ਪੁੱਤਰ ਨੂੰ ਵਿਦੇਸ਼ ‘ਚ ਮਿਲਣ ਜਾ ਰਹੇ ਪਿਓ ਦੀ ਜਹਾਜ਼ ‘ਚ ਮੌਤ, ਪਹਿਲੀ ਵਾਰ ਜਾ ਰਿਹਾ ਸੀ ਇਟਲੀ

Punjab News: ਟਾਂਡਾ ਦੇ ਪਿੰਡ ਮੂਨਕ ਖੁਰਦ ਦੇ ਇੱਕ ਵਿਅਕਤੀ ਦੀ ਦਿੱਲੀ ਤੋਂ ਇਟਲੀ ਜਾਂਦੇ ਸਮੇਂ ਫਲਾਈਟ ‘ਚ ਅਚਾਨਕ ਮੌਤ ਹੋ ਗਈ। ਉਹ ਪਹਿਲੀ ਵਾਰ ਪਲੇਨ ‘ਚ ਸਵਾਰ ਹੋ ਕੇ ਆਪਣੇ ਬੱਚਿਆਂ ਨੂੰ ਮਿਲਣ ਜਾ ਰਿਹਾ ਸੀ। ਪਰਗਟ ਸਿੰਘ (66) ਆਪਣੀ ਪਤਨੀ ਗੁਰਦੀਪ ਕੌਰ ਨਾਲ ਪੁੱਤਰ ਨੂੰ ਮਿਲਣ ਲਈ ਇਟਲੀ ਜਾ ਰਿਹਾ ਹੈ। ਮ੍ਰਿਤਕ ਦੀ […]
Amritpal Singh
By : Updated On: 20 Feb 2026 19:55:PM
ਪੁੱਤਰ ਨੂੰ ਵਿਦੇਸ਼ ‘ਚ ਮਿਲਣ ਜਾ ਰਹੇ ਪਿਓ ਦੀ ਜਹਾਜ਼ ‘ਚ ਮੌਤ, ਪਹਿਲੀ ਵਾਰ ਜਾ ਰਿਹਾ ਸੀ ਇਟਲੀ

Punjab News: ਟਾਂਡਾ ਦੇ ਪਿੰਡ ਮੂਨਕ ਖੁਰਦ ਦੇ ਇੱਕ ਵਿਅਕਤੀ ਦੀ ਦਿੱਲੀ ਤੋਂ ਇਟਲੀ ਜਾਂਦੇ ਸਮੇਂ ਫਲਾਈਟ ‘ਚ ਅਚਾਨਕ ਮੌਤ ਹੋ ਗਈ। ਉਹ ਪਹਿਲੀ ਵਾਰ ਪਲੇਨ ‘ਚ ਸਵਾਰ ਹੋ ਕੇ ਆਪਣੇ ਬੱਚਿਆਂ ਨੂੰ ਮਿਲਣ ਜਾ ਰਿਹਾ ਸੀ। ਪਰਗਟ ਸਿੰਘ (66) ਆਪਣੀ ਪਤਨੀ ਗੁਰਦੀਪ ਕੌਰ ਨਾਲ ਪੁੱਤਰ ਨੂੰ ਮਿਲਣ ਲਈ ਇਟਲੀ ਜਾ ਰਿਹਾ ਹੈ।

ਮ੍ਰਿਤਕ ਦੀ ਪਤਨੀ ਗੁਰਦੀਪ ਕੌਰ ਨੇ ਦੱਸਿਆ ਕਿ ਅਸੀਂ ਦੋਵਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਇਟਲੀ ਜਾਣ ਦੇ ਲਈ ਫਲਾਈਟ ਲਈ ਸੀ। ਅਸੀਂ ਦੋਵੇਂ ਪਲੇਨ ‘ਚ ਬੈਠੇ ਤੋਂ ਕੁਝ ਦੇਰ ਬਾਅਦ ਮੇਰੇ ਪਤੀ ਬੇਹੋਸ਼ ਹੋ ਗਏ। ਡਾਕਟਰਾਂ ਨੇ ਜਦੋਂ ਜਾਂਚ ਕੀਤੀ ਤਾਂ ਉਨ੍ਹਾਂ ਦੇ ਪਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨ੍ਹਾਂ ਦਾ ਬੱਚਿਆਂ ਨਾਲ ਮਿਲਣ ਦਾ ਸੁਫ਼ਨਾ ਅਧੂਰਾ ਰਹਿਣ ਗਿਆ।

ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਕਰੀਬ 17 ਸਾਲ ਤੋਂ ਵਿਦੇਸ਼ ‘ਚ ਰਹਿ ਰਹੇ ਸਨ ਤੇ ਅਸੀਂ ਪਤੀ-ਪਤਨੀ ਪਹਿਲੀ ਵਾਰ ਵਿਦੇਸ਼ ਜਾ ਰਹੇ ਸਨ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਇਸ ਸਬੰਧੀ ਪੂਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਲਾਸ਼ ਨੂੰ ਪਿੰਡ ਮੂਨਕ ਖੁਰਦ ਲਿਆਂਦਾ ਗਿਆ।

ਮ੍ਰਿਤਕ ਦੇ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਪਹਿਲੀ ਵਾਰ ਇਟਲੀ ਦੇ ਰੋਮ ‘ਚ ਆ ਰਹੇ ਸਨ। ਉਨ੍ਹਾਂ ਨੂੰ ਆਪਣੇ ਮਾਪਿਆਂ ਨਾਲ ਮਿਲਣ ਦੀ ਬਹੁਤ ਖੁਸ਼ੀ ਸੀ, ਪਰ ਇਹ ਖੁਸ਼ੀ ਅਧੂਰੀ ਰਹਿ ਗਈ। ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ। ਘਟਨਾ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਹੈ।

Read Latest News and Breaking News at Daily Post TV, Browse for more News

Ad
Ad