ਆਨਲਾਈਨ ਗੇਮ ਤੋਂ ਸ਼ੁਰੂ ਹੋਈ ਦੋਸਤੀ ਪ੍ਰੇਮ ਵਿੱਚ ਬਦਲੀ, ਕਰਨਾਟਕ ਦੀ ਮਹਿਲਾ ਪ੍ਰੇਮੀ ਨਾਲ ਅਬੋਹਰ ਰਹਿਣ ਲਈ ਅੜੀ
Latest News: ਕਰਨਾਟਕ ਦੀ ਇਕ ਮਹਿਲਾ ਦੀ ਗੁਮਸ਼ੁਦਗੀ ਮਾਮਲੇ ਨੇ ਉਸ ਵੇਲੇ ਚਰਚਾ ਫੜ ਲਈ ਜਦੋਂ ਕਰਨਾਟਕ ਪੁਲਿਸ ਮੋਬਾਈਲ ਲੋਕੇਸ਼ਨ ਦੇ ਆਧਾਰ ‘ਤੇ ਉਸਦੀ ਤਲਾਸ਼ ਕਰਦੀ ਹੋਈ ਪੰਜਾਬ ਦੇ ਅਬੋਹਰ ਸ਼ਹਿਰ ਤੱਕ ਪਹੁੰਚ ਗਈ। ਜਾਂਚ ਦੌਰਾਨ ਮਹਿਲਾ ਅਬੋਹਰ ਦੇ ਰਾਮ ਨਗਰ ਇਲਾਕੇ ਵਿੱਚ ਮਿਲੀ, ਜਿੱਥੇ ਉਹ ਇੱਕ ਨੌਜਵਾਨ ਨਾਲ ਰਹਿ ਰਹੀ ਸੀ।
ਕਰਨਾਟਕ ਵਾਸੀ ਮਹਿਲਾ ਦੀ ਮੁਲਾਕਾਤ ਆਨਲਾਈਨ ਗੇਮ ਖੇਡਦੇ ਸਮੇਂ ਅਬੋਹਰ ਦੇ ਰਾਮ ਨਗਰ ਨਿਵਾਸੀ ਨੌਜਵਾਨ ਨਾਲ ਹੋਈ ਗੱਲਬਾਤ ਦਾ ਸਿਲਸਿਲਾ ਹੌਲੀ ਹੌਲੀ ਪ੍ਰੇਮ ਵਿੱਚ ਬਦਲ ਗਿਆ ।ਕੁਝ ਸਮੇਂ ਬਾਅਦ ਉਹਨਾਂ ਨੇ ਇਕੱਠੇ ਰਹਿਨ ਦਾ ਫੈਸਲਾ ਕਰ ਲਿਆ।
ਮਹਿਲਾ ਆਪਣੇ ਦੋ ਬੱਚਿਆਂ ਨੂੰ ਲੈ ਕੇ ਕਰਨਾਟਕਾ ਤੋਂ ਦਿੱਲੀ ਪਹੁੰਚੀ ਜਿੱਥੋਂ ਨੌਜਵਾਨ ਪਹਿਲਾਂ ਹੀ ਮੌਜੂਦ ਸੀ ਉਸ ਤੋਂ ਬਾਅਦ ਦੋਨੋਂ ਅਬੋਹਰ ਆ ਗਏ ਤੇ ਰਾਮ ਨਗਰ ਵਿੱਚ ਪਤੀ ਪਤਨੀ ਦੀ ਤਰ੍ਹਾਂ ਰਹਿਣ ਲੱਗੇ ਕਰਨਾਟਕ ਪੁਲਿਸ ਨੂੰ ਮਹਿਲਾਂ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਇੱਥੇ ਆਈ ਹੈ ਤੇ ਆਪਣੇ ਪ੍ਰੇਮੀ ਦੇ ਨਾਲ ਰਹਿਣ ਰਹਿਣਾ ਚਾਹੁੰਦੀ ਹੈ ਤੇ ਬਿਆਨ ਦਰਜ ਕਰਕੇ ਕਰਨਾਟਕ ਪੁਲਿਸ ਵਾਪਸ ਚਲੀ ਗਈ।