Journalism Of Hope
BREAKING NEWS
ਬਿਹਾਰ ਪਟਾਕਾ ਫੈਕਟਰੀ ’ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ.....ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ’ਚ ਡਿਟੇਨ, ਕਤਲ ਤੇ ਫਿਰੌਤੀ ਦੇ ਕਈ ਕੇਸ ਦਰਜ......ਚੰਡੀਗੜ੍ਹ ’ਚ ਨੈਤਿਕ ਖੰਡੇਲਵਾਲ ਕਤਲ ਮਾਮਲੇ ’ਚ ਮੁਲਜ਼ਮ ਦਾ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਆਰੋਪੀ ਜ਼ਖਮੀ.....ਨਿਊਯਾਰਕ ‘ਚ ਪੰਜਾਬੀ ਨੌਜਵਾਨ ਦੀ ਮੌਤ ਮਗਰੋਂ ‘ਰੋਮਾਂਚ ਲਾਅ’ ਵਿਵਾਦਾਂ ‘ਚ, ਟਰੰਪ ਨੇ ਜਤਾਇਆ ਇਤਰਾਜ਼.....ਵਿਦਿਆਰਥੀਆਂ ਦੀ ਸੁਰੱਖਿਆ ਲਈ ਯੂਨੀਵਰਸਿਟੀ ਦੀ ਵੱਡੀ ਪਹਿਲ, ਹੋਸਟਲਾਂ ’ਚ ਲਗਾਏ 388 ਐਂਟੀ-ਸੁਸਾਈਡ ਪੱਖੇ.....ਪੰਜਾਬ ’ਚ ਪਰਾਲੀ ਸਾੜਨ ਦੇ 510 ਮਾਮਲੇ ਹੋਏ ਦਰਜ, ਹਵਾ ਦੀ ਗੁਣਵੱਤਾ ‘ਯੈਲੋ ਜ਼ੋਨ’ ‘ਚ......

Strait of Hormuz: 48 ਘੰਟਿਆਂ ਬਾਅਦ ਹੋਰਮੁਜ਼ ਪੂਰੀ ਤਰ੍ਹਾਂ ਖੁੱਲ੍ਹਿਆ, ਅਮਰੀਕੀ ਰਾਸ਼ਟਰਪਤੀ ਨੇ ਨਾਕਾਬੰਦੀ ਹਟਾਉਣ ਦਾ ਕੀਤਾ ਐਲਾਨ

Strait of Hormuz: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਤੋਂ ਨਾਕਾਬੰਦੀ ਖਤਮ ਕਰਨ ਦਾ ਐਲਾਨ ਕੀਤਾ ਹੈ। ਇੱਕ ਬਿਆਨ ਵਿੱਚ, ਟਰੰਪ ਨੇ ਕਿਹਾ, “ਅਸੀਂ ਹੁਣ ਇਸਨੂੰ ਪੂਰੀ ਤਰ੍ਹਾਂ ਖੋਲ੍ਹ ਰਹੇ ਹਾਂ। ਅਸੀਂ ਚੀਨ ਨਾਲ ਇਸ ਬਾਰੇ ਚਰਚਾ ਕੀਤੀ ਹੈ। ਚੀਨ ਈਰਾਨ ਨੂੰ ਹਥਿਆਰ ਸਪਲਾਈ ਨਹੀਂ ਕਰੇਗਾ, ਜਿਸ ਤੋਂ ਬਾਅਦ ਅਸੀਂ ਇਸਨੂੰ ਸਥਾਈ ਤੌਰ ‘ਤੇ ਖੋਲ੍ਹਣ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Strait of Hormuz: 48 ਘੰਟਿਆਂ ਬਾਅਦ ਹੋਰਮੁਜ਼ ਪੂਰੀ ਤਰ੍ਹਾਂ ਖੁੱਲ੍ਹਿਆ, ਅਮਰੀਕੀ ਰਾਸ਼ਟਰਪਤੀ ਨੇ ਨਾਕਾਬੰਦੀ ਹਟਾਉਣ ਦਾ ਕੀਤਾ ਐਲਾਨ

