Journalism Of Hope
BREAKING NEWS
ਪੰਜਾਬ ਸਰਕਾਰ ਵੱਲੋਂ 6 PCS ਅਧਿਕਾਰੀਆਂ ਦੀ ਨਵੀਂ ਤਾਇਨਾਤੀ, ਤੁਰੰਤ ਜੁਆਇਨ ਕਰਨ ਦੇ ਹੁਕਮ.....ਪੰਜਾਬ ਭਰ ‘ਚ ਅੱਜ ਪ੍ਰਾਈਵੇਟ ਸਕੂਲ-ਕਾਲਜ ਬੱਸਾਂ ਦਾ ਚੱਕਾ ਜਾਮ.....ਪੰਜਾਬ ‘ਚ CM ਦਫ਼ਤਰ ‘ਚ ਭ੍ਰਿਸ਼ਟਾਚਾਰ ਦੇ ਦਾਅਵਿਆਂ ਨੂੰ ਲੈ ਕੇ ਪੁਲਿਸ ਤੇ ED ਆਹਮੋ-ਸਾਹਮਣੇ....ਪੰਜਾਬ ਸਰਕਾਰ ਦੇ ਮਾਲਵਾ ਨਹਿਰ ਪ੍ਰੋਜੈਕਟ ’ਤੇ ਹਾਈਕੋਰਟ ਨੇ ਲਾਈ ਰੋਕ......ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਮੋਰਚੇ ’ਚ ਪਹੁੰਚੇ ਗਾਇਕ ਰੇਸ਼ਮ ਅਨਮੋਲ.....ਪਾਕਿਸਤਾਨ ਦੇ F-16 ਨੂੰ ਢੇਰ ਕਰਨ ਵਾਲੇ ਅਭਿਨੰਦਨ ਨੇ ਛੱਡੀ ਏਅਰਫੋਰਸ, ਹੁਣ ਬਣੇ ਪ੍ਰਾਈਵੇਟ ਏਅਰਲਾਈਨ ਦੇ ਪਾਇਲਟ.....

ਪੰਜਾਬ ਕਾਂਗਰਸ ਪ੍ਰਧਾਨ ਦੇ ਬਿਆਨ ‘ਤੇ ਬਣਿਆ ਗੀਤ, 12×5=48 ਵਾਲੇ ਬਿਆਨ ‘ਤੇ ਗਾਇਕ ਭਿੰਦੇ ਸ਼ਾਹ ਨੇ ਗਾਇਆ ਗਾਣਾ

Congress President: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਗਾਇਕ ਭਿੰਦੇ ਸ਼ਾਹ ਨੇ ਇੱਕ ਗੀਤ ਗਾਇਆ ਹੈ। ਇਸ ਗੀਤ ਨੂੰ ਦੋ ਦਿਨਾਂ ‘ਚ ਪੰਜਾਹ ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲੇ ਹਨ। ਰਾਜਾ ਵੜਿੰਗ ਦੇ ਨਾਲ ਜੁੜੇ ਹੋਣ ਦੇ ਕਾਰਨ ਇਹ ਗੀਤ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਗਾਇਕ ਦੇ ਇਸ ਗੀਤ ਨੂੰ ਫੈਨਸ ਦੇ ਵੱਲੋਂ […]
Nishant Malyan
By : Updated On: 20 Feb 2026 16:59:PM
ਪੰਜਾਬ ਕਾਂਗਰਸ ਪ੍ਰਧਾਨ ਦੇ ਬਿਆਨ ‘ਤੇ ਬਣਿਆ ਗੀਤ, 12×5=48 ਵਾਲੇ ਬਿਆਨ ‘ਤੇ ਗਾਇਕ ਭਿੰਦੇ ਸ਼ਾਹ ਨੇ ਗਾਇਆ ਗਾਣਾ

