ਹੁਣ ਪੰਜਾਬੀਆਂ ਲਈ ਹਿਮਾਚਲ ਜਾਣਾ ਹੋਇਆ ਮਹਿੰਗਾ, ਵਾਹਨਾਂ ਦੀ ਐਂਟਰੀ ਫੀਸ ਵਿੱਚ ਕੀਤਾ ਵੱਡਾ ਵਾਧਾ

ਹਿਮਾਚਲ ਪ੍ਦੇਸ਼ ਸਰਕਾਰ ਵੱਲੋਂ ਸੂਬੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਐਂਟਰੀ ਫੀਸ ਵਿੱਚ ਵਾਧਾ ਕਰਨ ਨਾਲ ਪੰਜਾਬ ਤੋਂ ਜਾਣ ਵਾਲੇ ਯਾਤਰੀਆਂ ‘ਤੇ ਵਾਧੂ ਭਾਰ ਪੈ ਗਿਆ ਹੈ। ਨਵੀਂ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਇਹ ਮਸਲਾ ਮੁੜ ਵਿਵਾਦਾਂ ਵਿੱਚ ਆ ਗਿਆ ਹੈ। ਹਿਮਾਚਲ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਹੁਣ ਰਾਜ ਵਿੱਚ ਦਾਖਲ ਹੋਣ ਵਾਲੀ ਪੰਜ ਸੀਟਰ […]
Khushi
By : Updated On: 19 Feb 2026 08:26:AM
ਹੁਣ ਪੰਜਾਬੀਆਂ ਲਈ ਹਿਮਾਚਲ ਜਾਣਾ ਹੋਇਆ ਮਹਿੰਗਾ, ਵਾਹਨਾਂ ਦੀ ਐਂਟਰੀ ਫੀਸ ਵਿੱਚ ਕੀਤਾ ਵੱਡਾ ਵਾਧਾ

ਹਿਮਾਚਲ ਪ੍ਦੇਸ਼ ਸਰਕਾਰ ਵੱਲੋਂ ਸੂਬੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਐਂਟਰੀ ਫੀਸ ਵਿੱਚ ਵਾਧਾ ਕਰਨ ਨਾਲ ਪੰਜਾਬ ਤੋਂ ਜਾਣ ਵਾਲੇ ਯਾਤਰੀਆਂ ‘ਤੇ ਵਾਧੂ ਭਾਰ ਪੈ ਗਿਆ ਹੈ। ਨਵੀਂ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਇਹ ਮਸਲਾ ਮੁੜ ਵਿਵਾਦਾਂ ਵਿੱਚ ਆ ਗਿਆ ਹੈ।

ਹਿਮਾਚਲ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਹੁਣ ਰਾਜ ਵਿੱਚ ਦਾਖਲ ਹੋਣ ਵਾਲੀ ਪੰਜ ਸੀਟਰ ਕਾਰ 130 ਰੁਪਏ, ਇਨੋਵਾ, ਜੀਪ, ਥਾਰ ਅਤੇ ਵੰਨ 170, ਮਿੰਨੀ ਬੱਸ, ਟੈਂਪੂ ਤੇ ਹੋਰ ਵਾਹਨ 320, ਬੱਸ, ਟਰੱਕ 570, ਵੱਧ ਭਾਰ ਢੋਹਣ ਵਾਲੇ ਟਰੱਕ, ਟਿੱਪਰ ਤੇ ਹੈਵੀ ਟਰਾਲੇ ਕ੍ਰਮਵਾਰ 600, 800 ਅਤੇ 900 ਰੁਪਏ ਐਂਟਰੀ ਫੀਸ ਦੇਣਗੇ। ਨੰਗਲ ਅਤੇ ਆਸ ਪਾਸ ਦੇ ਪਿੰਡ, ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿੱਚ ਹਨ, ਨੂੰ ਵੱਧ

ਪ੍ਰੇਸ਼ਾਨੀ ਝਲਣੀ ਪਵੇਗੀ। ਉਨ੍ਹਾਂ ਨੂੰ ਰਿਸ਼ਤੇਦਾਰੀ ਵਿੱਚ ਜਾਣ ਲਈ ਵਾਹਨ ਦੇ ਦੁੱਗਣੇ ਪੈਸੇ ਦੇਣੇ ਪੈਣਗੇ। ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਵਾਹਨਾਂ ਦੀ ਐਂਟਰੀ ਲਈ ਸਰਹੱਦ ਟੌਲ ਬੈਰੀਅਰ ਮਹਿਤਪੁਰ, ਸੰਤੋਖਗੜ੍ਹ, ਭੂਬੋਵਾਲ ਪੋਲੀਆ ਅਤੇ ਬਾਥੜੀ ਵਿੱਚ ਲਗਾਏ

ਗਏ ਹਨ। ਨੇੜਲੇ ਪਿੰਡਾਂ ਤੇ ਨੰਗਲ ਸ਼ਹਿਰ ਦੇ ਵਸਨੀਕਾਂ ਨੇ ਟੋਲ ਐਂਟਰੀ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ। ਨਵੇਂ ਠੇਕੇਦਾਰ ਵੱਲੋਂ ਨੋਟੀਫਿਕੇਸ਼ਨ ਅਨੁਸਾਰ ਨਵੇਂ ਰੇਟ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਲਾਕਾ ਬਚਾਓ ਸੰਘਰਸ਼ ਮੋਰਚਾ ਦੇ ਆਗੂ ਪਰਮਜੀਤ ਸਿੰਘ ਪੰਮਾ ਨੇ ਇਸ ਵਾਧੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਹਿਮਾਚਲ ਸਰਕਾਰ ਦੀ ਅੰਨ੍ਹੀ ਲੁੱਟ ਦੱਸਿਆ। ਉਨ੍ਹਾਂ ਕਿਹਾ ਕਿ ਉਹ ਸਥਾਨਕ ਲੋਕਾਂ ਦੀ ਸਮੱਸਿਆ ਤੋਂ ਜਾਣੂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਸ ਲੁੱਟ ਵਿਰੁੱਧ ਇੱਕਜੁਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇ ਹਿਮਾਚਲ ਸਰਕਾਰ ਦੀ ਐਂਟਰੀ ਦੌਰਾਨ ਹੁੰਦੀ ਲੁੱਟ ਵਿਰੁੱਧ ਕੋਈ ਕਦਮ ਨਾ ਚੁੱਕਿਆ ਤਾਂ ਇਹ ਲੁੱਟ ਵਧਦੀ ਜਾਵੇਗੀ। ਜਲਦੀ ‘ਇਲਾਕਾ ਬਚਾਓ ਸੰਘਰਸ਼ ਮੌਰਚਾ’ ਇਸ ਸਬੰਧੀ ਮੀਟਿੰਗ ਕਰਕੇ ਤਿੱਖੇ ਸੰਘਰਸ਼ ਦਾ ਐਲਾਨ ਕਰੇਗੀ।

Read Latest News and Breaking News at Daily Post TV, Browse for more News

Ad
Ad