BJP ਵੱਲੋਂ ਕੇਰਲ ਚੋਣਾਂ ਲਈ ਤੀਜੀ ਲਿਸਟ ਜਾਰੀ, 11 ਉਮੀਦਵਾਰਾਂ ਦੇ ਨਾਮ ਐਲਾਨੇ
Kerala Assembly Elections: ਸਿਆਸੀ ਮੈਦਾਨ ਵਿੱਚ ਚਲ ਰਹੀ ਗਤੀਵਿਧੀਆਂ ਦਰਮਿਆਨ ਭਾਰਤੀ ਜਨਤਾ ਪਾਰਟੀ ਨੇ ਕੇਰਲ ਵਿਧਾਨ ਸਭਾ ਚੋਣਾਂ ਲਈ ਆਪਣੀ ਤੀਜੀ ਉਮੀਦਵਾਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿੱਚ ਕੁੱਲ 11 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਲਕਿਆਂ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਪਾਰਟੀ ਨੇ ਕਰਮਾਨਾ ਜਯਾਨ ਨੂੰ ਤਿਰੂਵਨੰਤਪੁਰਮ ਤੋਂ ਉਮੀਦਵਾਰ ਬਣਾਇਆ ਹੈ। ਲਿਸਟ ਦੇ ਮੁਤਾਬਕ ਪੁਥੁਪੱਲੀ ਤੋਂ ਰਵਿੰਦਰਨਾਥ ਵੱਕਟਥਨਮ ਚੋਣ ਮੈਦਾਨ ਵਿਚ ਚੋਣ ਲੜਨਗੇ, ਜਦਕਿ ਕੇ.ਆਰ. ਚਵਾੜਾ ਤੋਂ ਰਾਜੇਸ਼, ਆਰ.ਐਸ. ਚਦਯਾਮੰਗਲਮ ਤੋਂ ਅਰੁਣ ਰਾਜ, ਪੀਰੁਮਾਦੇ ਤੋਂ ਵੀ. ਰਾਤੇਸ਼ ਮੈਦਾਨ ਵਿਚ ਉਤਾਰੇ ਗਏ ਹਨ।
ਇਸ ਦੇ ਨਾਲ ਹੀ ਵਿਵੇਕ ਗੋਪਨ ਨੂੰ ਅਰੁਵਿਕਾਰਾ ਸੀਟ, ਟੀ.ਐੱਨ. ਸੁਰੇਸ਼ ਨੂੰ ਕੋਵਲਮ ਅਤੇ ਐਸ. ਰਾਜਸ਼ੇਖਰਨ ਨਾਇਰ ਨੂੰ ਨੇਯਾਤਿਨਕਾਰਾ ਸੀਟ ਤੋਂ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਮਾਵੇਲੀਕਾਰਾ ਸੀਟ ਤੋਂ ਅਜੀਮੋਨ, ਚਿਰਾਇੰਕੀਝੂ ਤੋਂ ਬੀਐਸ ਅਨੂਪ ਅਤੇ ਅਦੂਰ ਸੀਟ ਤੋਂ ਪੰਡਾਲਮ ਪ੍ਰਤਾਪਨ ਨੂੰ ਉਮੀਦਵਾਰ ਬਣਾਇਆ ਹੈ।