ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰਾਂ ‘ਤੇ Indiana ਦਾ ਵੱਡਾ ਐਕਸ਼ਨ, 1790 ਡਰਾਈਵਰਾਂ ਦੇ Licenses ਰੱਦ, ਜਾਣੋ ਵੱਡੀ ਵਜ੍ਹਾ…

Punjabi Truck Drivers Licenses Canceled; ਅਮਰੀਕਾ ਦੇ Indiana ਸੂਬੇ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਟਰੱਕ ਚਲਾ ਰਹੇ ਡਰਾਈਵਰਾਂ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਨਵੇਂ ਕਾਨੂੰਨ ਤਹਿਤ 1790 ਡਰਾਈਵਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਹਨ। ਸੂਬੇ ਦੇ ਗਵਰਨਰ Mike Braun ਨੇ ਮਾਰਚ 2026 ਵਿੱਚ ਹਾਊਸ ਐਨਰੋਲਡ ਐਕਟ 1200 ‘ਤੇ ਦਸਤਖ਼ਤ […]
Jaspreet Singh
By : Updated On: 03 Apr 2026 08:17:AM
ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰਾਂ ‘ਤੇ Indiana ਦਾ ਵੱਡਾ ਐਕਸ਼ਨ, 1790 ਡਰਾਈਵਰਾਂ ਦੇ Licenses ਰੱਦ, ਜਾਣੋ ਵੱਡੀ ਵਜ੍ਹਾ…

Punjabi Truck Drivers Licenses Canceled; ਅਮਰੀਕਾ ਦੇ Indiana ਸੂਬੇ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਟਰੱਕ ਚਲਾ ਰਹੇ ਡਰਾਈਵਰਾਂ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਨਵੇਂ ਕਾਨੂੰਨ ਤਹਿਤ 1790 ਡਰਾਈਵਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਹਨ।

ਸੂਬੇ ਦੇ ਗਵਰਨਰ Mike Braun ਨੇ ਮਾਰਚ 2026 ਵਿੱਚ ਹਾਊਸ ਐਨਰੋਲਡ ਐਕਟ 1200 ‘ਤੇ ਦਸਤਖ਼ਤ ਕੀਤੇ। ਇਸ ਤੋਂ ਬਾਅਦ ਇੰਡਿਆਨਾ ਬਿਊਰੋ ਆਫ ਮੋਟਰ ਵਾਹਨਜ਼ (BMV) ਨੇ 16 ਮਾਰਚ ਨੂੰ 1790 ਡਰਾਈਵਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਸਨ। ਕਾਨੂੰਨ ਲਾਗੂ ਹੋਣ ਨਾਲ 1 ਅਪ੍ਰੈਲ ਤੋਂ ਸਾਰੇ ਨਾਨ-ਡੋਮਿਸਾਇਲਡ CDL ਆਪਣੇ ਆਪ ਹੀ ਅਵੈਧ ਹੋ ਗਏ।

ਕੀ ਹੈ ਨਵਾਂ ਕਾਨੂੰਨ

ਨਵੇਂ ਨਿਯਮਾਂ ਅਨੁਸਾਰ, ਜਿਨ੍ਹਾਂ ਕੋਲ H-2A, H-2B ਜਾਂ E-2 ਵੀਜ਼ਾ ਨਹੀਂ ਹੈ, ਉਹ CDL ਲਈ ਯੋਗ ਨਹੀਂ ਰਹਿਣਗੇ। ਨਾਲ ਹੀ, ਹੁਣ ਡਰਾਈਵਰਾਂ ਲਈ ਅੰਗਰੇਜ਼ੀ ਜਾਣਨਾ ਲਾਜ਼ਮੀ ਕਰ ਦਿੱਤਾ ਗਿਆ ਹੈ, ਤਾਂ ਜੋ ਉਹ ਟ੍ਰੈਫਿਕ ਨਿਯਮਾਂ ਨੂੰ ਠੀਕ ਤਰੀਕੇ ਨਾਲ ਸਮਝ ਸਕਣ।

ਸਰਕਾਰ ਦਾ ਕੀ ਕਹਿਣਾ

ਇੰਡਿਆਨਾ ਦੇ ਅਟਾਰਨੀ ਜਨਰਲ Todd Rokita ਨੇ ਕਿਹਾ ਕਿ ਇਸ ਕਦਮ ਦਾ ਮਕਸਦ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਸੜਕਾਂ ਨੂੰ ਸੁਰੱਖਿਅਤ ਬਣਾਉਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਟੀਅਰਿੰਗ ‘ਤੇ ਬੈਠਾ ਵਿਅਕਤੀ ਟ੍ਰੇਨਡ ਅਤੇ ਕਾਨੂੰਨੀ ਤੌਰ ‘ਤੇ ਯੋਗ ਹੋਵੇ।

ਹਾਦਸਿਆਂ ਤੋਂ ਬਾਅਦ ਬਣਿਆ ਕਾਨੂੰਨ

ਇਹ ਕਾਨੂੰਨ ਫਰਵਰੀ 2026 ਵਿੱਚ ਹੋਏ ਕਈ ਵੱਡੇ ਹਾਦਸਿਆਂ ਤੋਂ ਬਾਅਦ ਲਿਆਂਦਾ ਗਿਆ। ਇਨ੍ਹਾਂ ਵਿੱਚੋਂ ਇੱਕ ਹਾਦਸੇ ਵਿੱਚ ਪੰਜਾਬੀ ਮੂਲ ਦੇ Sukhdeep Singh ਵੱਲੋਂ ਰੈੱਡ ਲਾਈਟ ਕ੍ਰਾਸ ਕਰਨ ਕਾਰਨ 64 ਸਾਲਾ ਟੈਰੀ ਸ਼ੁਲਟਜ਼ ਦੀ ਮੌਤ ਹੋ ਗਈ ਸੀ।

ਇਸ ਤੋਂ ਇਲਾਵਾ, Florida Turnpike ‘ਤੇ ਗਲਤ ਯੂ-ਟਰਨ ਕਾਰਨ ਇੱਕ ਹੋਰ ਵੱਡਾ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਲੋਕਾਂ ਦੀ ਜਾਨ ਗਈ। ਕੈਲੀਫੋਰਨੀਆ ਵਿੱਚ ਵੀ ਇੱਕ ਪੰਜਾਬੀ ਡਰਾਈਵਰ ਵੱਲੋਂ ਕਈ ਵਾਹਨਾਂ ਨੂੰ ਟੱਕਰ ਮਾਰਨ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਸੀ।

ਸਖ਼ਤ ਜੁਰਮਾਨੇ ਵੀ ਲਾਗੂ

ਨਵੇਂ ਕਾਨੂੰਨ ਤਹਿਤ ਜੇ ਕੋਈ ਟਰੱਕ ਮਾਲਕ ਜਾਂ ਕੰਪਨੀ ਗੈਰ-ਯੋਗ ਡਰਾਈਵਰ ਨੂੰ ਨੌਕਰੀ ‘ਤੇ ਰੱਖਦੀ ਹੈ ਤਾਂ ਉਸ ‘ਤੇ 50,000 ਡਾਲਰ (ਲਗਭਗ 42 ਲੱਖ ਰੁਪਏ) ਜੁਰਮਾਨਾ ਲੱਗੇਗਾ। ਫਰਜ਼ੀ ਦਸਤਾਵੇਜ਼ ਦੇਣ ‘ਤੇ ਵੀ ਇਹੀ ਸਜ਼ਾ ਹੋਵੇਗੀ।

ਲਾਗੂ ਕਰਨ ਦੀ ਪ੍ਰਕਿਰਿਆ

ਫਰਵਰੀ 2026: ਵਿਧਾਨ ਸਭਾ ਵਿੱਚ ਬਿੱਲ ਪੇਸ਼
ਮਾਰਚ 2026: ਗਵਰਨਰ ਵੱਲੋਂ ਦਸਤਖ਼ਤ
16 ਮਾਰਚ: BMV ਵੱਲੋਂ ਨੋਟਿਸ ਜਾਰੀ
1 ਅਪ੍ਰੈਲ 2026: ਕਾਨੂੰਨ ਲਾਗੂ

ਇਸ ਫੈਸਲੇ ਨਾਲ ਹਜ਼ਾਰਾਂ ਪੰਜਾਬੀ ਡਰਾਈਵਰਾਂ ਦੀਆਂ ਨੌਕਰੀਆਂ ਪ੍ਰਭਾਵਿਤ ਹੋਈਆਂ ਹਨ ਅਤੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਰੋਜ਼ਗਾਰ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ।

Read Latest News and Breaking News at Daily Post TV, Browse for more News

Ad
Ad