Journalism Of Hope
BREAKING NEWS
ਸੁਭਾਸ਼ ਚੰਦਰਾ ਦੇ ਲੋਨ ਮਾਮਲੇ ‘ਤੇ ਸਿਆਸਤ ਗਰਮ, ਜੈਰਾਮ ਰਮੇਸ਼ ਦਾ ਤੰਜ- ‘ਹੇਅਰਕੱਟ ਨਹੀਂ, ਹੋਇਆ ਮੁੰਡਨ’....2027 ਦੀਆਂ ਚੋਣਾਂ ਤੋਂ ਪਹਿਲਾਂ ‘ਆਪ’ ਨੇ ਜਸਵੀਰ ਸਿੰਘ ਗੜ੍ਹੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ.....ਪੰਜਾਬ ਦੇ ਸੀਨੀਅਰ ਅਧਿਕਾਰੀਆਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼, ਹਾਈਕੋਰਟ ‘ਚ ਪਟੀਸ਼ਨ ਦਾਇਰ....SKM ਦੇ ਕਿਸਾਨਾਂ ਨੂੰ ਚੰਡੀਗੜ੍ਹ ‘ਚ 7 ਦਿਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਇਜਾਜ਼ਤ, 1 ਤੋਂ 7 ਸਤੰਬਰ ਤੱਕ ਲੱਗੇਗਾ ਮੋਰਚਾ....ਬੱਚਿਆਂ ਦੀਆਂ ਚਿਤਾਵਾਂ ਬਲਦੀਆਂ ਰਹੀਆਂ, ਓਮਾਨ ਤੋਂ ਨਹੀਂ ਆ ਸਕੀ ਮਾਂ, ਵੀਡੀਓ ਕਾਲ ਰਾਹੀਂ ਰੋਂਦੀ ਹੋਈ ਨੇ ਦਿੱਤੀ ਅੰਤਿਮ ਵਿਦਾਈ....ਮੋਗਾ ‘ਚ ਸਾਬਕਾ ਫੌਜੀ ਨਾਲ 1 ਕਰੋੜ ਤੋਂ ਵੱਧ ਦੀ ਠੱਗੀ, ਸਾਬਕਾ ਸਾਥੀ ਨੇ ਦੁੱਗਣੇ ਪੈਸਿਆਂ ਦਾ ਦਿੱਤਾ ਸੀ ਲਾਲਚ....ਨੇਪਾਲ ਨੇ ਵਿਦੇਸ਼ੀ ਰੈਸਕਿਊ ਟੀਮਾਂ ਦੀ ਮਦਦ ਲੈਣ ਤੋਂ ਕੀਤਾ ਇਨਕਾਰ

ਪੰਜਾਬ ਅਤੇ ਚੰਡੀਗੜ੍ਹ ਵਿੱਚ 15 ਅਪ੍ਰੈਲ ਤੱਕ ਮੌਸਮ ਰਹੇਗਾ ਖੁਸ਼ਕ

Weather Update: ਬੀਤੇ ਦਿਨਾਂ ਤੋਂ ਹੋ ਰਹੀ ਬਾਰਿਸ਼, ਗੜ੍ਹੇਮਾਰੀ ਤੇ ਝੱਖੜ ਤੋਂ ਪੰਜਾਬ ਦੇ ਲੋਕਾਂ ਨੂੰ ਅੱਜ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਮੁਤਾਬਕ ਅੱਜ ਸੂਬੇ ‘ਚ ਮੌਸਮ ਸਾਫ਼ ਰਹੇਗਾ। ਮੌਸਮ ਨੂੰ ਲੈ ਕੇ ਨਾ ਤਾਂ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਨਾ ਹੀ ਬਾਰਿਸ਼ ਦੀ ਭਵਿੱਖਬਾਣੀ […]
Nishant Malyan
By : Updated On: 10 Apr 2026 07:06:AM
ਪੰਜਾਬ ਅਤੇ ਚੰਡੀਗੜ੍ਹ ਵਿੱਚ 15 ਅਪ੍ਰੈਲ ਤੱਕ ਮੌਸਮ ਰਹੇਗਾ ਖੁਸ਼ਕ

Weather Update: ਬੀਤੇ ਦਿਨਾਂ ਤੋਂ ਹੋ ਰਹੀ ਬਾਰਿਸ਼, ਗੜ੍ਹੇਮਾਰੀ ਤੇ ਝੱਖੜ ਤੋਂ ਪੰਜਾਬ ਦੇ ਲੋਕਾਂ ਨੂੰ ਅੱਜ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਮੁਤਾਬਕ ਅੱਜ ਸੂਬੇ ‘ਚ ਮੌਸਮ ਸਾਫ਼ ਰਹੇਗਾ। ਮੌਸਮ ਨੂੰ ਲੈ ਕੇ ਨਾ ਤਾਂ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਨਾ ਹੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇੰਨਾ ਹੀ ਨਹੀਂ, ਆਉਣ ਵਾਲੇ ਤਿੰਨ ਦਿਨ ਯਾਨੀ ਕਿ 11 ਅਪ੍ਰੈਲ ਤੋਂ 13 ਅਪ੍ਰੈਲ ਤੱਕ ਮੌਸਮ ਦਾ ਕੋਈ ਅਲਰਟ ਨਹੀਂ ਹੈ, ਜੋ ਕਿ ਸੂਬੇ ਦੇ ਕਿਸਾਨਾਂ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਹੈ।

ਇਸ਼ਤਿਹਾਰ

ਬੀਤੇ ਦਿਨਾਂ ਤੋਂ ਹੋ ਰਹੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਸੂਬੇ ‘ਚ ਹਲਕੀ ਠੰਡ ਦਾ ਅਹਿਸਾਸ ਹੋ ਰਿਹਾ ਸੀ। ਲੋਕਾਂ ਦਾ ਕਹਿਣਾ ਸੀ ਕਿ ਅਪ੍ਰੈਲ ਮਹੀਨੇ ‘ਚ ਫਰਵਰੀ ਵਰਗੀ ਠੰਡ ਪੈ ਰਹੀ ਹੈ। ਹਾਲਾਂਕਿ, ਹੁਣ ਮੌਸਮ ਸਾਫ਼ ਹੋਣ ਤੋਂ ਬਾਅਦ ਸੂਬੇ ਦੇ ਤਾਪਮਾਨ ‘ਚ ਵੀ ਵਾਧਾ ਹੋਣ ਦੀ ਉਮੀਦ ਹੈ।

ਕਿੰਨਾ ਰਿਹਾ ਤਾਪਮਾਨ?
ਬੀਤੇ ਦਿਨ ਸੂਬੇ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ ਬੀਤੇ 24 ਘੰਟਿਆਂ ਦੇ ਮੁਕਾਬਲੇ 2.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਨਾਲੋਂ ਅਜੇ ਵੀ 4.8 ਡਿਗਰੀ ਸੈਲਸੀਅਸ ਘੱਟ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅ, ਬਠਿੰਡਾ ‘ਚ ਦਰਜ ਕੀਤਾ ਗਿਆ। ਚੰਡੀਗੜ੍ਹ ਦਾ ਵੱਧੋ-ਵੱਧ ਤਾਪਮਾਨ 28.0 ਡਿਗਰੀ ਦਰਜ ਕੀਤਾ ਗਿਆ।

ਅੰਮ੍ਰਿਤਸਰ ਦਾ ਵੱਧੋ-ਵੱਧ ਤਾਪਮਾਨ 26.4 ਡਿਗਰੀ, ਲੁਧਿਆਣਾ ਦਾ 27.8 ਡਿਗਰੀ, ਪਟਿਆਲਾ ਦਾ 29.5 ਡਿਗਰੀ, ਫਰੀਦਕੋਟ ਦਾ 27.4 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 26.2 ਡਿਗਰੀ, ਫਿਰੋਜ਼ਪੁਰ ਦਾ 27.9 ਡਿਗਰੀ, ਹੁਸ਼ਿਆਰਪੁਰ ਦਾ 26.7 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 26.4 ਡਿਗਰੀ ਮੁਹਾਲੀ ਦਾ 27.5 ਡਿਗਰੀ, ਪਠਾਨਕੋਟ ਜਾ 26.9 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 25.6 ਡਿਗਰੀ ਤੇ ਰੋਪੜ ਦਾ 26.7 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 27.5 ਡਿਗਰੀ ਦਰਜ ਕੀਤਾ ਗਿਆ।

Read Latest News and Breaking News at Daily Post TV, Browse for more News

Ad
Ad

Punjab District News