Journalism Of Hope
BREAKING NEWS
ਬਿਹਾਰ ਪਟਾਕਾ ਫੈਕਟਰੀ ’ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ.....ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ’ਚ ਡਿਟੇਨ, ਕਤਲ ਤੇ ਫਿਰੌਤੀ ਦੇ ਕਈ ਕੇਸ ਦਰਜ......ਚੰਡੀਗੜ੍ਹ ’ਚ ਨੈਤਿਕ ਖੰਡੇਲਵਾਲ ਕਤਲ ਮਾਮਲੇ ’ਚ ਮੁਲਜ਼ਮ ਦਾ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਆਰੋਪੀ ਜ਼ਖਮੀ.....ਨਿਊਯਾਰਕ ‘ਚ ਪੰਜਾਬੀ ਨੌਜਵਾਨ ਦੀ ਮੌਤ ਮਗਰੋਂ ‘ਰੋਮਾਂਚ ਲਾਅ’ ਵਿਵਾਦਾਂ ‘ਚ, ਟਰੰਪ ਨੇ ਜਤਾਇਆ ਇਤਰਾਜ਼.....ਵਿਦਿਆਰਥੀਆਂ ਦੀ ਸੁਰੱਖਿਆ ਲਈ ਯੂਨੀਵਰਸਿਟੀ ਦੀ ਵੱਡੀ ਪਹਿਲ, ਹੋਸਟਲਾਂ ’ਚ ਲਗਾਏ 388 ਐਂਟੀ-ਸੁਸਾਈਡ ਪੱਖੇ.....ਪੰਜਾਬ ’ਚ ਪਰਾਲੀ ਸਾੜਨ ਦੇ 510 ਮਾਮਲੇ ਹੋਏ ਦਰਜ, ਹਵਾ ਦੀ ਗੁਣਵੱਤਾ ‘ਯੈਲੋ ਜ਼ੋਨ’ ‘ਚ......

LPG ਸਿਲੰਡਰ ਭਰਵਾਉਣ ਦੀ ਟੈਨਸ਼ਨ ਖ਼ਤਮ! ਦਿੱਲੀ ‘ਚ ਰੋਜ਼ਾਨਾ ਲੱਗਣਗੇ 2200 ਨਵੇਂ PNG ਕਨੈਕਸ਼ਨ

ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ ਦਿੱਲੀ-ਐਨਸੀਆਰ ਵਿੱਚ ਪਾਈਪ ਰਾਹੀਂ ਖਾਣਾ ਪਕਾਉਣ ਵਾਲੀ ਗੈਸ (PNG) ਦੇ ਕਨੈਕਸ਼ਨ ਦੇਣ ਦੀ ਪ੍ਰਕਿਰਿਆ ਨੂੰ ਕਾਫ਼ੀ ਤੇਜ਼ ਕਰ ਦਿੱਤਾ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਕਾਰਨ ਊਰਜਾ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਦੇ ਮੱਦੇਨਜ਼ਰ ਸਰਕਾਰ ਅਤੇ IGL ਹੁਣ ਐਲਪੀਜੀ (LPG) ਸਿਲੰਡਰਾਂ ‘ਤੇ ਨਿਰਭਰਤਾ ਘਟਾਉਣ ਲਈ PNG ਨੂੰ ਇੱਕ ਬਿਹਤਰ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
LPG ਸਿਲੰਡਰ ਭਰਵਾਉਣ ਦੀ ਟੈਨਸ਼ਨ ਖ਼ਤਮ! ਦਿੱਲੀ ‘ਚ ਰੋਜ਼ਾਨਾ ਲੱਗਣਗੇ 2200 ਨਵੇਂ PNG ਕਨੈਕਸ਼ਨ

ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ ਦਿੱਲੀ-ਐਨਸੀਆਰ ਵਿੱਚ ਪਾਈਪ ਰਾਹੀਂ ਖਾਣਾ ਪਕਾਉਣ ਵਾਲੀ ਗੈਸ (PNG) ਦੇ ਕਨੈਕਸ਼ਨ ਦੇਣ ਦੀ ਪ੍ਰਕਿਰਿਆ ਨੂੰ ਕਾਫ਼ੀ ਤੇਜ਼ ਕਰ ਦਿੱਤਾ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਕਾਰਨ ਊਰਜਾ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਦੇ ਮੱਦੇਨਜ਼ਰ ਸਰਕਾਰ ਅਤੇ IGL ਹੁਣ ਐਲਪੀਜੀ (LPG) ਸਿਲੰਡਰਾਂ ‘ਤੇ ਨਿਰਭਰਤਾ ਘਟਾਉਣ ਲਈ PNG ਨੂੰ ਇੱਕ ਬਿਹਤਰ ਵਿਕਲਪ ਵਜੋਂ ਉਤਸ਼ਾਹਿਤ ਕਰ ਰਹੇ ਹਨ।

IGL ਦੇ ਮੁੱਖ ਕਾਰਜਕਾਰੀ ਕਮਲ ਕਿਸ਼ੋਰ ਚਟੀਵਾਲ ਨੇ ਦੱਸਿਆ ਕਿ ਪਹਿਲਾਂ ਕੰਪਨੀ ਰੋਜ਼ਾਨਾ 600-700 ਕਨੈਕਸ਼ਨ ਦਿੰਦੀ ਸੀ, ਜਿਸ ਨੂੰ ਹੁਣ ਵਧਾ ਕੇ 2,100-2,200 ਪ੍ਰਤੀ ਦਿਨ ਕਰ ਦਿੱਤਾ ਗਿਆ ਹੈ। ਕੰਪਨੀ ਦਾ ਅਗਲਾ ਟੀਚਾ ਰੋਜ਼ਾਨਾ 5,000 ਕਨੈਕਸ਼ਨ ਦੇਣ ਦਾ ਹੈ। ਅਗਲੇ 90 ਦਿਨਾਂ ਵਿੱਚ ਕੰਪਨੀ ਦਾ ਟੀਚਾ 4.85 ਲੱਖ ਨਵੇਂ ਕਨੈਕਸ਼ਨ ਦੇਣਾ ਹੈ। ਇਸ ਤੋਂ ਇਲਾਵਾ ਫਾਸਟ-ਫੂਡ ਚੇਨ ਅਤੇ ਪੁਲਸ ਸਟੇਸ਼ਨ ਵੀ ਗੈਸ ਪਾਈਪਲਾਈਨ ਨਾਲ ਲੈਸ ਹੋਣਗੇ। ਕੰਪਨੀ ਹੁਣ ਸਿਰਫ਼ ਘਰੇਲੂ ਰਸੋਈਆਂ ਤੱਕ ਸੀਮਤ ਨਹੀਂ ਰਹੇਗੀ, ਸਗੋਂ LPG ਦੀ ਸਪਲਾਈ ਵਿੱਚ ਰੁਕਾਵਟ ਕਾਰਨ ਪ੍ਰਭਾਵਿਤ ਹੋ ਰਹੇ ਫਾਸਟ-ਫੂਡ ਆਊਟਲੈੱਟਾਂ ਨੂੰ PNG ਨਾਲ ਜੋੜਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਹੁਣ ਤੱਕ 100 ਤੋਂ ਵੱਧ ਦੁਕਾਨਾਂ ਨੂੰ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ ਅਤੇ ਕੁੱਲ 400 ਆਊਟਲੈੱਟਾਂ ਨੂੰ ਜੋੜਨ ਦੀ ਯੋਜਨਾ ਹੈ। ਦਿੱਲੀ ਦੇ ਸਾਰੇ ਪੁਲਸ ਥਾਣਿਆਂ ਦੀਆਂ ਕੈਂਟੀਨਾਂ ਨੂੰ ਵੀ PNG ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਸਿਲੰਡਰ ਰਿਫਿਲ ਕਰਵਾਉਣ ਦੀ ਸਮੱਸਿਆ ਖ਼ਤਮ ਹੋ ਸਕੇ। ਦਿੱਲੀ ਦੇ ਮਸ਼ਹੂਰ ਕਾਰੋਬਾਰੀ ਕੇਂਦਰ ਕਨੌਟ ਪਲੇਸ (CP) ਵਿੱਚ ਵੀ ਹੁਣ PNG ਪਹੁੰਚ ਚੁੱਕੀ ਹੈ। ਪਹਿਲਾਂ ਇੱਥੇ ਇਜਾਜ਼ਤ ਨਹੀਂ ਸੀ ਪਰ ਹੁਣ ਨਿਯਮਾਂ ਵਿੱਚ ਢਿੱਲ ਮਿਲਣ ਤੋਂ ਬਾਅਦ ਆਊਟਰ ਸਰਕਲ ਵਿੱਚ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਚਟੀਵਾਲ ਨੇ ਦੱਸਿਆ ਕਿ ਭਾਰਤ ਵਿੱਚ ਰੋਜ਼ਾਨਾ 9.2 ਕਰੋੜ ਮਿਆਰੀ ਘਣ ਮੀਟਰ ਕੁਦਰਤੀ ਗੈਸ ਦਾ ਉਤਪਾਦਨ ਹੁੰਦਾ ਹੈ। IGL ਦਾ ਨੈੱਟਵਰਕ 28,000 ਕਿਲੋਮੀਟਰ ਤੋਂ ਵੱਧ ਲੰਬਾ ਹੈ, ਜੋ ਦਿੱਲੀ ਤੋਂ ਇਲਾਵਾ ਨੋਇਡਾ, ਗੁਰੂਗ੍ਰਾਮ, ਗਾਜ਼ੀਆਬਾਦ, ਮੇਰਠ, ਕਾਨਪੁਰ ਅਤੇ ਅਜਮੇਰ ਵਰਗੇ ਸ਼ਹਿਰਾਂ ਤੱਕ ਫੈਲਿਆ ਹੋਇਆ ਹੈ।

Read Latest News and Breaking News at Daily Post TV, Browse for more News

Ad
Ad

Punjab District News