ਤੇਜ਼ ਰਫਤਾਰ ਡਰਾਈਵਰ ਦੀ ਲਾਪਰਵਾਹੀ ਨੇ 2 ਪਰਿਵਾਰਾਂ ਦੇ ਉਜਾੜੇ ਘਰ, ਦੋ ਨੌਜਵਾਨਾਂ ਦੀ ਮੌਤ ਇੱਕ ਜ਼ਖਮੀ
Barnala road accident news; ਬਰਨਾਲਾ ਵਿੱਚ ਤੇਜ਼ ਰਫਤਾਰ ਸਕਾਰਪੀਓ ਗੱਡੀ ਦਾ ਉਸ ਸਮੇਂ ਕਹਿਰ ਦੇਖਣ ਨੂੰ ਮਿਲਿਆ ਜਦ ਉਸ ਨੇ ਆਪਣੀ ਤੇਜ਼ ਰਫਤਾਰੀ ਅਤੇ ਵੱਡੀ ਲਾਪਰਵਾਹੀ ਕਾਰਨ ਦੋ ਮੋਟਰਸਾਈਕਲਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਅਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ।
ਇਹ ਹਾਦਸਾ ਬਰਨਾਲਾ ਦੇ ਕਚਹਿਰੀ ਚੌਂਕ ਉੱਪਰ ਪੁਲ ਉੱਪਰ ਵਾਪਰਿਆ। ਇਸ ਭਿਆਨਕ ਸੜਕੀ ਹਾਦਸੇ ਨਾਲ ਦੋ ਪਰਿਵਾਰਾਂ ਦੇ ਘਰ ਉੱਜੜ ਗਏ ਹਨ।ਜਿੱਥੇ ਸਕਾਰਪੀਓ ਗੱਡੀ ਚਾਲਕ ਇੱਕ ਮੌਕੇ ਤੋਂ ਫਰਾਰ ਹੋ ਗਿਆ। ਗੱਡੀ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਦਿਖਾਈ ਦਿੱਤੀਆਂ।
ਦੋਵੇਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਨੂੰ ਲੈ ਕੇ ਅੱਜ ਰੋਸ ਵਜੋਂ ਬਰਨਾਲਾ ਦੇ ਆਈਟੀਆਈ ਚੌਂਕ ਵਿੱਚ ਧਰਨਾ ਲਾ ਦਿੱਤਾ। ਪਿਛਲੀ ਲੰਘੀ ਰਾਤ ਨੂੰ ਇੱਕ ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਦੋ ਅਲੱਗ ਅਲੱਗ ਮੋਟਰਸਾਈਕਲਾ ਨੂੰ ਟੱਕਰ ਮਾਰ ਦਿੱਤੇ ਜਿੱਥੇ ਪਹਿਲਾਂ ਇੱਕ ਮੋਟਰਸਾਈਕਲ ਤੇ ਤਿੰਨ ਸਵਾਰ ਨੂੰ ਟੱਕਰ ਮਾਰੀ, ਉਸ ਤੋਂ ਬਾਅਦ ਤੇਜ਼ ਰਫਤਾਰ ਸਕਾਰਪਿਓ ਗੱਡੀ ਚਾਲਕ ਨੇ ਲਾਪਰਵਾਹੀ ਨਾਲ ਦੂਜੇ ਮੋਟਰਸਾਈਕਲ ਤੇ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੈ ਅਤੇ ਦੋ ਮੋਟਰਸਾਈਕਲ ਦੇ ਮਾਮੂਲੀ ਸੱਟ ਹਨ।
ਮ੍ਰਿਤਕ ਦੋਵੇਂ ਨੇੜਲੇ ਪਿੰਡ ਉਪਲੀ ਦੇ ਰਹਿਣ ਹਨ। ਜਿਨਾਂ ਵਿੱਚ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਅਮਨਪ੍ਰੀਤ ਸਿੰਘ (19 ਸਾਲ)ਪੁੱਤਰ ਸਿੰਗਾਰਾ ਸਿੰਘ ਜੋ ਪੜ੍ਹਾਈ ਕਰਦਾ ਸੀ ਉਹ ਦੀ ਮੌਤ ਹੋ ਗਈ ਅਤੇ ਪਿੰਡ ਉਪਲੀ ਦੇ ਰਹਿਣ ਵਾਲੇ 27 ਸਾਲ ਦੇ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਮੌਤ ਹੋ ਗਈ। ਆਪਣੇ ਵੱਡੇ ਭਰਾ ਨਾਲ ਆਰਟੀ-ਟੈਕ ਦਾ ਕੰਮ ਕਰਦਾ ਸੀ। ਜੋ ਦੋ ਭੈਣਾਂ ਸਮੇਤ ਇੱਕ ਭਰਾ ਦਾ ਛੋਟਾ ਭਰਾ ਸੀ। ਮ੍ਰਿਤਕ ਸੰਦੀਪ ਸਿੰਘ ਤੇ ਉਸਦਾ ਦੋਸਤ ਮੋਟਰਸਾਈਕਲ ਤੇ ਬਰਨਾਲਾ ਵਿੱਚ ਨਕਸ਼ਾ ਫੜਾਉਣ ਲਈ ਜਾ ਰਹੇ ਸਨ। ਤਾਂ ਤੇਜ਼ ਰਫਤਾਰ ਸਤਿਕਾਰਯੋਗ ਗੱਡੀ ਨੇ ਉਹਨਾਂ ਨੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਕੁਝ ਨੌਜਵਾਨ ਜ਼ਖਮੀ ਵੀ ਹੋਏ ਹਨ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਟੱਕਰ ਮਾਰਨ ਵਾਲੀ ਸਕਾਰਪਿਓ ਗੱਡੀ ਵਿੱਚ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਗੱਡੀ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਗੱਡੀ ਚਾਲ ਖਿਲਾਫ ਕਾਰਵਾਈ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਰੋਸ ਵਜੋਂ ਬਰਨਾਲਾ ਦੇ ਆਈਟੀਆਈ ਚੌਂਕ ਤੇ ਰੋਡ ਜਾਮ ਕਰਕੇ ਧਰਨਾ ਲਾ ਦਿੱਤਾ ਉਹਨਾਂ ਮੰਗ ਕਰਦੇ ਕਿਹਾ ਕਿ ਉਹ ਆਪਣੇ ਦੋਵੇਂ ਬੱਚਿਆਂ ਦਾ ਪੋਸਟ ਮਾਸਟਮ ਨਹੀਂ ਕਰਵਾਉਣਗੇ ਜਿੰਨਾ ਸਮਾਂ ਗੱਡੀ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਾਂਦਾ।
ਇਸ ਮਾਮਲੇ ਨੂੰ ਲੈ ਕੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੱਲ ਸ਼ਾਮ ਸਾਢੇ ਵਜੇ ਦੇ ਕਰੀਬ ਕਚਹਿਰੀ ਚੌਂਕ ਪੁੱਲ ਉੱਪਰ ਇੱਕ ਸੜਕੀ ਹਾਦਸਾ ਹੋਇਆ ਸੀ ਜਿਸ ਵਿੱਚ ਸਕਾਰਪੀਓ ਗੱਡੀ ਚਾਲਕ ਵੱਲੋਂ ਪਹਿਲਾਂ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਟੱਕਰ ਮਾਰੀ ਗਈ ਉੱਥੇ ਲਾਪਰਵਾਹੀ ਕਰਕੇ ਇੱਕ ਹੋਰ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰੀ ਗਈ ਸੀ। ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਸੀ।ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਥਾਣਾ ਸਿਟੀ-ਟੂ ਵਿੱਚ ਗੱਡੀ ਚਾਲਕ ਰਾਜਦੀਪ ਸਿੰਘ ਵਾਸੀ ਰੂੜੇਕੇ ਖੁਰਦ ਖਿਲਾਫ 105 ਬੀਐਨਐਸ ਤਹਿਤ ਮੁਕਦਮਾ ਨੰਬਰ 90 ਦਰਜ ਕਰ ਲਿਆ ਹੈ। ਗੱਡੀ ਚਾਲਕ ਕਾਨੂੰਨ ਜਲਦ ਗਿਰਫਤਾਰ ਕਰ ਲਿਆ ਜਾਵੇਗਾ।