Journalism Of Hope
BREAKING NEWS
ਸੁਭਾਸ਼ ਚੰਦਰਾ ਦੇ ਲੋਨ ਮਾਮਲੇ ‘ਤੇ ਸਿਆਸਤ ਗਰਮ, ਜੈਰਾਮ ਰਮੇਸ਼ ਦਾ ਤੰਜ- ‘ਹੇਅਰਕੱਟ ਨਹੀਂ, ਹੋਇਆ ਮੁੰਡਨ’....2027 ਦੀਆਂ ਚੋਣਾਂ ਤੋਂ ਪਹਿਲਾਂ ‘ਆਪ’ ਨੇ ਜਸਵੀਰ ਸਿੰਘ ਗੜ੍ਹੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ.....ਪੰਜਾਬ ਦੇ ਸੀਨੀਅਰ ਅਧਿਕਾਰੀਆਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼, ਹਾਈਕੋਰਟ ‘ਚ ਪਟੀਸ਼ਨ ਦਾਇਰ....SKM ਦੇ ਕਿਸਾਨਾਂ ਨੂੰ ਚੰਡੀਗੜ੍ਹ ‘ਚ 7 ਦਿਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਇਜਾਜ਼ਤ, 1 ਤੋਂ 7 ਸਤੰਬਰ ਤੱਕ ਲੱਗੇਗਾ ਮੋਰਚਾ....ਬੱਚਿਆਂ ਦੀਆਂ ਚਿਤਾਵਾਂ ਬਲਦੀਆਂ ਰਹੀਆਂ, ਓਮਾਨ ਤੋਂ ਨਹੀਂ ਆ ਸਕੀ ਮਾਂ, ਵੀਡੀਓ ਕਾਲ ਰਾਹੀਂ ਰੋਂਦੀ ਹੋਈ ਨੇ ਦਿੱਤੀ ਅੰਤਿਮ ਵਿਦਾਈ....ਮੋਗਾ ‘ਚ ਸਾਬਕਾ ਫੌਜੀ ਨਾਲ 1 ਕਰੋੜ ਤੋਂ ਵੱਧ ਦੀ ਠੱਗੀ, ਸਾਬਕਾ ਸਾਥੀ ਨੇ ਦੁੱਗਣੇ ਪੈਸਿਆਂ ਦਾ ਦਿੱਤਾ ਸੀ ਲਾਲਚ....ਨੇਪਾਲ ਨੇ ਵਿਦੇਸ਼ੀ ਰੈਸਕਿਊ ਟੀਮਾਂ ਦੀ ਮਦਦ ਲੈਣ ਤੋਂ ਕੀਤਾ ਇਨਕਾਰ

ਜਲੰਧਰ ਦੇ NRI ਨੇ ਕੋਠੀ ‘ਤੇ ਖੜ੍ਹਾ ਕਰਵਾ ਦਿੱਤਾ ‘ਸਟੈਚੂ ਆਫ਼ ਲਿਬਰਟੀ’

ਜਲੰਧਰ ਦੇ ਕਿਸ਼ਨਪੁਰਾ ਇਲਾਕੇ ਦੇ ਰਹਿਣ ਵਾਲੇ ਇਕ ਐੱਨ. ਆਰ. ਆਈ. ਨੇ ਆਪਣੇ ਘਰ ਨੂੰ ਅਮਰੀਕਾ ਦਾ ਰੰਗ ਦਿੱਤਾ ਹੈ। ਅਮਰੀਕਾ ਵਿਚ ਰਹਿ ਰਹੇ ਅਤੇ ਕੰਸਟ੍ਰਕਸ਼ਨ ਕਾਰੋਬਾਰੀ ਨੇ ਘਰ ਦੀ ਚੌਥੀ ਮੰਜ਼ਿਲ ‘ਤੇ ਸਟੈਚੂ ਆਫ਼ ਲਿਬਰਟੀ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਆਈਡੀਆ ਉਨ੍ਹਾਂ ਨੂੰ ਉਦੋਂ ਆਇਆ ਜਦੋਂ ਉਹ ਅਮਰੀਕਾ ਵਿਚ ਰਹੇ […]
Nishant Malyan
By : Updated On: 22 Mar 2026 13:21:PM
ਜਲੰਧਰ ਦੇ NRI ਨੇ ਕੋਠੀ ‘ਤੇ ਖੜ੍ਹਾ ਕਰਵਾ ਦਿੱਤਾ ‘ਸਟੈਚੂ ਆਫ਼ ਲਿਬਰਟੀ’

ਜਲੰਧਰ ਦੇ ਕਿਸ਼ਨਪੁਰਾ ਇਲਾਕੇ ਦੇ ਰਹਿਣ ਵਾਲੇ ਇਕ ਐੱਨ. ਆਰ. ਆਈ. ਨੇ ਆਪਣੇ ਘਰ ਨੂੰ ਅਮਰੀਕਾ ਦਾ ਰੰਗ ਦਿੱਤਾ ਹੈ। ਅਮਰੀਕਾ ਵਿਚ ਰਹਿ ਰਹੇ ਅਤੇ ਕੰਸਟ੍ਰਕਸ਼ਨ ਕਾਰੋਬਾਰੀ ਨੇ ਘਰ ਦੀ ਚੌਥੀ ਮੰਜ਼ਿਲ ‘ਤੇ ਸਟੈਚੂ ਆਫ਼ ਲਿਬਰਟੀ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਆਈਡੀਆ ਉਨ੍ਹਾਂ ਨੂੰ ਉਦੋਂ ਆਇਆ ਜਦੋਂ ਉਹ ਅਮਰੀਕਾ ਵਿਚ ਰਹੇ ਸਨ। ਇਸ ਸਟੈਚੂ ਨੂੰ ਵੇਖਣ ਲਈ ਲੋਕ ਆਲੇ-ਦੁਆਲੇ ਤੋਂ ਨਹੀਂ ਸਗੋਂ ਦੂਰੋਂ-ਦੂਰੋਂ ਵੀ ਵੇਖਣ ਆਉਂਦੇ ਹਨ।

