Attari–Wagah Border ‘ਤੇ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲਿਆ, ਜਾਣੋ ਹੁਣ ਸ਼ਾਮ ਕਿੰਨੇ ਵਜੇ ਹੋਵੇਗੀ ਸ਼ੁਰੂ

Attari Border Retreat Ceremony Timing Changed; ਅਟਾਰੀ ਸਰਹੱਦ ‘ਤੇ ਹਰ ਰੋਜ਼ ਹੋਣ ਵਾਲੀ ਪ੍ਰਸਿੱਧ ਰੀਟ੍ਰੀਟ ਸੈਰੇਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਹ ਸੈਰੇਮਨੀ ਸ਼ਾਮ 5 ਵਜੇ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਰੀਟ੍ਰੀਟ ਸੈਰੇਮਨੀ ਦਾ ਸਮਾਂ ਸ਼ਾਮ 4:30 ਵਜੇ ਸੀ, ਪਰ ਨਵੇਂ ਫੈਸਲੇ ਤਹਿਤ ਇਸ ਵਿੱਚ ਅੱਧੇ ਘੰਟੇ ਦੀ […]
Jaspreet Singh
By : Updated On: 16 Feb 2026 16:54:PM
Attari–Wagah Border ‘ਤੇ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲਿਆ, ਜਾਣੋ ਹੁਣ ਸ਼ਾਮ ਕਿੰਨੇ ਵਜੇ ਹੋਵੇਗੀ ਸ਼ੁਰੂ

Attari Border Retreat Ceremony Timing Changed; ਅਟਾਰੀ ਸਰਹੱਦ ‘ਤੇ ਹਰ ਰੋਜ਼ ਹੋਣ ਵਾਲੀ ਪ੍ਰਸਿੱਧ ਰੀਟ੍ਰੀਟ ਸੈਰੇਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਹ ਸੈਰੇਮਨੀ ਸ਼ਾਮ 5 ਵਜੇ ਆਯੋਜਿਤ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਰੀਟ੍ਰੀਟ ਸੈਰੇਮਨੀ ਦਾ ਸਮਾਂ ਸ਼ਾਮ 4:30 ਵਜੇ ਸੀ, ਪਰ ਨਵੇਂ ਫੈਸਲੇ ਤਹਿਤ ਇਸ ਵਿੱਚ ਅੱਧੇ ਘੰਟੇ ਦੀ ਦੇਰੀ ਕਰ ਦਿੱਤੀ ਗਈ ਹੈ। ਸਮਾਂ ਬਦਲਣ ਬਾਰੇ ਸੁਰੱਖਿਆ ਏਜੰਸੀਆਂ ਵੱਲੋਂ ਸੂਚਨਾ ਜਾਰੀ ਕੀਤੀ ਗਈ ਹੈ।

ਅਟਾਰੀ-ਵਾਘਾ ਸਰਹੱਦ ‘ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਨੂੰ ਦੇਖਣ ਲਈ ਹਰ ਰੋਜ਼ ਵੱਡੀ ਗਿਣਤੀ ਵਿੱਚ ਦੇਸੀ ਤੇ ਵਿਦੇਸ਼ੀ ਸੈਲਾਨੀ ਪਹੁੰਚਦੇ ਹਨ। ਸਮੇਂ ਵਿੱਚ ਤਬਦੀਲੀ ਕਾਰਨ ਦਰਸ਼ਕਾਂ ਨੂੰ ਨਵੇਂ ਸਮੇਂ ਅਨੁਸਾਰ ਆਪਣਾ ਪ੍ਰੋਗਰਾਮ ਤਿਆਰ ਕਰਨ ਦੀ ਅਪੀਲ ਕੀਤੀ ਗਈ ਹੈ।

Read Latest News and Breaking News at Daily Post TV, Browse for more News

Ad
Ad