ਪੰਜਾਬ ਦੀ ਸਿਆਸਤ ‘ਚ ਹਲਚਲ: ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਝਟਕਾ, ਦਰਜਨਾਂ ਆਗੂ Aam Aadmi Party ‘ਚ ਸ਼ਾਮਲ

Punjab Politics: ਪੰਜਾਬ ਦੇ ਸਿਆਸੀ ਮੈਦਾਨ ‘ਚ ਇੱਕ ਵੱਡੀ ਤਬਦੀਲੀ ਸਾਹਮਣੇ ਆਈ ਹੈ, ਜਿੱਥੇ ਕਈ ਧਿਰਾਂ ਨੂੰ ਝਟਕਾ ਲੱਗਦਿਆਂ ਦਰਜਨਾਂ ਆਗੂ Aam Aadmi Party ਵਿੱਚ ਸ਼ਾਮਲ ਹੋ ਗਏ ਹਨ। ਇਸ ਮੁਹਿੰਮ ਦੇ ਤਹਿਤ ਮੁੱਖ ਮੰਤਰੀ Bhagwant Mann ਦੇ ਓਐਸਡੀ Rajbir Singh Ghuman ਦੀ ਅਗਵਾਈ ਹੇਠ ਕਾਂਗਰਸ, Shiromani Akali Dal ਅਤੇ Bharatiya Janata Party ਨਾਲ ਸੰਬੰਧਿਤ […]
Khushi
By : Updated On: 30 Mar 2026 11:52:AM
ਪੰਜਾਬ ਦੀ ਸਿਆਸਤ ‘ਚ ਹਲਚਲ: ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਝਟਕਾ, ਦਰਜਨਾਂ ਆਗੂ Aam Aadmi Party ‘ਚ ਸ਼ਾਮਲ

Punjab Politics: ਪੰਜਾਬ ਦੇ ਸਿਆਸੀ ਮੈਦਾਨ ‘ਚ ਇੱਕ ਵੱਡੀ ਤਬਦੀਲੀ ਸਾਹਮਣੇ ਆਈ ਹੈ, ਜਿੱਥੇ ਕਈ ਧਿਰਾਂ ਨੂੰ ਝਟਕਾ ਲੱਗਦਿਆਂ ਦਰਜਨਾਂ ਆਗੂ Aam Aadmi Party ਵਿੱਚ ਸ਼ਾਮਲ ਹੋ ਗਏ ਹਨ।

ਇਸ ਮੁਹਿੰਮ ਦੇ ਤਹਿਤ ਮੁੱਖ ਮੰਤਰੀ Bhagwant Mann ਦੇ ਓਐਸਡੀ Rajbir Singh Ghuman ਦੀ ਅਗਵਾਈ ਹੇਠ ਕਾਂਗਰਸ, Shiromani Akali Dal ਅਤੇ Bharatiya Janata Party ਨਾਲ ਸੰਬੰਧਿਤ ਕਰੀਬ ਤਿੰਨ ਦਰਜਨ ਸਰਪੰਚ, ਪੰਚ ਅਤੇ ਹੋਰ ਸੀਨੀਅਰ ਆਗੂ ‘ਆਪ’ ਵਿੱਚ ਸ਼ਾਮਲ ਹੋਏ।

ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ‘ਆਪ’ ‘ਚ ਸ਼ਾਮਲ

ਪੰਜਾਬ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ (ਐਸਸੀ ਵਿੰਗ) ਸਾਹਿਬ ਸਿੰਘ ਛੱਜਲਵੰਡੀ, ਸਰਬਜੀਤ ਕੌਰ ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ ਪਾਰਟੀ ਅੰਮ੍ਰਿਤਸਰ ਦਿਹਾਤੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਆਪ ਵਿਚ ਸ਼ਾਮਲ ਹੋਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਰਸਮੀ ਤੌਰ ‘ਤੇ ਸ਼ਾਮਲ ਕਰਵਾਇਆ।

ਸ਼ਾਮਲ ਆਗੂਆਂ ਨੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਗੱਲ ਆਖੀ। ਇਸ ਮੌਕੇ ਚੇਅਰਮੈਨ ਪੰਜਾਬ ਖਾਦੀ ਵੈਲਫੇਅਰ ਬੋਰਡ ਗਗਨਦੀਪ ਸਿੰਘ ਆਹੂਵਾਲੀਆ ਵਿਸ਼ੇਸ਼ ਤੌਰ ਉਤੇ ਮੌਜੂਦ ਸਨ।

Read Latest News and Breaking News at Daily Post TV, Browse for more News

Ad
Ad