Journalism Of Hope
BREAKING NEWS
ਸੁਭਾਸ਼ ਚੰਦਰਾ ਦੇ ਲੋਨ ਮਾਮਲੇ ‘ਤੇ ਸਿਆਸਤ ਗਰਮ, ਜੈਰਾਮ ਰਮੇਸ਼ ਦਾ ਤੰਜ- ‘ਹੇਅਰਕੱਟ ਨਹੀਂ, ਹੋਇਆ ਮੁੰਡਨ’....2027 ਦੀਆਂ ਚੋਣਾਂ ਤੋਂ ਪਹਿਲਾਂ ‘ਆਪ’ ਨੇ ਜਸਵੀਰ ਸਿੰਘ ਗੜ੍ਹੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ.....ਪੰਜਾਬ ਦੇ ਸੀਨੀਅਰ ਅਧਿਕਾਰੀਆਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼, ਹਾਈਕੋਰਟ ‘ਚ ਪਟੀਸ਼ਨ ਦਾਇਰ....SKM ਦੇ ਕਿਸਾਨਾਂ ਨੂੰ ਚੰਡੀਗੜ੍ਹ ‘ਚ 7 ਦਿਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਇਜਾਜ਼ਤ, 1 ਤੋਂ 7 ਸਤੰਬਰ ਤੱਕ ਲੱਗੇਗਾ ਮੋਰਚਾ....ਬੱਚਿਆਂ ਦੀਆਂ ਚਿਤਾਵਾਂ ਬਲਦੀਆਂ ਰਹੀਆਂ, ਓਮਾਨ ਤੋਂ ਨਹੀਂ ਆ ਸਕੀ ਮਾਂ, ਵੀਡੀਓ ਕਾਲ ਰਾਹੀਂ ਰੋਂਦੀ ਹੋਈ ਨੇ ਦਿੱਤੀ ਅੰਤਿਮ ਵਿਦਾਈ....ਮੋਗਾ ‘ਚ ਸਾਬਕਾ ਫੌਜੀ ਨਾਲ 1 ਕਰੋੜ ਤੋਂ ਵੱਧ ਦੀ ਠੱਗੀ, ਸਾਬਕਾ ਸਾਥੀ ਨੇ ਦੁੱਗਣੇ ਪੈਸਿਆਂ ਦਾ ਦਿੱਤਾ ਸੀ ਲਾਲਚ....ਨੇਪਾਲ ਨੇ ਵਿਦੇਸ਼ੀ ਰੈਸਕਿਊ ਟੀਮਾਂ ਦੀ ਮਦਦ ਲੈਣ ਤੋਂ ਕੀਤਾ ਇਨਕਾਰ

Iran War Impact: ਦੁਬਈ ‘ਚ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕੀਤਾ ਗਿਆ ਬੰਦ, ਪ੍ਰਬੰਧਕਾਂ ਨੇ ਦੱਸੀ ਅਸਲ ਵਜ੍ਹਾ

Iran War Impact : ਅਮਰੀਕਾ-ਇਜਰਾਈਲ ਅਤੇ ਈਰਾਨ ਵਿਚਾਲੇ ਜੰਗ ਦਾ ਅਸਰ ਦੁਨੀਆ ਭਰ ਵਿੱਚ ਪੈ ਰਿਹਾ ਹੈ। ਈਰਾਨ ਅਮਰੀਕਾ ਦੇ ਸਹਿਯੋਗੀ ਦੇਸ਼ਾਂ ‘ਤੇ ਵੀ ਹਮਲਾ ਕਰ ਰਿਹਾ ਹੈ, ਜਿਸ ਦੌਰਾਨ ਦੁਬਈ ਤੋਂ ਸਿੱਖ ਭਾਈਚਾਰੇ ਲਈ ਵੱਡੀ ਖ਼ਬਰ ਹੈ। ਦੁਬਈ ‘ਚ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ (Gurdwara Guru Nanak Darbar) ਬੰਦ ਕਰ ਦਿੱਤਾ […]
Nishant Malyan
By : Updated On: 03 Apr 2026 15:28:PM
Iran War Impact: ਦੁਬਈ ‘ਚ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕੀਤਾ ਗਿਆ ਬੰਦ, ਪ੍ਰਬੰਧਕਾਂ ਨੇ ਦੱਸੀ ਅਸਲ ਵਜ੍ਹਾ

