Journalism Of Hope
BREAKING NEWS
ਪਰਵਿੰਦਰ ਝੋਟਾ ਕਤਲਕਾਂਡ: ਮੁੱਖ ਮੁਲਜ਼ਮ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ.....ਪਰਮਿੰਦਰ ਝੋਟਾ ਕਤਲ ਮਾਮਲਾ: ਇਨਸਾਫ਼ ਕਮੇਟੀ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ......ਪਰਮਿੰਦਰ ਝੋਟਾ ਦੇ ਕਤਲ ਮਗਰੋਂ ਪੁਰਾਣੇ ਸਾਥੀ ਜੱਸੀ ਪੈਂਚਰ ਦੀ ਅਸ਼ਵਨੀ ਸ਼ਰਮਾ ਨੂੰ ਧਮਕੀ....ਵੱਡੀ ਖ਼ਬਰ: ਮੈਡ ਸੰਧੂ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ......ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ SIT ਹੋਈ ਸਰਗਰਮ, ਪੀੜਤਾ ਦੇ ਬਿਆਨ ਦਰਜ......ਬਿਹਾਰ ’ਚ ਗੰਗਾ ਦਰਿਆ ਵਿੱਚ ਪਲਟੀ ਕਿਸ਼ਤੀ, 14 ਬੱਚਿਆਂ ਦੀ ਮੌਤ....ਮਮਤਾ ਬੈਨਰਜੀ ’ਤੇ ਚਾਕੂ ਨਾਲ ਹਮਲੇ ਦੀ ਕੋਸ਼ਿਸ਼ !.....ਅਦਾਲਤ ਨੇ CJP ਆਗੂ ਆਸ਼ੂਤੋਸ਼ ਅਤੇ ਸੌਰਭ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਰਾਜਪੁਰਾ-ਅੰਬਾਲਾ ਹਾਈਵੇ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਕਈ ਜ਼ਖਮੀ

Punjab News: ਰਾਜਪੁਰਾ ਸ਼ੰਭੂ ਟੋਲ ਪਲਾਜਾ ‘ਤੇ ਅਜੇ ਆਵਾਜਾਈ ਸ਼ੁਰੂ ਹੋਈ ਹੈ ਪਰ ਸੜਕਾਂ ‘ਤੇ ਗੱਡੀਆਂ ਦੀ ਆਵਾਜਾਈ ਤੇਜ਼ ਹੋ ਗਈ ਹੈ। ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬਲਵਿੰਦਰ ਕੌਰ ਡੀਐਸਪੀ ਢਿੱਲੋ ਪੰਜਾਬ ਪੁਲਿਸ ਅਕੈਡਮਿਕ ਫਲੋਰ ਦੀ ਦੇਖ ਰੇਟ 250 ਦੇ ਕਰੀਬ ਪੁਲਿਸ ਮੁਲਾਜ਼ਮ ਸ਼ੰਭੂ ਬਾਰਡਰ ‘ਤੇ ਤਾਇਨਾਤ ਕੀਤੇ ਗਏ ਹਨ। […]
By : Updated On: 21 Mar 2025 21:26:PM