ਇਸ਼ਤਿਹਾਰ

ਐੱਨ. ਆਰ. ਆਈ. ਗੁਰਜੀਤ ਸਿੰਘ ਮਠਾਰੂ ਨੇ ਕਿਹਾ ਕਿ ਉਹ 26 ਸਾਲਾਂ ਤੋਂ ਅਮਰੀਕਾ ਦੇ ਨਿਊਯਾਰਕ ਵਿਚ ਰਹਿ ਰਹੇ ਹਨ ਪਰ ਹਰ ਸਾਲ ਉਹ ਭਾਰਤ ਆਉਂਦੇ ਹਨ ਅਤੇ ਕੁਝ ਦਿਨ ਇਥੇ ਬਿਤਾ ਕੇ ਜਾਂਦੇ ਹਨ। ਜਦੋਂ ਉਹ ਨਿਊਯਰਕ ਵਿਚ ਸਟੈਚੂ ਆਫ਼ ਲਿਬਰਟੀ ਨੂੰ ਵੇਖਦੇ ਸਨ ਤਾਂ ਉਨ੍ਹਾਂ ਦੇ ਦਿਮਾਗ ਵਿਚ ਇਹ ਆਈਡੀਆ ਆਇਆ ਕਿ ਉਹ ਵੀ ਆਪਣੇ ਘਰ ਦੀ ਛੱਤ ‘ਤੇ ਸਟੈਚੂ ਆਫ਼ ਲਿਬਰਟੀ ਲਗਵਾਉਣਗੇ।

ਉਨ੍ਹਾਂ ਕਿਹਾ ਕਿ ਇਕ ਯਾਦ ਦੇ ਤੌਰ ‘ਤੇ ਸਟੈਚੂ ਆਫ਼ ਲਿਬਰਟੀ ਆਪਣੀ ਛੱਤ ‘ਤੇ ਲਗਾਇਆ ਹੈ ਕਿਉਂਕਿ ਹਰ ਸਾਲ ਉਹ ਇਥੇ ਆਉਂਦੇ ਸਨ ਪਰ ਸਟੈਚੂ ਆਫ਼ ਲਿਬਰਟੀ ਦੀ ਯਾਦ ਹਮੇਸ਼ਾ ਉਨ੍ਹਾਂ ਦੇ ਦਿਮਾਗ ਵਿਚ ਰਹਿੰਦੀ ਸੀ ਤਾਂ ਇਸ ਲਈ ਉਹ ਸਟੈਚੂ ਆਫ਼ ਲਿਬਰਟੀ ਇਥੇ ਲਗਾਇਆ ਗਿਆ ਹੈ। ਐੱਨ. ਆਰ. ਆਈ. ਗੁਰਜੀਤ ਸਿੰਘ ਮਠਾਰੂ ਨੇ ਦੱਸਿਆ ਕਿ ਇਸ ਸਟੈਚੂ ਨੂੰ ਬਣਾਉਣ ਦੀ ਲਾਗਤ 3,00,000 ਰੁਪਏ ਆਈ ਹੈ ਅਤੇ ਇਸ ਮੂਰਤੀ ਨੂੰ ਬਣਾਉਣ ‘ਚ 20 ਤੋਂ 25 ਦਿਨ ਲੱਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਨੇ ਆਪਣੇ ਘਰ ਦੀ ਛੱਤ ‘ਤੇ ਉਨ੍ਹਾਂ ਦੇ ਪੋਸਟਰ ਲਗਾਏ ਹਨ ਅਤੇ ਉਹ ਅਕਸਰ ਉਨ੍ਹਾਂ ਦੇ ਗਾਣੇ ਸੁਣਦੇ ਹਨ ਅਤੇ ਇਸੇ ਲਈ ਉਨ੍ਹਾਂ ਨੇ ਇਥੇ ਇਹ ਪੋਸਟਰ ਲਗਾਏ ਹਨ। ਗੁਰਜੀਤ ਸਿੰਘ ਨੇ ਦੱਸਿਆ ਕਿ 3 ਦਿਨ ਪਹਿਲਾਂ ਉਨ੍ਹਾਂ ਦੇ ਘਰ ਦੀ ਛੱਤ ‘ਤੇ ਸਟੈਚੂ ਆਫ਼ ਲਿਬਰਟੀ ਲਗਾਇਆ ਗਿਆ ਸੀ ਅਤੇ ਨੇੜੇ-ਤੇੜੇ ਦੇ ਨਾਲ-ਨਾਲ ਦੂਰ-ਦੁਰਾਡੇ ਤੋਂ ਵੀ ਲੋਕ ਸਟੈਚੂ ਨੂੰ ਵੇਖਣ ਆ ਰਹੇ ਹਨ ਅਤੇ ਸਟੈਚੂ ਨਾਲ ਆਪਣੀਆਂ ਤਸਵੀਰਾਂ ਵੀ ਖਿੱਚਵਾ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News