Iran War Impact : ਅਮਰੀਕਾ-ਇਜਰਾਈਲ ਅਤੇ ਈਰਾਨ ਵਿਚਾਲੇ ਜੰਗ ਦਾ ਅਸਰ ਦੁਨੀਆ ਭਰ ਵਿੱਚ ਪੈ ਰਿਹਾ ਹੈ। ਈਰਾਨ ਅਮਰੀਕਾ ਦੇ ਸਹਿਯੋਗੀ ਦੇਸ਼ਾਂ ‘ਤੇ ਵੀ ਹਮਲਾ ਕਰ ਰਿਹਾ ਹੈ, ਜਿਸ ਦੌਰਾਨ ਦੁਬਈ ਤੋਂ ਸਿੱਖ ਭਾਈਚਾਰੇ ਲਈ ਵੱਡੀ ਖ਼ਬਰ ਹੈ। ਦੁਬਈ ‘ਚ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ (Gurdwara Guru Nanak Darbar) ਬੰਦ ਕਰ ਦਿੱਤਾ ਗਿਆ ਹੈ।

ਇਸ਼ਤਿਹਾਰ

ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਜਾਰੀ ਇੱਕ ਪੱਤਰ ਵਿੱਚ ਇਸ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅਤੇ ਹਿੰਦੂ ਮੰਦਰ ਨੂੰ ਅਗਲੇ ਹੁਕਮਾਂ ਤੱਕ ਅਸਥਾਈ ਤੌਰ ‘ਤੇ ਬੰਦ ਕੀਤਾ ਜਾਂਦਾ ਹੈ।

ਇਹ ਐਲਾਨ ਠੀਕ ਉਸੇ ਦਿਨ ਕੀਤਾ ਗਿਆ ਜਦੋਂ ਸਰਕਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਕਈ ਚਰਚਾਂ ਦੀਆਂ ਸੇਵਾਵਾਂ ਵੀ ਬੰਦ ਕੀਤੀਆਂ ਗਈਆਂ ਹਨ।
ਸ਼ਰਧਾਲੂਆਂ ਲਈ ਇੱਕ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਕਾਰਨਾਂ ਦੇ ਚਲਦਿਆਂ ਗੁਰਦੁਆਰਾ ਸਾਹਿਬ ਅਤੇ ਹਿੰਦੂ ਮੰਦਰ ਨੂੰ ਅਗਲੀ ਸੂਚਨਾ ਤੱਕ ਬੰਦ ਕੀਤਾ ਗਿਆ ਹੈ। ਪ੍ਰਬੰਧਕਾਂ ਨੇ ਇਸ ਲਈ ਮਾਫੀ ਮੰਗੀ ਹੈ ਅਤੇ ਸ਼ਰਧਾਲੂਆਂ ਤੋਂ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਨਾਲ ਹੀ ਸਾਰੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵੀ ਅਰਦਾਸ ਕੀਤੀ।

ਉਧਰ, ਗੁਰੂ ਨਾਨਕ ਦਰਬਾਰ ਗੁਰਦੁਆਰਾ ਦੁਬਈ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਪੁਸ਼ਟੀ ਕੀਤੀ ਕਿ ਗੁਰਦੁਆਰੇ ਨੂੰ ਵੀ ਆਪਣੇ ਦਰਵਾਜ਼ੇ ਬੰਦ ਕਰਨ ਦੇ ਨਿਰਦੇਸ਼ ਮਿਲੇ ਹਨ। ਉਨ੍ਹਾਂ ਕਿਹਾ, “ਸਾਨੂੰ ਦੁਬਈ ਦੀ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ (ਸੀਡੀਏ) ਤੋਂ ਗੁਰਦੁਆਰੇ ਨੂੰ ਬੰਦ ਕਰਨ ਦੇ ਨਿਰਦੇਸ਼ ਮਿਲੇ ਹਨ। ਸੀਡੀਏ ਨੇ ਸੁਰੱਖਿਆ ਕਾਰਨਾਂ ਕਰਕੇ ਸਾਵਧਾਨੀ ਵਜੋਂ ਸਾਨੂੰ ਬੰਦ ਕਰਨ ਲਈ ਕਿਹਾ ਹੈ।”

Read Latest News and Breaking News at Daily Post TV, Browse for more News

Ad
Ad

Punjab District News