ਵਿਆਹ ‘ਚ ਗੀਤ ਚਲਾਉਣ ਨੂੰ ਲੈਕੇ ਹੋਇਆ ਭਾਰੀ ਹੰਗਾਮਾ,ਬਰਾਤੀਆਂ ਨੇ ਕਾਰਾਂ,ਕੁਰਸੀਆਂ ਤੇ ਟੈਂਟ ਤੋੜਿਆਂ

Sri Muktsar Sahib wedding function fight; Sri Muktsar Sahib ਦੇ ਪਿੰਡ ਕੋਟਲੀ ਅਬਲੂ ਵਿੱਚ ਇਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡੀਜੇ ‘ਤੇ ਗੀਤ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਵਿਆਹ ਸਮਾਗਮ ਵਿੱਚ ਅਕਾਸ਼ਦੀਪ ਸਿੰਘ (ਵਿਆਹ ਵਾਲਾ ਮੁੰਡਾ) ਦੇ ਗੁਆਂਢੀ ਦੇ ਮੁੰਡੇ ਅਤੇ ਮੁੰਡੇ ਦੇ […]
Jaspreet Singh
By : Updated On: 09 Mar 2026 14:08:PM
ਵਿਆਹ ‘ਚ ਗੀਤ ਚਲਾਉਣ ਨੂੰ ਲੈਕੇ ਹੋਇਆ ਭਾਰੀ ਹੰਗਾਮਾ,ਬਰਾਤੀਆਂ ਨੇ ਕਾਰਾਂ,ਕੁਰਸੀਆਂ ਤੇ ਟੈਂਟ ਤੋੜਿਆਂ

Sri Muktsar Sahib wedding function fight; Sri Muktsar Sahib ਦੇ ਪਿੰਡ ਕੋਟਲੀ ਅਬਲੂ ਵਿੱਚ ਇਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡੀਜੇ ‘ਤੇ ਗੀਤ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਵਿਆਹ ਸਮਾਗਮ ਵਿੱਚ ਅਕਾਸ਼ਦੀਪ ਸਿੰਘ (ਵਿਆਹ ਵਾਲਾ ਮੁੰਡਾ) ਦੇ ਗੁਆਂਢੀ ਦੇ ਮੁੰਡੇ ਅਤੇ ਮੁੰਡੇ ਦੇ ਚਾਚੇ ਵਿਚਕਾਰ ਗੀਤ ਲਗਾਉਣ ਦੀ ਗੱਲ ਨੂੰ ਲੈ ਕੇ ਬਹਿਸ ਹੋਈ। ਇਹ ਬਹਿਸ ਕੁਝ ਹੀ ਸਮੇਂ ਵਿੱਚ ਵੱਡੇ ਝਗੜੇ ਵਿੱਚ ਤਬਦੀਲ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਗੁੱਸੇ ਵਿੱਚ ਆਏ ਕੁਝ ਨੌਜਵਾਨਾਂ ਵੱਲੋਂ ਉੱਥੇ ਖੜੀਆਂ ਗੱਡੀਆਂ ਦੀ ਤੋੜਫੋੜ ਕਰ ਦਿੱਤੀ ਗਈ ਅਤੇ ਦੋ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਤੋਂ ਇਲਾਵਾ ਵਿਆਹ ਸਮਾਗਮ ਲਈ ਲਗਾਈਆਂ ਕੁਰਸੀਆਂ ਅਤੇ ਹੋਰ ਸਮਾਨ ਵੀ ਤੋੜ ਦਿੱਤਾ ਗਿਆ, ਜਿਸ ਕਾਰਨ ਮੌਕੇ ‘ਤੇ ਤਣਾਅਪੂਰਨ ਮਾਹੌਲ ਬਣ ਗਿਆ।

ਸੂਚਨਾ ਮਿਲਣ ਉਪਰੰਤ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਝਗੜੇ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੰਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad