ਇੱਕ ਲਾਪਰਵਾਹੀ ਕਰਕੇ ਵਾਪਰਿਆ ਵੱਡਾ ਹਾਦਸਾ, ਵਾਹਨ ਮਕੈਨਿਕ ਨੂੰ ਲੱਗਿਆ ਜ਼ੋਰਦਾਰ ਕਰੰਟ ਦਾ ਝਟਕਾ

Phillaur accident news; ਫ਼ਿਲੌਰ , ਨਜ਼ਦੀਕ ਪਿੰਡ ਰਾਮਗੜ੍ਹ ਨੈਸ਼ਨਲ ਹਾਈਵੇ ‘ਤੇ ਇੱਕ ਦਿਲ ਦਹਲਾ ਦੇਣ ਵਾਲਾ ਹਾਦਸਾ ਦੇਖਣ ਨੂੰ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਟਿੱਪਰ ਮਾਲਕ ਆਪਣੇ ਵਾਹਨ ਦੀਆਂ ਕਮਾਣੀਆਂ (ਟਰਾਲਾ) ਠੀਕ ਕਰਵਾਉਣ ਲਈ ਸੜਕ ਕਿਨਾਰੇ ਬਣੀਆਂ ਦੁਕਾਨਾਂ ‘ਤੇ ਗਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਥਾਂ ਉੱਪਰੋਂ ਹਾਈ […]
Jaspreet Singh
By : Updated On: 12 Apr 2026 15:42:PM
ਇੱਕ ਲਾਪਰਵਾਹੀ ਕਰਕੇ ਵਾਪਰਿਆ ਵੱਡਾ ਹਾਦਸਾ, ਵਾਹਨ ਮਕੈਨਿਕ ਨੂੰ ਲੱਗਿਆ ਜ਼ੋਰਦਾਰ ਕਰੰਟ ਦਾ ਝਟਕਾ

Phillaur accident news; ਫ਼ਿਲੌਰ , ਨਜ਼ਦੀਕ ਪਿੰਡ ਰਾਮਗੜ੍ਹ ਨੈਸ਼ਨਲ ਹਾਈਵੇ ‘ਤੇ ਇੱਕ ਦਿਲ ਦਹਲਾ ਦੇਣ ਵਾਲਾ ਹਾਦਸਾ ਦੇਖਣ ਨੂੰ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਟਿੱਪਰ ਮਾਲਕ ਆਪਣੇ ਵਾਹਨ ਦੀਆਂ ਕਮਾਣੀਆਂ (ਟਰਾਲਾ) ਠੀਕ ਕਰਵਾਉਣ ਲਈ ਸੜਕ ਕਿਨਾਰੇ ਬਣੀਆਂ ਦੁਕਾਨਾਂ ‘ਤੇ ਗਿਆ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਉਸ ਥਾਂ ਉੱਪਰੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਸਨ। ਕੰਮ ਦੌਰਾਨ ਡਰਾਈਵਰ ਵੱਲੋਂ ਟਿੱਪਰ ਦਾ ਟਰਾਲਾ ਉੱਪਰ ਚੱਕ ਦਿੱਤਾ ਗਿਆ, ਜੋ ਸਿੱਧਾ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਇਆ। ਇਸ ਕਾਰਨ ਟਿੱਪਰ ਥੱਲੇ ਕੰਮ ਕਰ ਰਹੇ ਮਕੈਨਿਕ ਨੂੰ ਕਰੰਟ ਲੱਗ ਗਿਆ।

ਕਰੰਟ ਲੱਗਣ ਨਾਲ ਨਾ ਸਿਰਫ ਮਕੈਨਿਕ ਬੁਰੀ ਤਰ੍ਹਾਂ ਨਾਲ ਝੁਲਸ ਕੇ ਗੰਭੀਰ ਜ਼ਖਮੀ ਹੋ ਗਿਆ। ਬਿਜਲੀ ਦੀਆਂ ਤਾਰਾਂ ਦੇ ਸਾਰਟ ਸਰਕਟ ਨਾਲ ਕਈ ਦੁਕਾਨਾਂ ਦੇ ਬਿਜਲੀ ਮੀਟਰ ਵੀ ਜ਼ੋਰਦਾਰ ਝਟਕੇ ਨਾਲ ਉੱਡ ਗਏ। ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ।

ਜ਼ਖਮੀ ਮਕੈਨਿਕ ਦੀ ਪਹਿਚਾਣ ਅਮਰੀਕ ਸਿੰਘ ਵਾਸੀ ਲਸਾੜਾ ਵਜੋਂ ਹੋਈ ਹੈ। ਉਸਨੂੰ ਤੁਰੰਤ ਫਿਲੌਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁਢੱਲੀ ਸਹਾਇਤਾ ਦੇਣ ਉਪਰੰਤ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ।

Read Latest News and Breaking News at Daily Post TV, Browse for more News

Ad
Ad