ਅੰਮ੍ਰਿਤਸਰ ਵਿੱਚ ਪ੍ਰਿੰਟਿੰਗ ਪ੍ਰੈਸ ‘ਚ ਚੋਰੀ, ਐਕਟੀਵਾ ਸਮੇਤ ਲੱਖਾਂ ਦਾ ਸਾਮਾਨ ਕੀਤਾ ਚੋਰੀ

Latest News: ਅੰਮ੍ਰਿਤਸਰ ਦੇ ਸ਼ੇਰਾਂ ਵਾਲਾ ਗੇਟ ਇਲਾਕੇ ਵਿੱਚ ਸਥਿਤ ਇੱਕ ਪ੍ਰਿੰਟਿੰਗ ਪ੍ਰੈਸ ਵਿੱਚ ਬੀਤੀ ਰਾਤ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਵਿਅਕਤੀ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖ਼ਲ ਹੋ ਕੇ ਐਕਟੀਵਾ ਸਕੂਟਰ, ਨਕਦੀ ਅਤੇ ਮੋਬਾਈਲ ਫ਼ੋਨ ਚੁਰਾ ਲਿਆ। ਇੱਕ ਘੰਟੇ ਦੁਕਾਨ ਅੰਦਰ ਰਿਹਾ ਚੋਰ ਦੁਕਾਨ ਮਾਲਕ ਨਵਦੀਪ ਸਿੰਘ ਨੇ ਦੱਸਿਆ […]
Khushi
By : Updated On: 16 Feb 2026 13:03:PM
ਅੰਮ੍ਰਿਤਸਰ ਵਿੱਚ ਪ੍ਰਿੰਟਿੰਗ ਪ੍ਰੈਸ ‘ਚ ਚੋਰੀ, ਐਕਟੀਵਾ ਸਮੇਤ ਲੱਖਾਂ ਦਾ ਸਾਮਾਨ ਕੀਤਾ ਚੋਰੀ

Latest News: ਅੰਮ੍ਰਿਤਸਰ ਦੇ ਸ਼ੇਰਾਂ ਵਾਲਾ ਗੇਟ ਇਲਾਕੇ ਵਿੱਚ ਸਥਿਤ ਇੱਕ ਪ੍ਰਿੰਟਿੰਗ ਪ੍ਰੈਸ ਵਿੱਚ ਬੀਤੀ ਰਾਤ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਵਿਅਕਤੀ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖ਼ਲ ਹੋ ਕੇ ਐਕਟੀਵਾ ਸਕੂਟਰ, ਨਕਦੀ ਅਤੇ ਮੋਬਾਈਲ ਫ਼ੋਨ ਚੁਰਾ ਲਿਆ।

ਇੱਕ ਘੰਟੇ ਦੁਕਾਨ ਅੰਦਰ ਰਿਹਾ ਚੋਰ

ਦੁਕਾਨ ਮਾਲਕ ਨਵਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9:30 ਵਜੇ ਜਦੋਂ ਉਨ੍ਹਾਂ ਨੇ ਮੋਬਾਈਲ ’ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਐਕਟੀਵਾ ਗਾਇਬ ਨਜ਼ਰ ਆਈ। ਤੁਰੰਤ ਦੁਕਾਨ ’ਤੇ ਪਹੁੰਚ ਕੇ ਵੇਖਿਆ ਤਾਂ ਪਿੱਛਲੇ ਪਾਸੇ ਦਾ ਸ਼ਟਰ ਟੁੱਟਿਆ ਹੋਇਆ ਸੀ। ਸੀਸੀਟੀਵੀ ਫੁਟੇਜ ਮੁਤਾਬਕ ਚੋਰ ਲਗਭਗ ਇੱਕ ਘੰਟੇ ਤੱਕ ਦੁਕਾਨ ਅੰਦਰ ਰਿਹਾ, ਕਾਗਜ਼ਾਤ ਖਿਲਾਰ ਦਿੱਤੇ ਅਤੇ ਮੌਕੇ ਤੋਂ ਨਕਦੀ ਲੈ ਗਿਆ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਲਗਾਇਆ ਦਾਨ-ਗੱਲਾ ਵੀ ਚੁਰਾ ਲਿਆ ਗਿਆ। ਚੋਰ ਨੇ ਐਲਸੀਡੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕਿਆ।

ਕਰੀਬ ਡੇਢ ਲੱਖ ਦਾ ਹੋਇਆ ਨੁਕਸਾਨ

ਮਾਲਕ ਨੇ ਕਿਹਾ ਕਿ ਕੁੱਲ ਨੁਕਸਾਨ ਕਰੀਬ ਡੇਢ ਤੋਂ ਦੋ ਲੱਖ ਰੁਪਏ ਦੇ ਆਸ-ਪਾਸ ਹੈ। ਐਕਟੀਵਾ ਦੀ ਕੀਮਤ ਕਰੀਬ ਇੱਕ ਲੱਖ ਰੁਪਏ ਹੈ, ਜਦਕਿ ਗੱਲੇ ਵਿੱਚ ਪਈ ਨਕਦੀ ਅਤੇ ਮੋਬਾਈਲ ਫ਼ੋਨ ਵੱਖਰਾ ਨੁਕਸਾਨ ਹੈ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਵਾਰਦਾਤ ਨਸ਼ੇ ਨਾਲ ਜੁੜੀ ਹੋ ਸਕਦੀ ਹੈ ਕਿਉਂਕਿ ਚੋਰ ਨੇ ਬਿਨਾਂ ਡਰ-ਭੈ ਦੇ ਲੰਮਾ ਸਮਾਂ ਅੰਦਰ ਰਹਿ ਕੇ ਚੋਰੀ ਕੀਤੀ।

ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰ ਲਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਾਹਰਲੇ ਕੈਮਰੇ ਤੋੜੇ ਗਏ ਸਨ, ਪਰ ਅੰਦਰਲੇ ਕੈਮਰਿਆਂ ਵਿੱਚ ਪੂਰੀ ਵਾਰਦਾਤ ਕੈਦ ਹੋ ਗਈ ਹੈ। ਫੁਟੇਜ ਦੇ ਆਧਾਰ ’ਤੇ ਚੋਰ ਦੀ ਪਛਾਣ ਅਤੇ ਤਲਾਸ਼ੀ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad