Journalism Of Hope
BREAKING NEWS
ਪਰਵਿੰਦਰ ਝੋਟਾ ਕਤਲਕਾਂਡ ’ਚ CBI ਦੀ ਛਾਪੇਮਾਰੀ ਜਾਰੀ, ਮਾਨਸਾ ਦੇ 2 ਮੈਡੀਕਲ ਸਟੋਰਾਂ ਦੇ ਗੋਦਾਮਾਂ ’ਚ ਰੇਡ....... ਸਕਾਰਪੀਓ ਕਾਰ ਸਵਾਰਾਂ ਵੱਲੋਂ ਦੁਕਾਨ ਦੇ ਬਾਹਰ ਬੈਠੇ ਨੌਜਵਾਨਾਂ ‘ਤੇ ਅੰਨ੍ਹੇਵਾਹ ਫਾਇਰਿੰਗ, ਇੱਕੋ ਪਰਿਵਾਰ ਦੇ ਦੋ ਨੌਜਵਾਨਾਂ ਦੀ ਮੌਤ......... ਚੰਡੀਗੜ੍ਹ ਤੋਂ ਸ਼ਾਰਜਾਹ ਲਈ ਸਿੱਧੀ ਉਡਾਣ ਅੱਜ ਤੋਂ ਮੁੜ ਸ਼ੁਰੂ: 3 ਸਾਲਾਂ ਬਾਅਦ ਬਹਾਲ ਹੋਵੇਗੀ ਹਵਾਈ ਸੇਵਾ......... ਮੰਦਰ ’ਚ ਸ਼ਰਧਾਲੂ ਬਣ ਕੇ ਆਈ ਔਰਤ ਨੇ ਚੋਰੀ ਕੀਤੇ ਦੇਵੀ-ਦੇਵਤਿਆਂ ਦੇ ਗਹਿਣੇ......... ਬ੍ਰਾਜ਼ੀਲ ’ਚ ਰਾਸ਼ਟਰਪਤੀ ਚੋਣਾਂ ‘ਚ ਲੂਲਾ ਡਾ ਸਿਲਵਾ ਦੀ ਜਿੱਤ, ਚੌਥੀ ਵਾਰ ਬਣਨਗੇ ਰਾਸ਼ਟਰਪਤੀ......... ਡਿਊਟੀ ਦੌਰਾਨ ਸਕਿਉਰਿਟੀ ਗਾਰਡ ’ਤੇ ਡਿੱਗਿਆ 4 ਕੁਇੰਟਲ ਦਾ ਲੋਹੇ ਦਾ ਗੇਟ, ਹੋਈ ਮੌਤ

Delhi Mayor Office Threat : ਦਿੱਲੀ ਦੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਜਾਂਚ ‘ਚ ਜੁਟੀਆਂ ਸੁਰੱਖਿਆ ਏਜੰਸੀਆਂ

Delhi Mayor Office Threat: ਦਿੱਲੀ ਦੇ ਮੇਅਰ ਦਫ਼ਤਰ (Delhi Mayor Office) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਮੇਅਰ ਰਾਜਾ ਇਕਬਾਲ ਸਿੰਘ (Delhi Mayor Raja Iqbal Singh )ਦੇ ਅਧਿਕਾਰਤ ਈਮੇਲ ਆਈਡੀ ‘ਤੇ ਭੇਜੀ ਗਈ ਸੀ। ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਿਆ ਹੈ। ਮੇਅਰ ਦਫ਼ਤਰ ਸਿਵਿਕ ਸੈਂਟਰ ਵਿੱਚ ਸਥਿਤ ਹੈ। ਜਾਣਕਾਰੀ ਮਿਲਣ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Delhi Mayor Office Threat : ਦਿੱਲੀ ਦੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਜਾਂਚ ‘ਚ ਜੁਟੀਆਂ ਸੁਰੱਖਿਆ ਏਜੰਸੀਆਂ

Delhi Mayor Office Threat: ਦਿੱਲੀ ਦੇ ਮੇਅਰ ਦਫ਼ਤਰ (Delhi Mayor Office) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਮੇਅਰ ਰਾਜਾ ਇਕਬਾਲ ਸਿੰਘ (Delhi Mayor Raja Iqbal Singh )ਦੇ ਅਧਿਕਾਰਤ ਈਮੇਲ ਆਈਡੀ ‘ਤੇ ਭੇਜੀ ਗਈ ਸੀ। ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਿਆ ਹੈ। ਮੇਅਰ ਦਫ਼ਤਰ ਸਿਵਿਕ ਸੈਂਟਰ ਵਿੱਚ ਸਥਿਤ ਹੈ।

ਜਾਣਕਾਰੀ ਮਿਲਣ ‘ਤੇ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ, ਬੰਬ ਡਿਸਪੋਜ਼ਲ ਸਕੁਐਡ ਅਤੇ ਸਥਾਨਕ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਕੀ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਹਾਲਾਂਕਿ ਹੁਣ ਤੱਕ ਕੋਈ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਵਸਤੂ ਨਹੀਂ ਮਿਲੀ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਦਿੱਲੀ ਦੇ ਮੇਅਰ ਰਾਜਾ ਇਕਬਾਲ ਸਿੰਘ ਦੇ ਦਫ਼ਤਰ ਨੂੰ ਈਮੇਲ ਰਾਹੀਂ ਬੰਬ ਨਾਲ ਧਮਕੀ ਮਿਲੀ ਹੈ। ਸੁਰੱਖਿਆ ਏਜੰਸੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੇਅਰ ਦਫ਼ਤਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਅਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ।”

ਸਿਵਿਕ ਸੈਂਟਰ ਵਿਖੇ ਸਰਚ ਆਪ੍ਰੇਸ਼ਨ ਜਾਰੀ

ਸਿਵਿਕ ਸੈਂਟਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਰਚ ਆਪ੍ਰੇਸ਼ਨ ਜਾਰੀ ਹਨ। ਕਿਸੇ ਵੀ ਸੰਭਾਵੀ ਖ਼ਤਰੇ ਨੂੰ ਰੋਕਣ ਲਈ ਹਰ ਕੋਨੇ ਦੀ ਤਲਾਸ਼ੀ ਲਈ ਜਾ ਰਹੀ ਹੈ। ਫਿਲਹਾਲ ਸਰਚ ਦੌਰਾਨ ਕੋਈ ਸ਼ੱਕੀ ਗਤੀਵਿਧੀ ਜਾਂ ਵਸਤੂ ਨਹੀਂ ਮਿਲੀ ਹੈ ਪਰ ਸਾਵਧਾਨੀ ਵਜੋਂ ਸਰਚ ਆਪ੍ਰੇਸ਼ਨ ਜਾਰੀ ਹੈ ।

ਦਿੱਲੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਅਤੇ ਇਸਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News