ਪੱਟੀ ‘ਚ ਨਵ-ਵਿਆਹੁਤਾ ਨੂੰ ਗੋਲੀ ਮਾਰਨ ਵਾਲਾ ਗ੍ਰਿਫ਼ਤਾਰ, “Sir ਜੀ ਤੁਰਿਆ ਨੀ ਜਾਂਦਾ ਪੀੜ ਹੋ ਰਹੀ”

ਤਰਨਤਾਰਨ– ਬੀਤੇ ਕੁਝ ਦਿਨ ਪਹਿਲਾਂ ਕਸਬਾ ਪੱਟੀ ਦੀ ਗਾਰਡਨ ਕਾਲੋਨੀ ਵਿਚ ਇਕ ਨਵ-ਵਿਆਹੁਤਾ, ਜੋ ਆਪਣੇ ਪਤੀ ਨਾਲ ਦਵਾਈ ਲੈ ਕੇ ਘਰ ਪਰਤ ਰਹੀ ਸੀ ਨੂੰ ਰਸਤੇ ਵਿਚ ਇਕ ਨੌਜਵਾਨ ਵੱਲੋਂ ਸਿਰ ਵਿਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਸ ਮਾਮਲੇ ’ਚ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਤੇ ਵਾਰਦਾਤ ਵਿਚ ਵਰਤੇ ਗਏ […]
Amritpal Singh
By : Updated On: 26 Feb 2026 09:47:AM
ਪੱਟੀ ‘ਚ ਨਵ-ਵਿਆਹੁਤਾ ਨੂੰ ਗੋਲੀ ਮਾਰਨ ਵਾਲਾ ਗ੍ਰਿਫ਼ਤਾਰ, “Sir ਜੀ ਤੁਰਿਆ ਨੀ ਜਾਂਦਾ ਪੀੜ ਹੋ ਰਹੀ”

ਤਰਨਤਾਰਨ– ਬੀਤੇ ਕੁਝ ਦਿਨ ਪਹਿਲਾਂ ਕਸਬਾ ਪੱਟੀ ਦੀ ਗਾਰਡਨ ਕਾਲੋਨੀ ਵਿਚ ਇਕ ਨਵ-ਵਿਆਹੁਤਾ, ਜੋ ਆਪਣੇ ਪਤੀ ਨਾਲ ਦਵਾਈ ਲੈ ਕੇ ਘਰ ਪਰਤ ਰਹੀ ਸੀ ਨੂੰ ਰਸਤੇ ਵਿਚ ਇਕ ਨੌਜਵਾਨ ਵੱਲੋਂ ਸਿਰ ਵਿਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਸ ਮਾਮਲੇ ’ਚ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਤੇ ਵਾਰਦਾਤ ਵਿਚ ਵਰਤੇ ਗਏ ਪਿਸਤੌਲ ਨੂੰ ਬਰਾਮਦ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਨੂੰ ਜਦੋਂ ਪੁਲਿਸ ਨਿਸ਼ਾਨਦੇਹੀ ਉਪਰ ਲੈ ਕੇ ਜਾ ਰਹੀ ਸੀ ਤਾਂ ਉਸ ਵੱਲੋਂ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਉਸ ਵੱਲੋਂ ਇਕ ਉੱਚੀ ਜਗ੍ਹਾ ਤੋਂ ਛਲਾਂਗ ਮਾਰਨ ਦੌਰਾਨ ਉਸ ਦਾ ਪੈਰ ਫਰੈਕਚਰ ਹੋ ਗਿਆ।

ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਪੱਟੀ ਦੇ ਗਾਰਡਨ ਕਾਲੋਨੀ ’ਚ ਰੂਬੀ ਨਾਮਕ ਔਰਤ, ਜੋ ਆਪਣੇ ਪਤੀ ਸਮੇਤ ਸਕੂਟਰ ਉਪਰ ਸਵਾਰ ਹੋ ਕਿਸੇ ਕੰਮ ਲਈ ਜਾ ਰਹੀ ਸੀ ਤਾਂ ਰਸਤੇ ਵਿਚ ਉਸ ਤੋਂ ਇਕ ਕਰਨ ਨਾਮ ਦਾ ਨੌਜਵਾਨ ਰੋਕ ਕੇ ਪਹਿਲਾਂ ਜਿੱਥੇ ਉਸਦੇ ਪਤੀ ਉਪਰ ਹਮਲਾ ਕਰਦਾ ਹੈ ਅਤੇ ਬਾਅਦ ’ਚ ਰੂਬੀ ਦੇ ਸਿਰ ’ਚ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਥਾਣਾ ਸਿਟੀ ਪੱਟੀ ਵਿਖੇ ਪਰਚਾ ਦਰਜ ਕਰ ਲਿਆ ਗਿਆ ਸੀ ਅਤੇ ਪੁਲਿਸ ਵੱਲੋਂ ਬੀਤੇ ਕੱਲ ਸ਼ਾਮ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਐੱਸ. ਐੱਸ. ਪੀ. ਨੇ ਦੱਸਿਆ ਕਿ ਜਦੋਂ ਥਾਣਾ ਸਿਟੀ ਪੱਟੀ ਦੀ ਪੁਲਿਸ ਮੁਲਜ਼ਮ ਕਰਨ ਨੂੰ ਹਥਿਆਰ ਦੀ ਬਰਾਮਦਗੀ ਲਈ ਨਿਸ਼ਾਨਦੇਹੀ ਉਪਰ ਲੈ ਕੇ ਗਈ ਤਾਂ ਉਸ ਵੱਲੋਂ ਹਥਿਆਰ ਬਰਾਮਦ ਕਰਵਾਉਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਸ ਵੱਲੋਂ ਉੱਚੀ ਜਗ੍ਹਾ ਤੋਂ ਛਲਾਂਗ ਮਾਰੀ ਗਈ ਤਾਂ ਉਸਦਾ ਪੈਰ ਫਰੈਕਚਰ ਹੋ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਦਾ ਇਲਾਜ ਸਰਕਾਰੀ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਰਨ ਪਾਸੋਂ ਬਰਾਮਦ ਕੀਤਾ ਗਿਆ ਪਿਸਤੌਲ ਨਾਜਾਇਜ਼ ਪਾਇਆ ਗਿਆ ਹੈ ਅਤੇ ਇਸ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਵਾਰਦਾਤ ਲਈ ਵਰਤਿਆ ਗਿਆ ਪਿਸਤੌਲ ਕਿਸੇ ਵਿਅਕਤੀ ਦਾ ਸੀ, ਜਿਸ ਨੂੰ ਉਸ ਦਾ ਬੱਚਾ ਘਰੋਂ ਚੋਰੀ ਕਰਕੇ ਲੈ ਗਿਆ ਅਤੇ ਕਰਨ ਵੱਲੋਂ ਉਸ ਬੱਚੇ ਪਾਸੋਂ ਪਿਸਤੌਲ ਖੋਹ ਕੇ ਵਾਰਦਾਤ ਲਈ ਵਰਤਿਆ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਪਿਸਤੌਲ ਦੇ ਮਾਲਕ ਖਿਲਾਫ ਵੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Read Latest News and Breaking News at Daily Post TV, Browse for more News

Ad
Ad