Badshah ’ਤੇ ਵੱਡੀ ਕਾਰਵਾਈ! ਟਟੀਰੀ ਗੀਤ ਵਿਵਾਦ ’ਚ ਗ੍ਰਿਫ਼ਤਾਰੀ ਦੇ ਆਦੇਸ਼

Women Commission Orders Arrest Of Singer Badshah; ਟਟੀਰੀ ਗੀਤ ਵਿਵਾਦ ਨੂੰ ਲੈ ਕੇ Badshah ਨੂੰ ਹਰਿਆਣਾ ਮਹਿਲਾ ਆਯੋਗ ਵੱਲੋਂ ਗ੍ਰਿਫ਼ਤਾਰ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਬਾਦਸ਼ਾਹ ਸ਼ੁੱਕਰਵਾਰ ਨੂੰ ਸੰਮਨ ’ਤੇ ਪਾਣੀਪਤ ਵਿੱਚ ਪੇਸ਼ ਨਹੀਂ ਹੋਏ। ਉਨ੍ਹਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਕਿਸੇ ਪ੍ਰੋਫੈਸ਼ਨਲ ਕਮਿਟਮੈਂਟ ਵਿੱਚ ਵਿਆਸਤ ਹੋਣ ਕਰਕੇ ਬਾਦਸ਼ਾਹ ਪੇਸ਼ ਨਹੀਂ ਹੋ […]
Jaspreet Singh
By : Updated On: 13 Mar 2026 17:51:PM
Badshah ’ਤੇ ਵੱਡੀ ਕਾਰਵਾਈ! ਟਟੀਰੀ ਗੀਤ ਵਿਵਾਦ ’ਚ ਗ੍ਰਿਫ਼ਤਾਰੀ ਦੇ ਆਦੇਸ਼

Women Commission Orders Arrest Of Singer Badshah; ਟਟੀਰੀ ਗੀਤ ਵਿਵਾਦ ਨੂੰ ਲੈ ਕੇ Badshah ਨੂੰ ਹਰਿਆਣਾ ਮਹਿਲਾ ਆਯੋਗ ਵੱਲੋਂ ਗ੍ਰਿਫ਼ਤਾਰ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਬਾਦਸ਼ਾਹ ਸ਼ੁੱਕਰਵਾਰ ਨੂੰ ਸੰਮਨ ’ਤੇ ਪਾਣੀਪਤ ਵਿੱਚ ਪੇਸ਼ ਨਹੀਂ ਹੋਏ। ਉਨ੍ਹਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਕਿਸੇ ਪ੍ਰੋਫੈਸ਼ਨਲ ਕਮਿਟਮੈਂਟ ਵਿੱਚ ਵਿਆਸਤ ਹੋਣ ਕਰਕੇ ਬਾਦਸ਼ਾਹ ਪੇਸ਼ ਨਹੀਂ ਹੋ ਸਕੇ। ਇਸ ਲਈ ਆਯੋਗ ਤੋਂ ਅਗਲਾ ਸਮਾਂ ਮੰਗਿਆ ਗਿਆ।

ਇਸ ’ਤੇ ਮਹਿਲਾ ਆਯੋਗ ਦੀ ਚੇਅਰਪਰਸਨ Renu Bhatia ਨਾਰਾਜ਼ ਹੋ ਗਈਆਂ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਬਾਦਸ਼ਾਹ ਦੁਪਹਿਰ 3 ਵਜੇ ਤੱਕ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 3 ਵਜੇ ਤੱਕ ਬਾਦਸ਼ਾਹ ਦੇ ਵਕੀਲ ਮੁੜ ਪਹੁੰਚੇ ਅਤੇ ਸਮਾਂ ਮੰਗਿਆ।

ਇਸ ’ਤੇ ਆਯੋਗ ਦੀ ਚੇਅਰਪਰਸਨ ਨੇ Panchkula ਅਤੇ Panipat ਦੇ ਐਸਪੀ ਨੂੰ ਬਾਦਸ਼ਾਹ ਦੀ ਗ੍ਰਿਫ਼ਤਾਰੀ ਅਤੇ ਪਾਸਪੋਰਟ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਬਾਦਸ਼ਾਹ ਦੇਸ਼ ਛੱਡ ਕੇ ਨਾ ਜਾਵੇ। ਮਹਿਲਾਵਾਂ ਅਤੇ ਧੀਆਂ ਦੀ ਸੁਰੱਖਿਆ ਲਈ ਹੁਣ ਆਯੋਗ ਸਖ਼ਤ ਕਦਮ ਚੁੱਕੇਗਾ।

ਟਟੀਰੀ ਗੀਤ ਦੇ ਇਤਰਾਜ਼ਯੋਗ ਲਿਰਿਕਸ ਅਤੇ ਕੁੜੀਆਂ ਦੇ ਸ਼ਾਟਸ ਨੂੰ ਲੈ ਕੇ ਮਹਿਲਾ ਆਯੋਗ ਨੇ 6 ਮਾਰਚ ਨੂੰ ਨੋਟਿਸ ਜਾਰੀ ਕਰਕੇ ਬਾਦਸ਼ਾਹ ਨੂੰ ਪਾਣੀਪਤ ਐਸਪੀ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ ਬਾਦਸ਼ਾਹ ਦੇ ਵਕੀਲ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਆਪਣਾ ਪੱਖ ਰੱਖਣ ਦੀ ਇਜਾਜ਼ਤ ਮੰਗੀ ਸੀ।

Read Latest News and Breaking News at Daily Post TV, Browse for more News

Ad
Ad