Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

4 ਅਗਸਤ ਨੂੰ ਪਟਿਆਲੇ ‘ਚ ਵੱਡਾ ਰੋਸ ਮਾਰਚ: ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਬੰਦੀਆਂ ਹੋਣਗੀਆਂ ਇਕੱਠੀਆਂ

ਧਾਰਮਿਕ, ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਮੋਦੀ ਤੇ ਭਗਵੰਤ ਮਾਨ ਦੇ ਪੁਤਲੇ ਫੂਕਣਗੀਆਂ, 15 ਅਗਸਤ ਨੂੰ ਮੋਹਾਲੀ ‘ਚ ਹੋਰ ਵੱਡਾ ਇਕੱਠ Punjab News: ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ 4 ਅਗਸਤ ਨੂੰ ਪਟਿਆਲੇ ਦੇ ਪੂਡਾ ਗਰਾਊਂਡ ਵਿੱਚ ਵੱਡਾ ਰੋਸ ਮਾਰਚ ਕੀਤਾ ਜਾਵੇਗਾ। […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

ਧਾਰਮਿਕ, ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਮੋਦੀ ਤੇ ਭਗਵੰਤ ਮਾਨ ਦੇ ਪੁਤਲੇ ਫੂਕਣਗੀਆਂ, 15 ਅਗਸਤ ਨੂੰ ਮੋਹਾਲੀ ‘ਚ ਹੋਰ ਵੱਡਾ ਇਕੱਠ

Punjab News: ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ 4 ਅਗਸਤ ਨੂੰ ਪਟਿਆਲੇ ਦੇ ਪੂਡਾ ਗਰਾਊਂਡ ਵਿੱਚ ਵੱਡਾ ਰੋਸ ਮਾਰਚ ਕੀਤਾ ਜਾਵੇਗਾ। ਇਹ ਫੈਸਲਾ ਕੱਲ੍ਹ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਖੇ ਹੋਈ ਇੱਕ ਮੁੱਖ ਮੀਟਿੰਗ ਦੌਰਾਨ ਲਿਆ ਗਿਆ।

ਕੌਮੀ ਇਨਸਾਫ ਮੋਰਚੇ ਨਾਲ ਜੁੜੀਆਂ ਪਟਿਆਲੇ ਦੀਆਂ ਧਾਰਮਿਕ, ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਨੇ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ। ਮੀਟਿੰਗ ਵਿੱਚ 22 ਜੁਲਾਈ ਨੂੰ ਚੰਡੀਗੜ੍ਹ ਵਿਖੇ ਹੋਈ ਪੰਜਾਬ ਪੱਧਰੀ ਮੀਟਿੰਗ ਦੀ ਰਿਪੋਰਟ ਪੇਸ਼ ਕੀਤੀ ਗਈ।

4 ਅਗਸਤ ਨੂੰ ਰੋਸ ਮਾਰਚ — ਪੁਤਲੇ ਫੂਕੇ ਜਾਣਗੇ

ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ:

  • 4 ਅਗਸਤ ਨੂੰ ਪੂਡਾ ਗਰਾਊਂਡ, ਪਟਿਆਲਾ ਵਿਖੇ
  • ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਸਾੜੇ ਜਾਣਗੇ
  • ਰੋਸ ਮਾਰਚ ਮਿੰਨੀ ਸਕੱਤਰਤ ਤੱਕ ਕੀਤਾ ਜਾਵੇਗਾ
  • ਸਾਰਿਆਂ ਨੂੰ ਸਵੇਰੇ 11 ਵਜੇ ਤੱਕ ਪੁਡਾ ਗਰਾਊਂਡ ਪਹੁੰਚਣ ਦੀ ਅਪੀਲ

15 ਅਗਸਤ ਨੂੰ ਮੋਹਾਲੀ ਚੰਡੀਗੜ੍ਹ ਬਾਰਡਰ ‘ਤੇ ਹੋਰ ਵੱਡਾ ਪ੍ਰੋਗਰਾਮ

  • ਕੌਮੀ ਇਨਸਾਫ ਮੋਰਚਾ ਵੱਲੋਂ 15 ਅਗਸਤ ਨੂੰ
  • ਮੋਹਾਲੀ ਵਿਖੇ ਰਾਸ਼ਟਰ ਪੱਧਰੀ ਰੋਸ ਇਕੱਠ
  • ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ ਲਈ ਕਾਨੂੰਨ ਅਤੇ ਇਨਸਾਫ਼ ਦੀ ਮੰਗ
  • ਪਟਿਆਲੇ ਤੋਂ ਵੱਡੀ ਗਿਣਤੀ ਵਿੱਚ ਲੋਕ ਮੋਹਾਲੀ ਪਹੁੰਚਣਗੇ

ਕੌਣ-ਕੌਣ ਸੀ ਸ਼ਾਮਿਲ?

ਅੱਜ ਦੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਕੁਝ ਮੁਖ ਆਗੂ:

  • ਪ੍ਰੋ. ਮਹਿੰਦਰ ਪਾਲ ਸਿੰਘ (ਅੰਮ੍ਰਿਤਸਰ ਅਕਾਲੀ ਦਲ)
  • ਸੁਖਬੀਰ ਸਿੰਘ ਬਲਬੇੜਾ (ਵਾਰਿਸ ਪੰਜਾਬ ਦੇ)
  • ਰਣਜੀਤ ਸਿੰਘ ਆਕੜ (ਇੰਡੀਅਨ ਫਾਰਮਰ ਐਸੋਸੀਏਸ਼ਨ)
  • ਟਹਿਲ ਸਿੰਘ ਜਲਾਲਪੁਰ (ਬੀਕੇਯੂ ਸਿੱਧੂਪੁਰ)
  • ਜੰਗ ਸਿੰਘ ਭਟੇੜੀ (ਬੀਕੇਯੂ ਭਟੇੜੀ)
  • ਡਾ. ਦਰਸ਼ਨ ਪਾਲ ਅਤੇ ਅਵਤਾਰ ਸਿੰਘ ਕੌਰਜੀਵਾਲਾ (ਕ੍ਰਾਂਤੀਕਾਰੀ ਕਿਸਾਨ ਯੂਨੀਅਨ)
  • ਰਣਜੀਤ ਸਿੰਘ ਸਵਾਜਪੁਰ, ਬਾਬਾ ਸੁਖਦੇਵ ਸਿੰਘ, ਗੁਰਜੰਟ ਸਿੰਘ ਆਦਿ
  • ਸੂਚਨਾ ਲਈ ਸੰਗਤ ਨੂੰ ਸੱਦਾ:
  • 4 ਅਗਸਤ, 11 ਵਜੇ, ਪੁਡਾ ਗਰਾਊਂਡ, ਪਟਿਆਲਾ
  • 15 ਅਗਸਤ, ਮੋਹਾਲੀ ਚੰਡੀਗੜ੍ਹ ਬਾਰਡਰ ਤੇ ਵੱਡਾ ਇਕੱਠ

Read Latest News and Breaking News at Daily Post TV, Browse for more News

Ad
Ad

Punjab District News