CM ਮਾਨ ਦੇ ਦਬਕੇ ਤੋਂ ਡਰ ਕੇ ਰਾਜਾ ਵੜਿੰਗ ਬੋਲਣ ਲੱਗਿਆ ਭਗਵੰਤ ਮਾਨ ਦੀ ਬੋਲੀ : ਸੁਖਬੀਰ ਬਾਦਲ
Sukhbir Singh Badal statement; ਪੰਜਾਬ ਬਚਾਓ ਰੈਲੀ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਨਾਕਾਮੀਆਂ ਨੂੰ ਜਾ ਕੇ ਜਾਹਿਰ ਕੀਤਾ। ਉੱਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਭਗਵੰਤ ਮਾਨ ਦੇ ਇੱਕ ਦਬਕੇ ਨਾਲ ਹੀ ਦੱਬ ਗਿਆ ਕਿਉਂਕਿ ਜਿੱਥੇ ਹੋਰਨਾਂ ਮੈਂਬਰ ਪਾਰਲੀਮੈਂਟਾਂ ਵੱਲੋਂ ਡੀਐਮ ਰੰਧਾਵਾ ਮਰਡਰ ਕੇਸ ਦੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਕੋਲ ਪੱਤਰ ਲਿਖ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ, ਜਦੋਂ ਕਿ ਰਾਜਾ ਵੜਿੰਗ ਨੇ ਇਸ ਮਾਮਲੇ ਨੂੰ ਲੈ ਕੇ ਪਾਰਟੀ ਦਾ ਸਟੈਂਡ ਹੀ ਬਦਲ ਦਿੱਤਾ ।
ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਇੱਕ ਦਫਾ ਮਾਰਿਆ ਕਿ ਫਰੀਦਕੋਟ ਪਰਿਵਾਰ ਮਰਡਰ ਕੇਸ ਵਿੱਚ ਰਾਜਾ ਵੜਿੰਗ ਦਾ ਹੱਥ ਹੈ ਤੇ ਬੱਸਾਂ ਦੀਆਂ ਬਾਡੀਆਂ ਦੀ ਫਾਈਲ ਕੇਸ ਅਜੇ ਪੈਂਡਿੰਗ ਪਿਆ ਹਨ, ਜਿਸ ਤੋਂ ਡਰ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਮੁੱਖ ਮੰਤਰੀ ਦੀ ਬੋਲੀ ਬੋਲਣ ਲੱਗ ਪਿਆ ।