ਇੰਡੀਆ AI Impact Summit 2026: ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

India AI Impact Summit 2026: ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿੱਚ ਆਯੋਜਿਤ ਹੋ ਰਹੇ ਇੰਡੀਆ ਏਆਈ ਇਮਪੈਕਟ ਸਮਿਟ 2026 ਦੇ ਮੌਕੇ ‘ਤੇ ਵਿਸ਼ਵ ਪੱਧਰੀ ਤਕਨੀਕੀ ਨੇਤਾਵਾਂ ਅਤੇ ਜਨਤਕ ਪ੍ਰਤੀਨਿਧੀਆਂ ਦੀ ਭਾਰਤ ਵਿੱਚ ਆਮਦ ਜਾਰੀ ਹੈ। ਇਸ ਦੌਰਾਨ Sundar Pichai ਨੇ ਬੁੱਧਵਾਰ (18 ਫਰਵਰੀ) ਨੂੰ Narendra Modi ਨਾਲ ਮਹੱਤਵਪੂਰਨ ਮੁਲਾਕਾਤ ਕੀਤੀ। ਏਆਈ ਇਮਪੈਕਟ ਸਮਿਟ ਵਿੱਚ, ਸੁੰਦਰ ਪਿਚਾਈ […]
Khushi
By : Updated On: 18 Feb 2026 13:47:PM
ਇੰਡੀਆ AI Impact Summit 2026: ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

India AI Impact Summit 2026: ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿੱਚ ਆਯੋਜਿਤ ਹੋ ਰਹੇ ਇੰਡੀਆ ਏਆਈ ਇਮਪੈਕਟ ਸਮਿਟ 2026 ਦੇ ਮੌਕੇ ‘ਤੇ ਵਿਸ਼ਵ ਪੱਧਰੀ ਤਕਨੀਕੀ ਨੇਤਾਵਾਂ ਅਤੇ ਜਨਤਕ ਪ੍ਰਤੀਨਿਧੀਆਂ ਦੀ ਭਾਰਤ ਵਿੱਚ ਆਮਦ ਜਾਰੀ ਹੈ। ਇਸ ਦੌਰਾਨ Sundar Pichai ਨੇ ਬੁੱਧਵਾਰ (18 ਫਰਵਰੀ) ਨੂੰ Narendra Modi ਨਾਲ ਮਹੱਤਵਪੂਰਨ ਮੁਲਾਕਾਤ ਕੀਤੀ।

ਏਆਈ ਇਮਪੈਕਟ ਸਮਿਟ ਵਿੱਚ, ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕਈ ਤਰ੍ਹਾਂ ਦੇ ਤਕਨੀਕੀ ਵਿਸ਼ਿਆਂ ‘ਤੇ ਚਰਚਾ ਕੀਤੀ। ਰਿਪੋਰਟਾਂ ਅਨੁਸਾਰ, ਪਿਚਾਈ 20 ਫਰਵਰੀ ਨੂੰ ਏਆਈ ਇਮਪੈਕਟ ਸਮਿਟ ਨੂੰ ਸੰਬੋਧਨ ਕਰਨਗੇ।

ਭਾਰਤ ਵਾਪਸ ਆ ਕੇ ਚੰਗਾ ਲੱਗਿਆ – ਪਿਚਾਈ

ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਭਾਰਤ ਵਾਪਸ ਆਉਣ ‘ਤੇ ਆਪਣੀ ਖੁਸ਼ੀ ਜ਼ਾਹਰ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਕਿਹਾ ਕਿ ਏਆਈ ਇਮਪੈਕਟ ਸਮਿਟ ਲਈ ਭਾਰਤ ਵਾਪਸ ਆ ਕੇ ਚੰਗਾ ਲੱਗਿਆ, ਅਤੇ ਉਨ੍ਹਾਂ ਦਾ ਹਮੇਸ਼ਾ ਵਾਂਗ ਨਿੱਘਾ ਸਵਾਗਤ ਕੀਤਾ ਗਿਆ। ਅੱਜ ਸਵੇਰੇ ਸੁੰਦਰ ਪਿਚਾਈ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਕਈ ਗੂਗਲ ਪ੍ਰਤੀਨਿਧੀ ਵੀ ਮੌਜੂਦ ਸਨ।

Read Latest News and Breaking News at Daily Post TV, Browse for more News

Ad
Ad