ਕਾਂਗਰਸ ਵਿੱਚ ਧੜਾਬੰਦੀ ਦੀ ਚਰਚਾ ਤੇਜ਼, Partap Singh Bajwa ਵੱਲੋਂ ਸੈਕਟਰ-8 ਰਿਹਾਇਸ਼ ‘ਤੇ ਡਿਨਰ

Partap Singh Bajwa dinner meeting; ਪੰਜਾਬ ਕਾਂਗਰਸ ਅੰਦਰ ਸਿਆਸੀ ਹਲਚਲ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੀ ਸੈਕਟਰ-8 ਸਥਿਤ ਰਿਹਾਇਸ਼ ‘ਤੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਲਈ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਸਿਆਸੀ ਮਿਲਣ-ਮਿਲਾਪ ਨੂੰ ਕਾਂਗਰਸ ਅੰਦਰ ਧੜਾ ਮਜ਼ਬੂਤ ਕਰਨ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ […]
Jaspreet Singh
By : Updated On: 16 Feb 2026 15:46:PM
ਕਾਂਗਰਸ ਵਿੱਚ ਧੜਾਬੰਦੀ ਦੀ ਚਰਚਾ ਤੇਜ਼, Partap Singh Bajwa ਵੱਲੋਂ ਸੈਕਟਰ-8 ਰਿਹਾਇਸ਼ ‘ਤੇ ਡਿਨਰ
Partap Singh Bajwa

Partap Singh Bajwa dinner meeting; ਪੰਜਾਬ ਕਾਂਗਰਸ ਅੰਦਰ ਸਿਆਸੀ ਹਲਚਲ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੀ ਸੈਕਟਰ-8 ਸਥਿਤ ਰਿਹਾਇਸ਼ ‘ਤੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਲਈ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਸਿਆਸੀ ਮਿਲਣ-ਮਿਲਾਪ ਨੂੰ ਕਾਂਗਰਸ ਅੰਦਰ ਧੜਾ ਮਜ਼ਬੂਤ ਕਰਨ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ।

ਸੂਤਰਾਂ ਮੁਤਾਬਕ, ਇਸ ਡਿਨਰ ਵਿੱਚ ਕਈ ਮੌਜੂਦਾ ਅਤੇ ਪੂਰਵ ਵਿਧਾਇਕ ਸ਼ਾਮਲ ਹੋਏ ਅਤੇ ਪਾਰਟੀ ਦੀ ਭਵਿੱਖੀ ਰਣਨੀਤੀ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਹਾਲਾਂਕਿ, ਅਧਿਕਾਰਿਕ ਤੌਰ ‘ਤੇ ਇਸਨੂੰ ਸਿਰਫ਼ ਰੁਟੀਨ ਮੀਟਿੰਗ ਦੱਸਿਆ ਗਿਆ ਹੈ, ਪਰ ਸਿਆਸੀ ਹਲਕਿਆਂ ਵਿੱਚ ਇਸ ਦੇ ਵੱਖ-ਵੱਖ ਮਤਲਬ ਕੱਢੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ Charanjit Singh Channi ਵੀ ਆਪਣੇ ਘਰ ਅਖੰਡ ਪਾਠ ਦੇ ਭੋਗ ਮੌਕੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਸੱਦਾ ਦੇ ਚੁੱਕੇ ਹਨ। ਚੰਨੀ ਦੇ ਸਮਾਗਮ ਨੂੰ ਵੀ ਕਾਂਗਰਸ ਅੰਦਰ ਤਾਕਤ ਪ੍ਰਦਰਸ਼ਨ ਦੇ ਤੌਰ ‘ਤੇ ਦੇਖਿਆ ਗਿਆ ਸੀ।

ਰਾਜਨੀਤਿਕ ਵਿਸ਼ਲੇਸ਼ਕ ਮੰਨਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਕਾਂਗਰਸ ਅੰਦਰ ਅੰਦਰੂਨੀ ਗਤੀਵਿਧੀਆਂ ਹੋਰ ਤੇਜ਼ ਹੋ ਸਕਦੀਆਂ ਹਨ, ਕਿਉਂਕਿ ਵੱਖ-ਵੱਖ ਆਗੂ ਆਪਣਾ ਸਮਰਥਨ ਅਧਾਰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ।

Read Latest News and Breaking News at Daily Post TV, Browse for more News

Ad
Ad