ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਰਾਹਤ: ਅਪ੍ਰੈਲ ਵਿੱਚ ਮਿਲੇਗਾ 3 ਮਹੀਨਿਆਂ ਦਾ ਰਾਸ਼ਨ ਇਕੱਠਾ

Latest News: ਦੇਸ਼ ਦੇ ਕਰੋੜਾਂ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਮਹਿੰਗਾਈ ਦੇ ਦੌਰ ਵਿੱਚ ਆਮ ਜਨਤਾ ਨੂੰ ਰਾਹਤ ਦੇਣ ਲਈ ਵੱਡਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਹੁਣ ਲਾਭਪਾਤਰੀਆਂ ਨੂੰ ਅਪ੍ਰੈਲ ਮਹੀਨੇ ਵਿੱਚ ਹੀ ਤਿੰਨ ਮਹੀਨਿਆਂ ਦਾ ਰਾਸ਼ਨ ਇਕੱਠੇ ਤੌਰ ‘ਤੇ ਦਿੱਤਾ […]
Khushi
By : Updated On: 21 Mar 2026 14:39:PM
ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਰਾਹਤ: ਅਪ੍ਰੈਲ ਵਿੱਚ ਮਿਲੇਗਾ 3 ਮਹੀਨਿਆਂ ਦਾ ਰਾਸ਼ਨ ਇਕੱਠਾ
New notification regarding ration card

Latest News: ਦੇਸ਼ ਦੇ ਕਰੋੜਾਂ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਮਹਿੰਗਾਈ ਦੇ ਦੌਰ ਵਿੱਚ ਆਮ ਜਨਤਾ ਨੂੰ ਰਾਹਤ ਦੇਣ ਲਈ ਵੱਡਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਹੁਣ ਲਾਭਪਾਤਰੀਆਂ ਨੂੰ ਅਪ੍ਰੈਲ ਮਹੀਨੇ ਵਿੱਚ ਹੀ ਤਿੰਨ ਮਹੀਨਿਆਂ ਦਾ ਰਾਸ਼ਨ ਇਕੱਠੇ ਤੌਰ ‘ਤੇ ਦਿੱਤਾ ਜਾਵੇਗਾ।

ਖੁਰਾਕ ਅਤੇ ਜਨਤਕ ਵੰਡ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਅਪ੍ਰੈਲ, ਮਈ ਅਤੇ ਜੂਨ 2026 ਦਾ ਕੋਟਾ ਇੱਕੋ ਵਾਰ ਵੰਡਿਆ ਜਾਵੇਗਾ। ਇਸ ਫੈਸਲੇ ਨਾਲ ਉਹ ਪਰਿਵਾਰ ਵੱਡੀ ਰਾਹਤ ਮਹਿਸੂਸ ਕਰਨਗੇ ਜੋ ਹਰ ਮਹੀਨੇ ਰਾਸ਼ਨ ਲੈਣ ਲਈ ਡਿਪੂਆਂ ‘ਤੇ ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਦੇ ਹਨ। ਖਾਸ ਕਰਕੇ ਪਿੰਡਾਂ ਅਤੇ ਦੂਰ-ਦਰਾਜ ਇਲਾਕਿਆਂ ਵਿੱਚ ਰਹਿਣ ਵਾਲਿਆਂ ਲਈ ਇਹ ਕਦਮ ਕਾਫ਼ੀ ਲਾਭਕਾਰੀ ਸਾਬਤ ਹੋਵੇਗਾ।

ਰਾਸ਼ਨ ਦੀ ਦੁਕਾਨ ਦੇ ਨਹੀਂ ਕੱਟਣੇ ਪੈਣਗੇ ਚੱਕਰ

ਇਸ ਨਵੀਂ ਵਿਵਸਥਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਲਾਭਪਾਤਰੀਆਂ ਨੂੰ ਹਰ ਮਹੀਨੇ ਰਾਸ਼ਨ ਦੀ ਦੁਕਾਨ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇਸ ਨਾਲ ਸਮੇਂ ਦੀ ਬਚਤ ਹੋਵੇਗੀ ਅਤੇ ਵਾਰ-ਵਾਰ ਲੰਬੀਆਂ ਲਾਈਨਾਂ ਵਿੱਚ ਲੱਗਣ ਦੀ ਪਰੇਸ਼ਾਨੀ ਖ਼ਤਮ ਹੋ ਜਾਵੇਗੀ। ਇਸ ਦੇ ਨਾਲ ਹੀ ਕੰਮਕਾਜੀ ਲੋਕਾਂ ਨੂੰ ਰਾਹਤ ਮਿਲੇਗੀ। ਜਿਹੜੇ ਲੋਕ ਦਿਹਾੜੀਦਾਰ ਹਨ, ਉਨ੍ਹਾਂ ਲੋਕਾਂ ਨੂੰ ਹਰ ਮਹੀਨੇ ਛੁੱਟੀ ਲੈ ਕੇ ਰਾਸ਼ਨ ਲੈਣ ਜਾਣ ਦੀ ਟੈਨਸ਼ਨ ਖ਼ਤਮ ਹੋ ਜਾਵੇਗੀ। 

ਇੰਝ ਮਿਲੇਗਾ ਆਮ ਜਨਤਾ ਨੂੰ ਲਾਭ

ਇਸ ਦੌਰਾਨ ਲਾਭਪਾਤਰੀ ਆਪਣੇ ਨਜ਼ਦੀਕੀ ਸਰਕਾਰੀ ਰਾਸ਼ਨ ਡਿਪੂ (Fair Price Shop) ਤੋਂ ਤੈਅ ਸਮੇਂ ਅਤੇ ਤਰੀਕ ਅਨੁਸਾਰ ਆਪਣਾ ਰਾਸ਼ਨ ਪ੍ਰਾਪਤ ਕਰ ਸਕਦੇ ਹਨ। ਵੰਡ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਉਣ ਲਈ ਕਈ ਥਾਵਾਂ ‘ਤੇ ਡਿਜੀਟਲ ਸਿਸਟਮ ਅਤੇ ਈ-ਪੌਸ (e-POS) ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰਾਸ਼ਨ ਲੈਣ ਵੇਲੇ ਆਪਣਾ ਰਾਸ਼ਨ ਕਾਰਡ ਜਾਂ ਆਧਾਰ ਕਾਰਡ ਨਾਲ ਜ਼ਰੂਰ ਰੱਖਣ ਤਾਂ ਜੋ ਕੋਈ ਦਿੱਕਤ ਨਾ ਆਵੇ। ਸਰਕਾਰ ਦੀ ਇਹ ਪਹਿਲ ਸਮਾਜ ਦੇ ਕਮਜ਼ੋਰ ਵਰਗ ਨੂੰ ਖੁਰਾਕ ਸੁਰੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad