ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਡਰੈੱਸ ਕੋਡ ਲਾਗੂ, ਕਰਮਚਾਰੀ ਹੁਣ ਰਵਾਇਤੀ ਸਿੱਖ ਪਹਿਰਾਵੇ ‘ਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਨਵੇਂ ਡਰੈੱਸ ਕੋਡ ਦਾ ਅਸਰ ਅੱਜ ਤੋਂ ਦਿਖਾਈ ਦੇਣ ਲੱਗ ਪਿਆ ਹੈ। ਹੁਣ ਕਮੇਟੀ ਦੇ ਸਮੂਹ ਕਰਮਚਾਰੀ ਆਪਣੀ ਡਿਊਟੀ ਦੌਰਾਨ ਰਵਾਇਤੀ ਸਿੱਖ ਪਹਿਰਾਵੇ ‘ਕੁੜਤਾ-ਪਜਾਮਾ’ ਵਿੱਚ ਨਜ਼ਰ ਆ ਰਹੇ ਹਨ। ਇਸ ਫੈਸਲੇ ਦਾ ਮੁੱਖ ਮਕਸਦ ਸਿੱਖ ਮਰਯਾਦਾ ਅਤੇ ਪਰੰਪਰਾਵਾਂ ਨੂੰ ਮਜ਼ਬੂਤ ਕਰਨਾ ਹੈ, ਨਾਲ ਹੀ ਸੰਗਤਾਂ ਅੱਗੇ ਗੁਰਮਤਿ ਸਿਧਾਂਤਾਂ […]
Khushi
By : Updated On: 19 Mar 2026 20:30:PM
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਡਰੈੱਸ ਕੋਡ ਲਾਗੂ, ਕਰਮਚਾਰੀ ਹੁਣ ਰਵਾਇਤੀ ਸਿੱਖ ਪਹਿਰਾਵੇ ‘ਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਨਵੇਂ ਡਰੈੱਸ ਕੋਡ ਦਾ ਅਸਰ ਅੱਜ ਤੋਂ ਦਿਖਾਈ ਦੇਣ ਲੱਗ ਪਿਆ ਹੈ। ਹੁਣ ਕਮੇਟੀ ਦੇ ਸਮੂਹ ਕਰਮਚਾਰੀ ਆਪਣੀ ਡਿਊਟੀ ਦੌਰਾਨ ਰਵਾਇਤੀ ਸਿੱਖ ਪਹਿਰਾਵੇ ‘ਕੁੜਤਾ-ਪਜਾਮਾ’ ਵਿੱਚ ਨਜ਼ਰ ਆ ਰਹੇ ਹਨ।

ਇਸ ਫੈਸਲੇ ਦਾ ਮੁੱਖ ਮਕਸਦ ਸਿੱਖ ਮਰਯਾਦਾ ਅਤੇ ਪਰੰਪਰਾਵਾਂ ਨੂੰ ਮਜ਼ਬੂਤ ਕਰਨਾ ਹੈ, ਨਾਲ ਹੀ ਸੰਗਤਾਂ ਅੱਗੇ ਗੁਰਮਤਿ ਸਿਧਾਂਤਾਂ ਦੀ ਝਲਕ ਪੇਸ਼ ਕਰਨੀ ਹੈ।

ਪਹਿਲੇ ਪੜਾਅ ਤਹਿਤ ਇਹ ਨਿਯਮ ਹਫ਼ਤੇ ਦੇ ਤਿੰਨ ਦਿਨ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਲਾਗੂ ਰਹੇਗਾ। ਇਨ੍ਹਾਂ ਨਿਰਧਾਰਿਤ ਦਿਨਾਂ ਦੌਰਾਨ ਸਾਰੇ ਕਰਮਚਾਰੀਆਂ ਨੂੰ ਸਿੱਖੀ ਪਹਿਰਾਵੇ ਵਿੱਚ ਹਾਜ਼ਰ ਰਹਿਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਸਨ, ਜਿਸ ਦਾ ਅਸਰ ਵੀਰਵਾਰ ਸਵੇਰ ਤੋਂ ਹੀ ਦੇਖਣ ਨੂੰ ਮਿਲਿਆ।

ਸਿੱਖ ਪਰੰਪਰਾਵਾਂ ਦੀ ਮਰਯਾਦਾ ਬਣਾਈ ਰੱਖਣ ਦਾ ਸੱਦਾ
ਨਵੇਂ ਨਿਯਮਾਂ ਅਨੁਸਾਰ, ਰੋਜ਼ਾਨਾ ਡਿਊਟੀ ਸ਼ੁਰੂ ਕਰਨ ਤੋਂ ਪਹਿਲਾਂ ਸਮੂਹਿਕ ਤੌਰ ‘ਤੇ ‘ਮੂਲ ਮੰਤਰ’ ਅਤੇ ‘ਵਾਹਿਗੁਰੂ’ ਗੁਰਮੰਤਰ ਦਾ ਜਾਪ ਕਰਨਾ ਵੀ ਲਾਜ਼ਮੀ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਵਿੱਚ ਸੇਵਾ ਕਰਨ ਵਾਲੇ ਹਰ ਸੇਵਾਦਾਰ ਅਤੇ ਕਰਮਚਾਰੀ ਦੀ ਇਹ ਮੁਢਲੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਹਿਰਾਵੇ ਅਤੇ ਆਚਰਨ ਰਾਹੀਂ ਸਿੱਖ ਪਰੰਪਰਾਵਾਂ ਦੀ ਮਰਯਾਦਾ ਦਾ ਪਾਲਣ ਕਰਨ।

ਕਾਹਲਵਾਂ ਨੇ ਅੱਗੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ। ਇਸ ਲਈ, ਇੱਥੇ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ, ਸੇਵਾਦਾਰਾਂ ਅਤੇ ਅਧਿਕਾਰੀਆਂ ਨੂੰ ਸਾਦਗੀ ਭਰਪੂਰ ਅਤੇ ਰਵਾਇਤੀ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ, ਤਾਂ ਜੋ ਸਿੱਖੀ ਸਿਧਾਂਤਾਂ ਦੀ ਸਪਸ਼ਟ ਝਲਕ ਸੰਗਤਾਂ ਨੂੰ ਦਿਖਾਈ ਦੇ ਸਕੇ।

Read Latest News and Breaking News at Daily Post TV, Browse for more News

Ad
Ad