SGPC ਵਿਵਾਦ ’ਤੇ ਗਿਆਨੀ ਰਾਮ ਸਿੰਘ ਦੀ ਤਿੱਖਾ ਜਵਾਬ, ਗਿਆਨੀ ਰਘਬੀਰ ਸਿੰਘ ਸੇਵਾ ਦੌਰਾਨ ਚੁੱਪ ਰਹੇ…

Giani Ram Singh statement; ਪਿਛਲੇ ਕੁਝ ਦਿਨਾਂ ਤੋਂ ਐਸਜੀਪੀਸੀ ਅਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਅੰਮ੍ਰਿਤਸਰ ਦੇ ਸੰਤ ਵਿਹਾਰ ਤੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਮਦਮੀ ਟਕਸਾਲ ਨਾਲ ਸੰਬੰਧਿਤ ਗਿਆਨੀ ਰਾਮ ਸਿੰਘ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ […]
Jaspreet Singh
By : Updated On: 23 Feb 2026 14:37:PM
SGPC ਵਿਵਾਦ ’ਤੇ ਗਿਆਨੀ ਰਾਮ ਸਿੰਘ ਦੀ ਤਿੱਖਾ ਜਵਾਬ, ਗਿਆਨੀ ਰਘਬੀਰ ਸਿੰਘ ਸੇਵਾ ਦੌਰਾਨ ਚੁੱਪ ਰਹੇ…

Giani Ram Singh statement; ਪਿਛਲੇ ਕੁਝ ਦਿਨਾਂ ਤੋਂ ਐਸਜੀਪੀਸੀ ਅਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਅੰਮ੍ਰਿਤਸਰ ਦੇ ਸੰਤ ਵਿਹਾਰ ਤੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਮਦਮੀ ਟਕਸਾਲ ਨਾਲ ਸੰਬੰਧਿਤ ਗਿਆਨੀ ਰਾਮ ਸਿੰਘ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।

ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਾਰਮਿਕ ਅਹੁਦਿਆਂ ਨਾਲ ਜੁੜੇ ਮਸਲੇ ਕੋਈ ਨਵੇਂ ਨਹੀਂ ਹਨ, ਇਹ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਹਨ।
ਗਿਆਨੀ ਰਾਮ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਦੀ ਪਦਵੀ ਬਹੁਤ ਪਵਿੱਤਰ ਹੈ ਅਤੇ ਸਿੱਖ ਪੰਥ ਵਿੱਚ ਇਸਦਾ ਬੜਾ ਸਤਿਕਾਰ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਖੁਦ ਗੁਰੂ ਰਾਮਦਾਸ ਜੀ ਨੇ 11 ਸਾਲ ਸੇਵਾ ਦਾ ਸੁਭਾਗ ਬਖ਼ਸ਼ਿਆ ਅਤੇ ਜਦੋਂ ਉਨ੍ਹਾਂ ਨੂੰ ਸੇਵਾ ਤੋਂ ਹਟਾਇਆ ਗਿਆ ਤਾਂ ਕਈਆਂ ਨੇ ਕੋਰਟ ਜਾਣ ਦੀ ਸਲਾਹ ਦਿੱਤੀ, ਪਰ ਉਨ੍ਹਾਂ ਨੇ ਕਦੇ ਵੀ ਸੰਸਥਾ ਦੀ ਬਦਨਾਮੀ ਨਹੀਂ ਕੀਤੀ। ਗਿਆਨੀ ਰਾਮ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਹੈਡ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਲੰਮੇ ਸਮੇਂ ਤੱਕ ਸੇਵਾਵਾਂ ਨਿਭਾਈਆਂ ਹਨ। ਐਸੇ ਵਿੱਚ ਜੇ ਕੋਈ ਗਲਤੀਆਂ ਜਾਂ ਮਸਲੇ ਸਨ ਤਾਂ ਉਹਨਾਂ ਨੂੰ ਅਹੁਦੇ ’ਤੇ ਬੈਠਿਆਂ ਹੀ ਕੌਮ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਸੀ, ਭਾਵੇਂ ਉਸ ਲਈ ਅਹੁਦਾ ਕਿਉਂ ਨਾ ਛੱਡਣਾ ਪੈਂਦਾ। ਉਹਨਾਂ ਕਿਹਾ ਕਿ ਅੱਜ ਅਹੁਦਾ ਜਾਣ ਤੋਂ ਬਾਅਦ ਸਾਰੇ ਮਸਲੇ ਯਾਦ ਆਉਣਾ ਦੁੱਖਦਾਇਕ ਹੈ। 328 ਸਰੂਪਾਂ, ਬੰਦੀ ਸਿੰਘਾਂ ਅਤੇ ਹੋਰ ਪ੍ਰਸ਼ਾਸਕੀ ਮਸਲੇ ਪਹਿਲਾਂ ਵੀ ਮੌਜੂਦ ਸਨ। ਜੇ ਉਸ ਸਮੇਂ ਸੱਚ ਦੀ ਆਵਾਜ਼ ਉਠਾਈ ਜਾਂਦੀ ਤਾਂ ਕੌਮ ਵਿੱਚ ਸਤਿਕਾਰ ਹੋਰ ਵੱਧਦਾ।

ਗਿਆਨੀ ਰਾਮ ਸਿੰਘ ਨੇ ਇਹ ਵੀ ਕਿਹਾ ਕਿ ਧਾਰਮਿਕ ਪਦਵੀਆਂ ’ਤੇ ਬੈਠੇ ਵਿਅਕਤੀਆਂ ਨੂੰ ਸੰਗਤ ਵੱਲੋਂ ਦਸਵੰਧ ਅਤੇ ਮਾਇਆ ਭੇਟ ਕੀਤੀ ਜਾਂਦੀ ਹੈ, ਜੋ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਫ਼ਰਜ਼ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਮੇਂ ਵਿੱਚ ਸਿਰਫ਼ ਤਨਖ਼ਾਹ ਮਿਲਦੀ ਸੀ ਅਤੇ ਬਾਹਰ ਜਾਣ ਜਾਂ ਹੋਰ ਲਾਭਾਂ ਦਾ ਰੁਝਾਨ ਨਹੀਂ ਸੀ, ਜੋ ਹੁਣ ਪਿਛਲੇ ਕੁਝ ਸਾਲਾਂ ਤੋਂ ਵਧਿਆ ਹੈ। ਉਹਨਾਂ ਕਿਹਾ ਕਿ ਅਹੁਦੇ ਆਉਂਦੇ–ਜਾਂਦੇ ਰਹਿੰਦੇ ਹਨ, ਸੇਵਾ ਸਦਾ ਲਈ ਨਹੀਂ ਹੁੰਦੀ, ਪਰ ਪਦਵੀ ਦਾ ਸਤਿਕਾਰ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ ਅਤੇ ਆਪਸੀ ਬਿਆਨਬਾਜ਼ੀ ਨਾਲ ਇਸ ਸਤਿਕਾਰ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ।

Read Latest News and Breaking News at Daily Post TV, Browse for more News

Ad
Ad