ਵੱਡਾ ਹਾਦਸਾ ਟਲਿਆ! ਸ਼ਰਧਾਲੂਆਂ ਨਾਲ ਭਰੀ ਬੱਸ ਦੀ ਕਾਰ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Bathinda Road Accident; ਬਠਿੰਡਾ ਨੈਸ਼ਨਲ ਹਾਈਵੇ ਤੇ ਹੰਡਿਆਇਆ ਆਊਟਲੈਟ ਸੜਕੀ ਕੱਟ ਕੋਲੇ ਉਸ ਸਮੇਂ ਸੜਕੀ ਹਾਦਸਾ ਹੋ ਗਿਆ,ਜਦ ਇੱਕ ਪ੍ਰਾਈਵੇਟ ਬੱਸ ਚਾਲਕ ਦੀ ਵੱਡੀ ਲਾਪਰਵਾਹੀ ਕਾਰਨ ਇੱਕ ਬੱਸ ,ਕਾਰ ਅਤੇ ਇੱਕ ਗੱਡੀ ਦੀ ਟੱਕਰ ਹੋ ਗਈ। ਜਿੱਥੇ ਬੱਸ ਚਾਲਕ ਦੀ ਵੱਡੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ। ਇਸ ਮੌਕੇ ਹਾਦਸੇ ਵਿੱਚ ਨੁਕਸਾਨੀਆਂ ਗਈਆਂ ਦੋਵੇ ਗੱਡੀਆਂ ਦੇ […]
Jaspreet Singh
By : Updated On: 12 Apr 2026 21:42:PM
ਵੱਡਾ ਹਾਦਸਾ ਟਲਿਆ! ਸ਼ਰਧਾਲੂਆਂ ਨਾਲ ਭਰੀ ਬੱਸ ਦੀ ਕਾਰ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Bathinda Road Accident; ਬਠਿੰਡਾ ਨੈਸ਼ਨਲ ਹਾਈਵੇ ਤੇ ਹੰਡਿਆਇਆ ਆਊਟਲੈਟ ਸੜਕੀ ਕੱਟ ਕੋਲੇ ਉਸ ਸਮੇਂ ਸੜਕੀ ਹਾਦਸਾ ਹੋ ਗਿਆ,ਜਦ ਇੱਕ ਪ੍ਰਾਈਵੇਟ ਬੱਸ ਚਾਲਕ ਦੀ ਵੱਡੀ ਲਾਪਰਵਾਹੀ ਕਾਰਨ ਇੱਕ ਬੱਸ ,ਕਾਰ ਅਤੇ ਇੱਕ ਗੱਡੀ ਦੀ ਟੱਕਰ ਹੋ ਗਈ। ਜਿੱਥੇ ਬੱਸ ਚਾਲਕ ਦੀ ਵੱਡੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ। ਇਸ ਮੌਕੇ ਹਾਦਸੇ ਵਿੱਚ ਨੁਕਸਾਨੀਆਂ ਗਈਆਂ ਦੋਵੇ ਗੱਡੀਆਂ ਦੇ ਚਾਲਕਾ ਨੇ ਬੱਸ ਡਰਾਈਵਰ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਬੱਸ ਡਰਾਈਵਰ ਨੇ ਇੱਕ ਦਮ ਹੀ ਸੜਕੀ ਕੱਟ ਤੋਂ ਬੱਸ ਮੋੜ ਦਿੱਤੀ। ਜਿੱਥੇ ਉਹਨਾਂ ਦੇ ਆਪਣੀ ਗੱਡੀ ਨੇ ਇੱਕਦਮ ਬਰੇਕ ਲਾ ਦਿੱਤੇ ਅਤੇ ਪਿੱਛੇ ਆ ਰਹੀ ਗੱਡੀ ਵਿੱਚ ਆ ਟਕਰਾਈ। ਉਹਨਾਂ ਕਿਹਾ ਕਿ ਇਹ ਹਾਦਸਾ ਵੱਡਾ ਹੋ ਸਕਦਾ ਸੀ ਪਰ ਸੂਝ ਬੂਝ ਨਾਲ ਇਸ ਹਾਦਸੇ ਨੂੰ ਬਚਾ ਲਿਆ ਗਿਆ ਉਹਨਾਂ ਇਹ ਵੀ ਦੋਸ਼ ਨਾ ਉਹਦੇ ਕਿਹਾ ਕਿ ਬੱਸ ਡਰਾਈਵਰ ਨੇ ਆਪਣੀ ਬੱਸ ਨਹੀਂ ਰੋਕੀ ਜਿੱਥੇ ਰਸਤੇ ਵਿੱਚ ਜਾਂਦੀਆਂ ਹੋਰ ਗੱਡੀਆਂ ਨੇ ਬੱਸ ਨੂੰ ਰੋਕਿਆ।

ਗੱਡੀ ਚਾਲਕਾਂ ਨੇ ਬੱਸ ਚਾਲਕ ਦੀ ਵੱਡੀ ਲਾਪਰਵਾਹੀ ਦੱਸਿਆ ਉੱਥੇ ਬੱਸ ਚਾਲਕ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਿਖਾਰ ਦਿੱਤਾ ਅਤੇ ਕਿਹਾ ਕਿ ਉਸ ਦੀ ਇਸ ਵਿੱਚ ਕੋਈ ਵੀ ਗਲਤੀ ਨਹੀਂ ਉਹ ਆਪਣੀ ਸਾਈਡ ਤੇ ਜਾ ਰਿਹਾ ਸੀ ਪਰ ਆਪਸ ਦੋਵੇਂ ਧਿਰਾਂ ਵਿੱਚ ਤੂੰ ਤੂੰ ਮੈਂ ਦੇਖਣ ਨੂੰ ਮਿਲੀ।

ਬੱਸ ਡਰਾਈਵਰ ਨੇ ਦੱਸਿਆ ਕਿ ਉਹ ਦਮਦਮਾ ਸਾਹਿਬ ਤੋਂ ਬਰਨਾਲਾ ਦੇ ਅੜੀਸਰ ਗੁਰਦੁਆਰਾ ਸਾਹਿਬ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਹੈ।

ਹਾਦਸੇ ਵਿੱਚ ਪ੍ਰਾਈਵੇਟ ਬੱਸ ਵਿੱਚ ਸਵਾਰ ਔਰਤ ਸ਼ਰਧਾਲੂਆਂ ਅਤੇ ਗੱਡੀ ਚਾਲਕਾਂ ਦੇ ਕੋਈ ਵੀ ਜਖਮੀ ਨਹੀਂ ਹੋਇਆ। ਸਿਰਫ ਗੱਡੀਆਂ ਦਾ 6 ਹਜ਼ਾਰ ਤੋਂ 7 ਹਜ਼ਾਰ ਦੇ ਕਰੀਬ ਨੁਕਸਾਨ ਹੋਇਆ ਹੈ। ਪ੍ਰਾਈਵੇਟ ਬੱਸ ਵਿੱਚ ਕਰੀਬ 40 ਦੇ ਕਰੀਬ ਔਰਤ ਸ਼ਰਧਾਲੂ ਦੱਸੇ ਜਾ ਰਹੇ ਹਨ।

Read Latest News and Breaking News at Daily Post TV, Browse for more News

Ad
Ad