Strait of Hormuz: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਤੋਂ ਨਾਕਾਬੰਦੀ ਖਤਮ ਕਰਨ ਦਾ ਐਲਾਨ ਕੀਤਾ ਹੈ। ਇੱਕ ਬਿਆਨ ਵਿੱਚ, ਟਰੰਪ ਨੇ ਕਿਹਾ, “ਅਸੀਂ ਹੁਣ ਇਸਨੂੰ ਪੂਰੀ ਤਰ੍ਹਾਂ ਖੋਲ੍ਹ ਰਹੇ ਹਾਂ। ਅਸੀਂ ਚੀਨ ਨਾਲ ਇਸ ਬਾਰੇ ਚਰਚਾ ਕੀਤੀ ਹੈ। ਚੀਨ ਈਰਾਨ ਨੂੰ ਹਥਿਆਰ ਸਪਲਾਈ ਨਹੀਂ ਕਰੇਗਾ, ਜਿਸ ਤੋਂ ਬਾਅਦ ਅਸੀਂ ਇਸਨੂੰ ਸਥਾਈ ਤੌਰ ‘ਤੇ ਖੋਲ੍ਹਣ ਦਾ ਫੈਸਲਾ ਕੀਤਾ ਹੈ।” ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਹੋਰਮੁਜ਼ ‘ਤੇ ਅਮਰੀਕੀ ਨਾਕਾਬੰਦੀ ਪੂਰੀ ਤਰ੍ਹਾਂ ਫੇਲ ਹੋ ਗਈ ਹੈ।

ਟਰੰਪ ਨੇ ਅੱਗੇ ਕਿਹਾ ਕਿ ਹੋਰਮੁਜ਼ ਨੂੰ ਦੁਬਾਰਾ ਕਦੇ ਵੀ ਬੰਦ ਕਰਨ ਦੀ ਨੋਬਤ ਨਹੀਂ ਆਵੇਗੀ। ਇਹ ਹੁਣ ਸਾਰੇ ਦੇਸ਼ਾਂ ਲਈ ਖੁੱਲ੍ਹ ਗਿਆ ਹੈ। ਮੈਂ ਇਸ ਤੋਂ ਬਹੁਤ ਖੁਸ਼ ਹਾਂ।”

ਚੀਨ ਨੇ ਹਥਿਆਰ ਨਾ ਦੇਣ ਦਾ ਕੀਤਾ ਵਾਅਦਾ
ਹਾਲ ਹੀ ਵਿੱਚ, ਜੰਗਬੰਦੀ ਦੇ ਵਿਚਕਾਰ, ਖ਼ਬਰਾਂ ਸਾਹਮਣੇ ਆਈਆਂ ਕਿ ਚੀਨ ਨੇ ਈਰਾਨ ਨੂੰ ਕੁਝ ਹਥਿਆਰ ਭੇਜੇ ਹਨ। ਟਰੰਪ ਨੇ ਕਿਹਾ, “ਇਸ ਤੋਂ ਬਾਅਦ, ਮੈਂ ਚੀਨੀ ਰਾਸ਼ਟਰਪਤੀ ਨੂੰ ਪੱਤਰ ਲਿਖਿਆ, ਜਿਸ ਵਿੱਚ ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਨਾ ਕਰਨ ਲਈ ਕਿਹਾ ਸੀ। ਚੀਨੀ ਰਾਸ਼ਟਰਪਤੀ ਸਹਿਮਤ ਹੋ ਗਏ ਹਨ।”