Punjab News: ਰਾਜਪੁਰਾ ਸ਼ੰਭੂ ਟੋਲ ਪਲਾਜਾ ‘ਤੇ ਅਜੇ ਆਵਾਜਾਈ ਸ਼ੁਰੂ ਹੋਈ ਹੈ ਪਰ ਸੜਕਾਂ ‘ਤੇ ਗੱਡੀਆਂ ਦੀ ਆਵਾਜਾਈ ਤੇਜ਼ ਹੋ ਗਈ ਹੈ। ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬਲਵਿੰਦਰ ਕੌਰ ਡੀਐਸਪੀ ਢਿੱਲੋ ਪੰਜਾਬ ਪੁਲਿਸ ਅਕੈਡਮਿਕ ਫਲੋਰ ਦੀ ਦੇਖ ਰੇਟ 250 ਦੇ ਕਰੀਬ ਪੁਲਿਸ ਮੁਲਾਜ਼ਮ ਸ਼ੰਭੂ ਬਾਰਡਰ ‘ਤੇ ਤਾਇਨਾਤ ਕੀਤੇ ਗਏ ਹਨ। ਪਰ ਇਸ ਦੌਰਾਨ ਇਥੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਦਰਸਲ ਇਥੇ ਦੋ ਟਰੱਕ ਦੋ ਕਾਰਾਂ ਅਤੇ ਇੱਕ ਟਰੈਵਲ ਟੈਂਪੂ ਆਪਸ ਵਿਚ ਭੀੜ ਗਏ। ਇਸ ਹਾਦਸੇ ਦੌਰਾਨ ਇਨ੍ਹਾਂ ਵਾਹਨਾਂ ਵਿੱਚ ਸਵਾਰ ਦਰਜਨਾਂ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪਰ ਇਸ ਦੌਰਾਨ ਪੁਲਿਸ ਦੇ ਜਵਾਨਾਂ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਇਨ੍ਹਾਂ ਗੱਡੀਆਂ ਵਿੱਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਕੇ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਦੌਰਾਨ ਚਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਸਮਝਦਾਰੀ ਅਤੇ ਬਹਾਦਰੀ ਦੇ ਕਾਰਨ ਹੀ ਇਨ੍ਹਾਂ ਲੋਕਾਂ ਦੀ ਜਾਨ ਬਚੀ ਹੈ।

ਬਲਵਿੰਦਰ ਕੌਰ ਡੀਐਸਪੀ ਢਿੱਲੋ ਫਿਲੌਰ ਨੇ ਪੁਲਿਸ ਜਵਾਨਾਂ ਨੂੰ ਹਦਾਇਤ ਕੀਤੀ ਕਿ ਤੁਰੰਤ ਇਨ੍ਹਾਂ ਵਾਹਨਾਂ ਵਿੱਚ ਬੈਠੇ ਹੋਏ ਜ਼ਖਮੀ ਬਜ਼ੁਰਗਾਂ, ਨੌਜਵਾਨਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਜਾਵੇ । ਪੁਲਿਸ ਜਵਾਨਾਂ ਨੇ ਬਹਾਦਰੀ ਅਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਅਤੇ ਇਨ੍ਹਾਂ ਗੱਡੀਆਂ ‘ਚ ਸਵਾਰ ਜ਼ਖਮੀ ਸਵਾਰੀਆਂ ਨੂੰ ਕੱਢਿਆ। ਜੇ ਪੁਲਿਸ ਦੇ ਜਾਵਾਂ ਮੌਕੇ ‘ਤੇ ਮੌਜੂਦ ਨਾ ਹੁੰਦੇ ਤਾਂ ਹਾਦਸੇ ਦਾ ਸ਼ਿਕਾਰ ਹੋਏ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ

ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ ਅਤੇ ਇਸ ਦਰਦਨਾਕ ਹਾਦਸੇ ਦੇ ਦੌਰਾਨ ਗੱਡੀਆਂ ਦੇ ਪਰਖੱਚੇ ਉੱਡ ਗਏ, ਜਿਨ੍ਹਾਂ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਦੇ ਰਾਹੀਂ ਸੜਕ ਤੋਂ ਹਟਾਇਆ ਗਿਆ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਵੀ ਮੁਸਾਫ਼ਿਰ ਦੀ ਮੌਤ ਨਹੀਂ ਹੋਈ। ਪਰ ਹਾਦਸੇ ਵਾਲੀ ਥਾਂ ਦੀਆਂ ਤਸਵੀਰਾਂ ਬੇਹੱਦ ਖੌਫਨਾਕ ਸਨ।

ਇਸ਼ਤਿਹਾਰ

Read Latest News and Breaking News at Daily Post TV, Browse for more News

Ad
Ad

Punjab District News