Congress President: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਗਾਇਕ ਭਿੰਦੇ ਸ਼ਾਹ ਨੇ ਇੱਕ ਗੀਤ ਗਾਇਆ ਹੈ। ਇਸ ਗੀਤ ਨੂੰ ਦੋ ਦਿਨਾਂ ‘ਚ ਪੰਜਾਹ ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲੇ ਹਨ। ਰਾਜਾ ਵੜਿੰਗ ਦੇ ਨਾਲ ਜੁੜੇ ਹੋਣ ਦੇ ਕਾਰਨ ਇਹ ਗੀਤ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਗਾਇਕ ਦੇ ਇਸ ਗੀਤ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦਾ ਟਾਈਟਲ 12×5=48 ਰੱਖਿਆ ਗਿਆ ਹੈ।

ਗੀਤ ਦੇ ਬੋਲ ‘ਮੈਂ ਪੀਤੀ ਖਾਧੀ ‘ਚ 12×5=48ਨਹੀਂ ਕਹਿੰਦਾ’ ਲੁਧਿਆਣਾ ਦੇ ਦੋਗਾਣਾ ਗਾਇਕ ਭਿੰਦੇ ਸ਼ਾਹ ਨੇ ਰਿਲੀਜ਼ ਕੀਤਾ ਹੈ ਅਤੇ ਇਸ ਗੀਤ ‘ਚ ਉਨ੍ਹਾਂ ਨੇ ਰਾਜ ਵੜਿੰਗ ਤੇ ਬਿਨਾਂ ਸੋਚੇ ਸਮਝੇ ਬੋਲਣ ਵਾਲਿਆਂ ਤੇ ਤੰਜ਼ ਕੱਸਿਆ ਹੈ।

ਇਸ਼ਤਿਹਾਰ


ਭਿੰਦੇ ਸ਼ਾਹ ਰਾਜੋਵਾਲੀਆ ਨੇ ਇਸ ਗੀਤ ਨੂੰ ਮਨਤਾਜ਼ ਖ਼ਾਨ ਦੇ ਨਾਲ ਗਾਇਆ ਹੈ ਅਤੇ ਇਸ ਗੀਤ ਦੇ ਬੋਲ ਭਿੰਦੇ ਸ਼ਾਹ ਰਾਜੋਵਾਲੀਆ ਤੇ ਰਾਜ ਜੋਧਪੁਰ ਦੇ ਵੱਲੋਂ ਲਿਖੇ ਗਏ ਹਨ। ਦੱਸ ਦਈਏ ਕਿ ਜਨਵਰੀ ‘ਚ ਰਾਜਾ ਵੜਿੰਗ ਨੇ ਆਪਣੇ ਇੱਕ ਬਿਆਨ ‘ਚ 12X 5 ਅੜਤਾਲੀ ਆਖ ਦਿੱਤਾ ਸੀ । ਜਿਸ ਤੋਂ ਬਾਅਦ ਉੇਨ੍ਹਾਂ ਤੇ ਲਗਾਤਾਰ ਮੀਮਸ ਬਣ ਰਹੇ ਹਨ ਅਤੇ ਹੁਣ ਉਨ੍ਹਾਂ ਤੇ ਇਹ ਗੀਤ ਬਣਿਆ ਹੈ।

ਜਿਸ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।ਇਸ ਗੀਤ ਨੂੰ ਭਿੰਦੇ ਸ਼ਾਹ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਧਿਆਨ ‘ਚ ਰੱਖਦੇ ਹੋਏ ਲਿਖਿਆ ਅਤੇ ਗਾਇਆ ਹੈ। ਦੱਸ ਦਈਏ ਕਿ ਗਾਇਕ ਇਸ ਤੋਂ ਪਹਿਲਾਂ ਵੀ ਕਈ ਪਾਰਟੀਆਂ ਨਾਲ ਸਬੰਧਤ ਗੀਤ ਗਾ ਚੁੱਕਿਆ ਹੈ। ਉਨ੍ਹਾਂ ਦੀ ਜੋੜੀ ਪਹਿਲਾਂ ਕਿਸੇ ਹੋਰ ਦੇ ਨਾਲ ਸੀ। ਜਿਸ ਤੋਂ ਬਾਅਦ ਹੁਣ ਇੱਕ ਹੋਰ ਗਾਇਕਾ ਨੇ ਨਾਲ ਗਾਉਣ ਲੱਗ ਪਏ ਹਨ।

Read Latest News and Breaking News at Daily Post TV, Browse for more News

Ad
Ad

Punjab District News