ਕਿੱਲੀ ਚਾਹਲਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੋਵੇਗੀ ਵੱਡੀ ਰੈਲੀ! ਪੰਜਾਬ ਵਿੱਚ ਭਾਜਪਾ ਦੇ ਪੋਲ ਕੈਂਪੇਨ ਦੀ ਹੋਵੇਗੀ ਸ਼ੁਰੂਆਤ
Bjp News: ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿਸ ਨੂੰ ਲੈ ਕੇ ਰਾਜ ਵਿੱਚ ਬੀਜੇਪੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਪੰਜਾਬ ਦੇ ਪਿੰਡ ਕਿੱਲੀ ਚਾਹਲਾਂ ਵਿੱਚ 14 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ। ਇਸ ਰੈਲੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਆਪਣੇ ਪੋਲ ਕੈਂਪੇਨ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਜਿਸਦੀ ਜ਼ਿੰਮੇਵਾਰੀ ਸੰਗਠਨ ਮੰਤਰੀ ਬੀਐਲ ਸੰਤੋਸ਼ ਸੰਭਾਲਣਗੇ।
ਖਾਸ ਗੱਲ ਇਹ ਹੈ ਕਿ ਇਸੇ ਪਿੰਡ ਵਿੱਚ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵੀ ਰੈਲੀ ਕੀਤੀ ਗਈ ਸੀ। ਹੁਣ ਭਾਜਪਾ ਵੱਲੋਂ ਉਸੇ ਥਾਂ ਰੈਲੀ ਕਰਨਾ ਸਿਆਸੀ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਵਿਧਾਨ ਸਭਾ ਹਲਕਿਆਂ ਲਈ ਹਲਕਾ ਇੰਚਾਰਜ ਕੀਤੇ ਨਿਯੁਕਤ
ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਨੇ ਕਿੱਲੀ ਚਾਹਲਾਂ ਰੈਲੀ ਨੂੰ ਇੱਕ ਸ਼ਾਨਦਾਰ ਸਮਾਗਮ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ 117 ਵਿਧਾਨ ਸਭਾ ਹਲਕਿਆਂ ਲਈ ਹਲਕਾ ਇੰਚਾਰਜ ਨਿਯੁਕਤ ਕੀਤੇ ਹਨ। ਇਹ ਇੰਚਾਰਜ ਆਪਣੇ ਹਲਕਿਆਂ ਤੋਂ ਵਰਕਰਾਂ ਅਤੇ ਜਨਤਾ ਨੂੰ ਰੈਲੀ ਵਿੱਚ ਲਿਆਉਣਗੇ।