ਸਮਰਾਲਾ ‘ਚ ਸੜਕਾਂ ‘ਤੇ ਸੁੱਟੇ ਆਲੂ ਬਣੇ ਜਾਨਲੇਵਾ, ਔਰਤ ਅਤੇ ਬੱਚਾ ਗੰਭੀਰ ਰੂਪ ਜ਼ਖਮੀ

Punjab farmer protest road safety issue; ਸਮਰਾਲਾ ਦੇ ਮੁੱਖ ਬਾਜ਼ਾਰ ਵਿੱਚ ਕਿਸਾਨਾਂ ਵੱਲੋਂ ਰੋਸ ਵਜੋਂ ਸੜਕਾਂ ‘ਤੇ ਸੁੱਟੇ ਗਏ ਆਲੂ ਹੁਣ ਆਮ ਰਾਹਗੀਰਾਂ ਲਈ ਜਾਨਲੇਵਾ ਸਾਬਤ ਹੋ ਰਹੇ ਹਨ। ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸੜਕ ‘ਤੇ ਖਿੱਲਰੇ ਆਲੂਆਂ ਕਾਰਨ ਇੱਕ ਸਕੂਟਰੀ ਸਲਿਪ ਹੋ ਗਈ ਤੇ ਸੜਕ ਤੇ ਡਿੱਗ ਗਏ ਜਿਸ ਕਾਰਨ ਬੱਚੇ ਅਤੇ […]
Jaspreet Singh
By : Updated On: 18 Mar 2026 08:53:AM
ਸਮਰਾਲਾ ‘ਚ ਸੜਕਾਂ ‘ਤੇ ਸੁੱਟੇ ਆਲੂ ਬਣੇ ਜਾਨਲੇਵਾ, ਔਰਤ ਅਤੇ ਬੱਚਾ ਗੰਭੀਰ ਰੂਪ ਜ਼ਖਮੀ

Punjab farmer protest road safety issue; ਸਮਰਾਲਾ ਦੇ ਮੁੱਖ ਬਾਜ਼ਾਰ ਵਿੱਚ ਕਿਸਾਨਾਂ ਵੱਲੋਂ ਰੋਸ ਵਜੋਂ ਸੜਕਾਂ ‘ਤੇ ਸੁੱਟੇ ਗਏ ਆਲੂ ਹੁਣ ਆਮ ਰਾਹਗੀਰਾਂ ਲਈ ਜਾਨਲੇਵਾ ਸਾਬਤ ਹੋ ਰਹੇ ਹਨ। ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸੜਕ ‘ਤੇ ਖਿੱਲਰੇ ਆਲੂਆਂ ਕਾਰਨ ਇੱਕ ਸਕੂਟਰੀ ਸਲਿਪ ਹੋ ਗਈ ਤੇ ਸੜਕ ਤੇ ਡਿੱਗ ਗਏ ਜਿਸ ਕਾਰਨ ਬੱਚੇ ਅਤੇ ਔਰਤ ਦੇ ਸੱਟਾਂ ਵੀ ਲੱਗੀਆਂ. ਪੀੜਤ ਔਰਤ ਨੇ ਆਪਣੇ ਪਰਿਵਾਰ ਨੂੰ ਸੂਚਨਾ ਦਿੱਤੀ ਤੇ ਪੀੜਿਤ ਪਰਿਵਾਰ ਵੱਲੋਂ ਬੱਚੇ ਅਤੇ ਔਰਤ ਨੂੰ ਹਸਪਤਾਲ ਲੈ ਕੇ ਗਏ।

ਮੌਕੇ ‘ਤੇ ਮੌਜੂਦ ਭਾਈ ਸੁਖਵਿੰਦਰ ਸਿੰਘ ਖਾਲਸਾ ਭਗਵਾਨਪੁਰਾ ਨੇ ਇਸ ਘਟਨਾ ਦੀ ਸਖ਼ਤ ਨਿਦਾ ਕਰਦਿਆਂ ਕਿਹਾ ਕਿ ਆਪਣੀਆਂ ਮੰਗਾਂ ਲਈ ਦੂਜਿਆਂ ਦੀ ਜਾਨ ਖ਼ਤਰੇ ਵਿੱਚ ਪਾਉਣਾ ‘ਸ਼ਰੇਆਮ ਅੱਤਵਾਦ’ ਦੇ ਬਰਾਬਰ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹਾ ਕਰਨ ਵਾਲਿਆਂ ‘ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ।

ਪੀੜਤ ਪਰਿਵਾਰ ਦੇ ਰਿਸ਼ਤੇਦਾਰ ਬਿਕਰਮ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਜਦੋਂ ਬਾਜ਼ਾਰ ਜਾ ਰਹੇ ਸਨ, ਤਾਂ ਸੜਕ ‘ਤੇ ਪਏ ਆਲੂਆਂ ਕਾਰਨ ਉਨ੍ਹਾਂ ਦੀ ਸਕੂਟਰੀ ਫਿਸਲ ਗਈ। ਹਾਦਸੇ ਵਿੱਚ ਉਨ੍ਹਾਂ ਦਾ ਮਾਸੂਮ ਬੱਚਾ ਅਤੇ ਪਰਿਵਾਰਕ ਮੈਂਬਰ ਦੇ ਸੱਟਾਂ ਲੱਗੀਆਂ ਹਨ। ਉਹਨਾਂ ਕਿਹਾ ਕਿ ਜੇਕਰ ਆਲੂਆਂ ਦੇ ਰੇਟ ਨਹੀਂ ਮਿਲੇ ਤਾਂ ਸੜਕਾਂ ਤੇ ਸੁੱਟਣਾ ਲੋਕਾਂ ਦੀ ਜਾਨ ਨੂੰ ਖਤਰਾ ਵਿੱਚ ਪਾਉਣਾ ਹੈ. ਉਹਨਾਂ ਕਿਹਾ ਕਿ ਇਸ ਤਰ੍ਹਾਂ ਤਾਂ ਕੋਈ ਵਿਅਕਤੀ ਸੜਕ ਵੀ ਜਾਮ ਕਰ ਸਕਦਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਨੂੰ ਆਲੂਆਂ ਦਾ ਸਹੀ ਭਾਅ ਨਹੀਂ ਮਿਲ ਰਿਹਾ, ਤਾਂ ਉਹ ਸੜਕਾਂ ‘ਤੇ ਸੁੱਟ ਕੇ ਲੋਕਾਂ ਦੀ ਜਾਨ ਜੋਖਮ ਵਿੱਚ ਪਾਉਣ ਦੀ ਬਜਾਏ ਇਨ੍ਹਾਂ ਨੂੰ ਦਾਨ ਕਰ ਸਕਦੇ ਹਨ।

ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ, ਕਿਉਂਕਿ ਸੜਕਾਂ ‘ਤੇ ਖਿੱਲਰੇ ਆਲੂਆਂ ਕਾਰਨ ਲਗਾਤਾਰ ਦੋਪਹੀਆ ਵਾਹਨ ਸਲਿਪ ਹੋ ਰਹੇ ਹਨ।

Read Latest News and Breaking News at Daily Post TV, Browse for more News

Ad
Ad