ਘਰ ’ਚ ਇਕੱਲੀ ਮਹਿਲਾ ਦਾ ਕਤਲ, ਕੰਨਾਂ ਤੋਂ ਵਾਲੀਆਂ ਤੇ ਹੱਥਾਂ ਦੀਆਂ ਚੂੜੀਆਂ ਲੈ ਕੇ ਭੱਜੇ ਲੁਟੇਰੇ

Fatehgarh Churian murder case; ਫਤਿਹਗੜ ਚੂੜੀਆਂ ਅਜਨਾਲਾ ਰੋਡ ਮੋਹਨ ਭੰਡਾਰੀਆਂ ਅੱਡੇ ਤੇ ਇੱਕ ਨਵੇਂ ਬਣ ਰਹੇ ਘਰ ’ਚ ਵਾਰਦਾਤ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨਸਾਰ ਮੋਹਨ ਭੰਡਾਰੀਆਂ ਅੱਡੇ ਦੇ ਨਜਦੀਕ ਸੜਕ ਕੰਡੇ ਬਿਜਲੀ ਬੋਰਡ ਦੇ ਸਾਬਕਾ ਜੇ ਈ ਸਤਨਾਮ ਸਿੰਘ ਜੋ ਆਪਣਾ ਨਵਾਂ ਘਰ ਬਣਾ ਰਹੇ ਹਨ ਅਤੇ ਨਵੇਂ ਘਰ ਦੀ ਉਸਾਰੀ ਲਈ […]
Jaspreet Singh
By : Updated On: 15 Mar 2026 09:40:AM
ਘਰ ’ਚ ਇਕੱਲੀ ਮਹਿਲਾ ਦਾ ਕਤਲ, ਕੰਨਾਂ ਤੋਂ ਵਾਲੀਆਂ ਤੇ ਹੱਥਾਂ ਦੀਆਂ ਚੂੜੀਆਂ ਲੈ ਕੇ ਭੱਜੇ ਲੁਟੇਰੇ

Fatehgarh Churian murder case; ਫਤਿਹਗੜ ਚੂੜੀਆਂ ਅਜਨਾਲਾ ਰੋਡ ਮੋਹਨ ਭੰਡਾਰੀਆਂ ਅੱਡੇ ਤੇ ਇੱਕ ਨਵੇਂ ਬਣ ਰਹੇ ਘਰ ’ਚ ਵਾਰਦਾਤ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨਸਾਰ ਮੋਹਨ ਭੰਡਾਰੀਆਂ ਅੱਡੇ ਦੇ ਨਜਦੀਕ ਸੜਕ ਕੰਡੇ ਬਿਜਲੀ ਬੋਰਡ ਦੇ ਸਾਬਕਾ ਜੇ ਈ ਸਤਨਾਮ ਸਿੰਘ ਜੋ ਆਪਣਾ ਨਵਾਂ ਘਰ ਬਣਾ ਰਹੇ ਹਨ ਅਤੇ ਨਵੇਂ ਘਰ ਦੀ ਉਸਾਰੀ ਲਈ ਮਿਸਤਰੀ ਲੱਗੇ ਹੋਏ ਹਨ। ਸਤਨਾਮ ਸਿੰਘ ਜੇ ਈ ਆਪਣੇ ਰਿਸ਼ਤੇਦਾਰਾਂ ਦੇ ਸ਼ਗਨ ਸਮਾਗਮ’ਚ ਫਤਿਹਗੜ ਚੂੜੀਆਂ ਗਿੱਲ ਪੈਲੇਸ ਗਏ ਹੋਏ ਸਨ ਅਤੇ ਮਿਸਤਰੀਆਂ ਤੋਂ ਇਲਾਵਾ ਬਜੁਰਗ ਮਹਿਲਾ ਪਰਮਜੀਤ ਕੌਰ 65 ਸਾਲਾ ਘਰ’ਚ ਇੱਕਲੇ ਸਨ। ਦੁਪਹਿਰ ਵੇਲੇ ਜਦੋਂ ਮਿਸਤਰੀ ਰੋਟੀ ਖਾਣ ਲਈ ਘਰੋਂ ਬਾਹਰ ਗਏ ਤਾਂ ਘਰ’ਚ ਮਾਤਾ ਇੱਕਲੇ ਰਹਿ ਗਏ ਸਨ। ਮਿਸਤਰੀ ਰੋਟੀ ਖਾ ਕੇ ਵਾਪਸ ਘਰ ਪਰਤੇ ਤਾਂ ਮਾਤਾ ਮ੍ਰਿਤਕ ਹਾਲਤ’ਚ ਕਮਰੇ ਅੰਦਰ ਲੰਮੇ ਪਏ ਦਿਖਾਈ ਦਿੱਤੇ। ਉਨਾਂ ਦੇ ਕੰਨਾਂ’ਚੋ ਸੋਨੇ ਦੀਆਂ ਵਾਲੀਆਂ ਅਤੇ ਬਾਂਹ ਵਿਚ ਸੋਨੇ ਦੀਆਂ ਚੂੜੀਆਂ ਗਾਇਬ ਸਨ ਅਤੇ ਕੰਨਾਂ’ਚੋ ਖੂਨ ਵੀ ਵੱਗ ਰਿਹਾ ਸੀ।

ਇਸ ਸਬੰਧੀ ਪਲੰਬਰ ਦੇ ਮਿਸਤਰੀ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਅੱਜ ਕੰਮ ਤੇ ਪਹਿਲੇ ਦਿਨ ਆਏ ਸਨ। ਜੱਦ ਉਹ ਦੁਪਹਿਰ ਦੀ ਰੋਟੀ ਖਾ ਕੇ ਵਾਪਸ ਕੰਮ ਤੇ ਪਰਤਿਆਂ ਤਾਂ ਮਾਤਾ ਘਰ ਦੇ ਅੰਦਰ ਮ੍ਰਿਤਕ ਪਈ ਸੀ । ਉਸ ਨੇ ਦੱਸਿਆ ਮਾਤਾ ਦੀ ਮੌਤ ਸਬੰਧੀ ਉਸ ਦੇ ਪਤੀ ਸਤਨਾਮ ਸਿੰਘ ਨੂੰ ਰਾਜ ਮਿਸਤਰੀ ਵੱਲੋਂ ਫੋਨ ਤੇ ਜਾਣਕਾਰੀ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਅਜਨਾਲਾ ਦੇ ਡੀ ਐਸ ਪੀ ਗੁਰਵਿੰਦਰ ਸਿੰਘ ਅਤੇ ਥਾਣਾ ਝੰਡੇਰ ਦੇ ਐਸ ਐਚ ਓ ਸਤਨਾਮ ਸਿੰਘ ਵੀ ਮੌਕੇ ਤੇ ਪਹੁੰਚ ਗਏ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ । ਪੁਲਿਸ ਵੱਲੋਂ ਲਾਸ਼ ਨੂੰ ਕਬਜੇ ’ਚ ਲੈ ਕੇ ਅਜਨਾਲਾ ਪੋਸਟ ਮਾਰਟਮ ਲੲਂ ਭੇਜ ਦਿੱਤਾ ਗਿਆ ਹੈ।

ਇਸ ਸਬੰਧੀ ਅਜਨਾਲਾ ਦੇ ਡੀ ਐਸ ਪੀ ਗੁਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਜੁਰਗ ਮਹਿਲਾ ਪਰਮਜੀਤ ਸਿੰਘ ਦੀ ਮੌਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Read Latest News and Breaking News at Daily Post TV, Browse for more News

Ad
Ad