਨਾਲ ਫੋਟੋ ਨਾ ਖਿਚਵਾਉਣ ਦਾ ਸਰਕੁਲਰ ਜਾਰੀ ਕੀਤਾ ਹੈ। ਹੁਣ ਸਭ ਲਈ ਇਕੋ ਜਿਹੇ ਨਿਯਮ ਲਾਗੂ ਹੋਣਗੇ।

ਜਾਣਕਾਰੀ ਅਨੁਸਾਰ ਡੇਰਾ ਬਿਆਸ ‘ਚ ਪੁੱਜਣ ਵਾਲੇ ਕਿਸੇ ਵੀ ਵੀ.ਆਈ.ਪੀ ਦੀ ਹੁਣ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ ਫੋਟੋ ਨਹੀਂ ਹੋ ਸਕਦੀ। ਡੇਰਾ ਬਿਆਸ ਪੁੱਜਣ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਵੀ ਵੀ.ਆਈ.ਪੀ ਟਰੀਟਮੈਂਟ ਨਹੀਂ ਮਿਲੇਗਾ। ਡੇਰਾ ਬਿਆਸ ਪੁੱਜਣ ਵਾਲੀ ਹਰੇਕ ਸੰਗਤ ਰੂਪੀ ਅਤੇ ਡੇਰਾ ਰਿਹਾਇਸ਼ੀਆਂ ਲਈ ਇਕ ਹੀ ਪਲੇਟਫਾਰਮ ਹੋਵੇਗਾ।

ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਡੇਰਾ ਨਿਵਾਸੀਆਂ ਲਈ ਵੀਆਈਪੀ ਕਲਚਰ ਨੂੰ ਖਤਮ ਕਰਨ ਦਾ ਕੁਝ ਸਮਾਂ ਪਹਿਲਾਂ ਹੀ ਫ਼ੈਸਲਾ ਲਿਆ ਜਾ ਚੁੱਕਾ ਹੈ। ਡੇਰਾ ਪ੍ਰਬੰਧਕਾਂ ਅਨੁਸਾਰ ਕਿਸੇ ਵੀ ਵੀਆਈਪੀ ਵੱਲੋਂ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋ ਨਾਲ ਖਿਚਵਾਈ ਜਾਂਦੀ ਤਸਵੀਰ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖਿਆ ਜਾਣ ਲੱਗ ਪਿਆ ਸੀ ਅਤੇ ਇਸ ਤਸਵੀਰ ਦੀ ਦੁਰਵਰਤੋਂ ਕੀਤੀ ਜਾਣ ਲੱਗ ਪਈ ਸੀ।

Read Latest News and Breaking News at Daily Post TV, Browse for more News

Ad
Ad