Akasa Air ਨੇ ਲਗਾਇਆ ਫਿਊਲ ਸਰਚਾਰਜ: 1300 ਰੁਪਏ ਤੱਕ
Latest News: ਆਕਾਸਾ ਏਅਰ ਨੇ ਮੱਧ ਪੂਰਬ ਵਿੱਚ ਵਧ ਰਹੇ ਤਣਾਅ ਅਤੇ ਬਾਲਣ (ਈਂਧਨ) ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਫਿਊਲ ਸਰਚਾਰਜ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਨਵੇਂ ਸਰਚਾਰਜ ਦੇ ਤਹਿਤ ਟਿਕਟ ਬੁਕਿੰਗ ‘ਤੇ 199 ਤੋਂ 1300 ਰੁਪਏ ਤੱਕ ਦਾ ਵਾਧੂ ਲਾਗੂ ਕੀਤਾ ਜਾਵੇਗਾ।
ਨਵੀਂ ਲਾਗੂ ਤਾਰੀਖ
- ਨਵੇਂ ਫਿਊਲ ਸਰਚਾਰਜ 15 ਮਾਰਚ 2026 ਦੀ ਰਾਤ 00:01 ਵਜੇ ਤੋਂ ਲਾਗੂ ਹੋਣਗੇ।
- ਜੇ ਕੋਈ ਟਿਕਟ 15 ਮਾਰਚ ਤੋਂ ਪਹਿਲਾਂ ਬੁਕ ਕੀਤੀ ਹੈ, ਤਾਂ ਉਸ ‘ਤੇ ਵਾਧੂ ਫੀਸ ਨਹੀਂ ਲੱਗੇਗੀ।
ਨਵਾਂ ਸਰਚਾਰਜ ਫਲਾਈਟ ਦੀ ਦੂਰੀ ਅਤੇ ਸਮੇਂ ਦੇ ਆਧਾਰ ‘ਤੇ ਤੈਅ ਕੀਤਾ ਗਿਆ ਹੈ। ਇਹ ਸਰਚਾਰਜ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਰੂਟਾਂ ‘ਤੇ ਲਾਗੂ ਹੋਵੇਗਾ। ਘੱਟੋ-ਘੱਟ ਚਾਰਜ 199 ਰੁਪਏ ਅਤੇ ਵੱਧ ਤੋਂ ਵੱਧ ਚਾਰਜ 1300 ਰੁਪਏ ਹੋਵੇਗਾ। ਏਅਰਲਾਈਨ ਦਾ ਕਹਿਣਾ ਹੈ ਕਿ ਮੱਧ ਪੂਰਬ ਵਿੱਚ ਪੈਦਾ ਹੋਏ ਹਾਲਾਤਾਂ ਕਾਰਨ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸੇ ਕਰਕੇ ਸਾਨੂੰ 199 ਰੁਪਏ ਤੋਂ ਲੈ ਕੇ 1300 ਰੁਪਏ ਤੱਕ ਦਾ ਫਿਊਲ ਸਰਚਾਰਜ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾ ਬਾਲਣ ਦੀਆਂ ਵਧਦੀਆਂ ਕੀਮਤਾਂ ਦੇ ਬੋਝ ਨੂੰ ਘੱਟ ਕਰਨ ਲਈ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਸ਼ੁੱਕਰਵਾਰ ਨੂੰ ਸਰਚਾਰਜ ਵਧਾ ਦਿੱਤਾ ਸੀ। ਏਅਰਲਾਈਨ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀਆਂ ਟਿਕਟਾਂ ‘ਤੇ ₹425 ਤੋਂ ₹2300 ਤੱਕ ਸਰਚਾਰਜ ਲਗਾਇਆ ਹੈ। ਕੰਪਨੀ ਨੇ ਵਾਧੂ ਫਿਊਲ ਚਾਰਜ ਦੇ ਨਾਲ ਟਿਕਟਾਂ ਦੀਆਂ ਨਵੀਆਂ ਕੀਮਤਾਂ 14 ਮਾਰਚ ਰਾਤ 12 ਵਜੇ ਤੋਂ ਲਾਗੂ ਕਰ ਦਿੱਤੀਆਂ ਸਨ।