ਟਰੰਪ ਨੇ ਅੱਗੇ ਕਿਹਾ ਕਿ ਜਦੋਂ ਮੈਂ ਚੀਨ ਜਾਵਾਂਗਾ ਤਾਂ ਸ਼ੀ ਜਿਨਪਿੰਗ ਮੈਨੂੰ ਗਲੇ ਲਗਾਉਣਗੇ। ” ਉਨ੍ਹਾਂ ਨਾਲ ਮੇਰੇ ਚੰਗੇ ਸਬੰਧ ਹਨ।” ਇਸ ਤੋਂ ਪਹਿਲਾਂ ਸੋਮਵਾਰ (13 ਅਪ੍ਰੈਲ) ਨੂੰ, ਸੇਂਟਕਾਮ ਨੇ ਟਰੰਪ ਦੇ ਨਿਰਦੇਸ਼ਾਂ ‘ਤੇ ਹੋਰਮੁਜ਼ ਜਲਡਮਰੂ ਦੀ ਪੂਰੀ ਤਰ੍ਹਾਂ ਬਲਾਕ ਕਰਨ ਦਾ ਐਲਾਨ ਕੀਤਾ ਸੀ।
ਟਰੰਪ ਨੇ ਇਸਨੂੰ ਖੋਲ੍ਹਣ ਦਾ ਐਲਾਨ ਕਿਉਂ ਕੀਤਾ?

ਵਾਲ ਸਟਰੀਟ ਜਰਨਲ ਦੇ ਅਨੁਸਾਰ, ਹੋਰਮੁਜ਼ ਦੇ ਬਾਹਰ ਅਮਰੀਕੀ ਨਾਕਾਬੰਦੀ ਫੇਲ ਸਾਬਤ ਹੋਈ ਹੈ। ਨਾਕਾਬੰਦੀ ਦੇ ਪਹਿਲੇ ਦਿਨ, ਲਗਭਗ 20 ਜਹਾਜ਼ ਹੋਰਮੁਜ਼ ਵਿੱਚੋਂ ਲੰਘੇ। ਅਮਰੀਕੀ ਫੌਜ ਇਨ੍ਹਾਂ ਜਹਾਜ਼ਾਂ ਨੂੰ ਰੋਕਣ ਵਿੱਚ ਅਸਮਰੱਥ ਰਹੀ। ਜ਼ਿਆਦਾਤਰ ਜਹਾਜ਼ ਚੀਨ ਦੇ ਸਨ, ਅਤੇ ਉਨ੍ਹਾਂ ਨੂੰ ਰੋਕਣਾ ਅਮਰੀਕਾ ਲਈ ਮਹਿੰਗਾ ਪੈ ਸਕਦਾ ਸੀ, ਕਿਉਂਕਿ ਚੀਨ ਨੇ ਅਮਰੀਕਾ ਨੂੰ ਸਖ਼ਤ ਚੇਤਾਵਨੀ ਦਿੱਤੀ ਸੀ।

ਬ੍ਰਿਟੇਨ ਅਤੇ ਫਰਾਂਸ ਵਰਗੇ ਦੇਸ਼ ਹੋਰਮੁਜ਼ ਦੇ ਸੰਬੰਧ ਵਿੱਚ ਸਰਗਰਮ ਸਨ। ਫਰਾਂਸ ਨੇ ਕਿਹਾ ਸੀ ਕਿ ਯੁੱਧ ਵਿੱਚ ਸ਼ਾਮਲ ਕਿਸੇ ਵੀ ਦੇਸ਼ ਨੂੰ ਹੋਰਮੁਜ਼ ਤੋਂ ਦੂਰ ਕੀਤਾ ਜਾਵੇ। ਇੱਕ ਜੰਗੀ ਦੇਸ਼ ਪੂਰੀ ਦੁਨੀਆ ਲਈ ਮੁਸੀਬਤ ਪੈਦਾ ਨਹੀਂ ਕਰ ਸਕਦਾ। ਬ੍ਰਿਟੇਨ ਅਤੇ ਫਰਾਂਸ ਇਸ ਉਦੇਸ਼ ਲਈ ਇੱਕ ਵਿਆਪਕ ਗੱਠਜੋੜ ਤਿਆਰ ਕਰ ਰਹੇ ਸਨ।

ਅਮਰੀਕਾ ਅਤੇ ਈਰਾਨ ਵਿਚਕਾਰ ਇਸਲਾਮਾਬਾਦ ਵਿੱਚ ਇਸ ਹਫ਼ਤੇ ਦੇ ਅੰਤ ਵਿੱਚ ਪੀਸ ਡੀਲ ਨੂੰ ਲੈ ਕੇ ਮੀਟਿੰਗ ