Punjab News: ਤਰਨਤਾਰਨ ਪੁਲਿਸ ਵਲੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਿਚ ਸ਼ਾਮਿਲ ਅੰਤਰਰਾਜੀ ਗਰੋਹ ਦੇ 4 ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਅਤੇ ਤਸਕਰਾਂ ਵਿਚ ਸਰਹੱਦ ਨੇੜੇ ਮੁਕਾਬਲਾ ਹੋਇਆ, ਜਿਸ ਵਿਚ ਦੋ ਤਸਕਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਤੋਂ ਇਲਾਵਾ ਦੋ ਤਸਕਰ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਵਲੋਂ ਕਾਬੂ ਕੀਤੇ ਗਏ। ਤਸਕਰਾਂ ਕੋਲੋਂ 3 ਗੈਰ-ਕਾਨੂੰਨੀ ਨਾਜਾਇਜ਼ ਹਥਿਆਰ, ਕਈ ਜ਼ਿੰਦਾ ਕਾਰਤੂਸ, 7 ਕਿਲੋ ਅਫੀਮ, 1 ਲੱਖ ਰੁਪਏ ਡਰੱਗ ਮਨੀ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ।

4 ਅਗਸਤ ਨੂੰ ਪਟਿਆਲੇ ‘ਚ ਵੱਡਾ ਰੋਸ ਮਾਰਚ: ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਬੰਦੀਆਂ ਹੋਣਗੀਆਂ ਇਕੱਠੀਆਂ
ਧਾਰਮਿਕ, ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਮੋਦੀ ਤੇ ਭਗਵੰਤ ਮਾਨ ਦੇ ਪੁਤਲੇ ਫੂਕਣਗੀਆਂ, 15 ਅਗਸਤ ਨੂੰ ਮੋਹਾਲੀ 'ਚ ਹੋਰ ਵੱਡਾ ਇਕੱਠ Punjab News: ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ 4 ਅਗਸਤ ਨੂੰ ਪਟਿਆਲੇ ਦੇ ਪੂਡਾ ਗਰਾਊਂਡ ਵਿੱਚ ਵੱਡਾ ਰੋਸ...