Journalism Of Hope
BREAKING NEWS
ਬਿਹਾਰ ਪਟਾਕਾ ਫੈਕਟਰੀ ’ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ.....ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ’ਚ ਡਿਟੇਨ, ਕਤਲ ਤੇ ਫਿਰੌਤੀ ਦੇ ਕਈ ਕੇਸ ਦਰਜ......ਚੰਡੀਗੜ੍ਹ ’ਚ ਨੈਤਿਕ ਖੰਡੇਲਵਾਲ ਕਤਲ ਮਾਮਲੇ ’ਚ ਮੁਲਜ਼ਮ ਦਾ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਆਰੋਪੀ ਜ਼ਖਮੀ.....ਨਿਊਯਾਰਕ ‘ਚ ਪੰਜਾਬੀ ਨੌਜਵਾਨ ਦੀ ਮੌਤ ਮਗਰੋਂ ‘ਰੋਮਾਂਚ ਲਾਅ’ ਵਿਵਾਦਾਂ ‘ਚ, ਟਰੰਪ ਨੇ ਜਤਾਇਆ ਇਤਰਾਜ਼.....ਵਿਦਿਆਰਥੀਆਂ ਦੀ ਸੁਰੱਖਿਆ ਲਈ ਯੂਨੀਵਰਸਿਟੀ ਦੀ ਵੱਡੀ ਪਹਿਲ, ਹੋਸਟਲਾਂ ’ਚ ਲਗਾਏ 388 ਐਂਟੀ-ਸੁਸਾਈਡ ਪੱਖੇ.....ਪੰਜਾਬ ’ਚ ਪਰਾਲੀ ਸਾੜਨ ਦੇ 510 ਮਾਮਲੇ ਹੋਏ ਦਰਜ, ਹਵਾ ਦੀ ਗੁਣਵੱਤਾ ‘ਯੈਲੋ ਜ਼ੋਨ’ ‘ਚ......

ਪੰਜਾਬ ਦੀਆਂ ਮਹਿਲਾਵਾਂ ਦੇ ਲਈ ਪੰਜਾਬ ਸਰਕਾਰ ਦਾ ਅਹਿਮ ਐਲਾਨ

ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਵਿਧਾਨ ਸਭਾ ਵਿੱਚ 260,437 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਮਾਵਾਂ ਅਤੇ ਧੀਆਂ ਨੂੰ ਸਮਰਪਿਤ ਹੈ। ਉਹ ਇਸ ਬਜਟ ਨੂੰ “ਗਾਰੰਟੀ ਪੂਰੀ ਕਰਨ ਵਾਲਾ” ਨਾਂ ਰੱਖਦਾ ਹਾਂ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ 2026-27 ਵਿੱਚ ਸਿੱਖਿਆ ਲਈ 19,279 ਕਰੋੜ ਰੁਪਏ ਦਾ ਬਜਟ ਅਲਾਟ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੰਜਾਬ ਦੀਆਂ ਮਹਿਲਾਵਾਂ ਦੇ ਲਈ ਪੰਜਾਬ ਸਰਕਾਰ ਦਾ ਅਹਿਮ ਐਲਾਨ

ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਵਿਧਾਨ ਸਭਾ ਵਿੱਚ 260,437 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਮਾਵਾਂ ਅਤੇ ਧੀਆਂ ਨੂੰ ਸਮਰਪਿਤ ਹੈ। ਉਹ ਇਸ ਬਜਟ ਨੂੰ “ਗਾਰੰਟੀ ਪੂਰੀ ਕਰਨ ਵਾਲਾ” ਨਾਂ ਰੱਖਦਾ ਹਾਂ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ 2026-27 ਵਿੱਚ ਸਿੱਖਿਆ ਲਈ 19,279 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 7% ਵੱਧ ਹੈ।

ਅਗਲੇ ਸਾਲ, 2027 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਨਤੀਜੇ ਵਜੋਂ, ‘ਆਪ’ ਸਰਕਾਰ ਆਪਣੇ ਅੰਤਿਮ ਬਜਟ ਵਿੱਚ ਔਰਤਾਂ ਨਾਲ ਕੀਤੇ 2022 ਦੇ ਚੋਣ ਵਾਅਦੇ ਨੂੰ ਪੂਰਾ ਕਰਨ ਜਾ ਰਹੀ ਹੈ, ਜਿਸ ਵਿੱਚ ਹਰ ਔਰਤ ਨੂੰ ਪ੍ਰਤੀ ਮਹੀਨਾ 1,000 ਰੁਪਏ ਕਰਨ ਦਾ ਬਜਟ ਵੀ ਸ਼ਾਮਲ ਹੈ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਬਾਲਗ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ, ਦਲਿਤ ਵਰਗ ਨਾਲ ਸਬੰਧਿਤ ਔਰਤਾਂ ਨੂੰ 1500 ਰੁਪਏ ਮਿਲਣਗੇ, ਉਕਤ ਮਹਿਲਾ ਇਨਕਮ ਟੈਕਸ ਨਾ ਭਰਦੀ ਹੋਵੇ ਤੇ ਸਰਕਾਰੀ ਅਹੁਦੇ ’ਤੇ ਨਾ ਹੋਵੇ, ਸਰਕਾਰ ਨੇ ਇਸ ਲਈ 9300 ਕਰੋੜ ਰੁਪਏ ਦਾ ਬਜਟ ਰੱਖਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News