Journalism Of Hope
BREAKING NEWS
ਹਰਜਿੰਦਰ ਸਿੰਘ ਧਾਮੀ ਲਗਾਤਾਰ ਛੇਵੀਂ ਵਾਰ ਬਣੇ SGPC ਦੇ ਪ੍ਰਧਾਨ......ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ.....ਈਡੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸੰਮਨ ਜਾਰੀ, ਪੁੱਛਗਿੱਛ ਲਈ ਸੱਦਿਆ......ਅੰਮ੍ਰਿਤਪਾਲ ਸਿੰਘ ਨੂੰ ਸਸਕਾਰ ‘ਤੇ ਲਿਆਉਣ ਲਈ ਪਰਿਵਾਰ ਨੇ ਪੁਲਿਸ ਕੋਲ ਜਮ੍ਹਾਂ ਕਰਵਾਏ 10 ਲੱਖ ਰੁਪਏ......ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਗੋਲਡੀ ਬਰਾੜ ਦਾ ਨਾਂਅ ਪਾਇਆ ਮੋਸਟ ਵਾਂਟੇਡ ਸੂਚੀ ’ਚ, ਰੱਖਿਆ 2.5 ਲੱਖ ਡਾਲਰ ਦਾ ਇਨਾਮ.......[‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ’ਤੇ ਬਣੇਗੀ ਫ਼ਿਲਮ......ਸੈਫ ਅਲੀ ਖ਼ਾਨ ਨੂੰ ਧਮਕੀ ਮਿਲਣ ’ਤੇ ਨੀਲਮ ਗੋੜ੍ਹੇ ਨੇ ਜਤਾਈ ਚਿੰਤਾ, ਕਿਹਾ- ਮੁੰਬਈ ’ਚ ਮੁੜ ਪੈਰ ਪਸਾਰ ਰਿਹਾ ਅੰਡਰਵਰਲਡ......ਵੈਲਿੰਗਟਨ ਟੈਸਟ ‘ਚ ਭਾਰਤ ਦੀ ਮਜ਼ਬੂਤ ਸ਼ੁਰੂਆਤ, ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 159 ਦੌੜਾਂ ਬਣਾਈਆਂ

Daejeon ਫੈਕਟਰੀ ‘ਚ ਭਿਆਨਕ ਅੱਗ: 10 ਦੀ ਮੌਤ, ਕਈ ਜ਼ਖਮੀ ਤੇ ਲਾਪਤਾ

South Korea factory fire: ਦੱਖਣੀ ਕੋਰੀਆ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਆਟੋਮੋਬਾਈਲ ਪਾਰਟਸ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਨੇ ਵੱਡਾ ਨੁਕਸਾਨ ਕੀਤਾ। ਇਹ ਹਾਦਸਾ Daejeon ਵਿੱਚ ਵਾਪਰਿਆ, ਜਿੱਥੇ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦਕਿ 59 ਹੋਰ ਜ਼ਖਮੀ ਹੋਏ ਹਨ ਅਤੇ 4 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Daejeon ਫੈਕਟਰੀ ‘ਚ ਭਿਆਨਕ ਅੱਗ: 10 ਦੀ ਮੌਤ, ਕਈ ਜ਼ਖਮੀ ਤੇ ਲਾਪਤਾ

South Korea factory fire: ਦੱਖਣੀ ਕੋਰੀਆ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਆਟੋਮੋਬਾਈਲ ਪਾਰਟਸ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਨੇ ਵੱਡਾ ਨੁਕਸਾਨ ਕੀਤਾ। ਇਹ ਹਾਦਸਾ Daejeon ਵਿੱਚ ਵਾਪਰਿਆ, ਜਿੱਥੇ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦਕਿ 59 ਹੋਰ ਜ਼ਖਮੀ ਹੋਏ ਹਨ ਅਤੇ 4 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਗ੍ਰਹਿ ਮਾਮਲਿਆਂ ਤੇ ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ 25 ਲੋਕ ਗੰਭੀਰ ਜ਼ਖਮੀ ਹੋਏ ਹਨ। ਇਸ ‘ਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਅੱਗ ਲੱਗਣ ਤੋਂ ਬਾਅਦ 500 ਤੋਂ ਵੱਧ ਫਾਇਰਫਾਈਟਰ, ਪੁਲਿਸ ਅਤੇ ਐਮਰਜੈਂਸੀ ਕਰਮਚਾਰੀ ਬਚਾਅ ਕਾਰਜਾਂ ਲਈ ਤਾਇਨਾਤ ਕੀਤੇ ਗਏ ਸਨ।

ਅਚਾਨਕ ਧਮਾਕਾ

ਸ਼ਹਿਰ ਦੇ ਡੇਡੋਕ ਜ਼ਿਲ੍ਹੇ ਦੇ ਫਾਇਰ ਚੀਫ ਨਾਮ ਡਿਊਕ-ਵੂ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਸਵੇਰੇ 1:18 ਵਜੇ ਮਿਲੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ, ਪਰ ਗਵਾਹਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਅਧਿਕਾਰੀਆਂ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਘੱਟੋ-ਘੱਟ 10 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਘੱਟੋ-ਘੱਟ 59 ਹੋਰ ਜ਼ਖਮੀ ਹੋਏ ਹਨ ਅਤੇ 4 ਲਾਪਤਾ ਹਨ।

Read Latest News and Breaking News at Daily Post TV, Browse for more News

Ad
Ad

Punjab District News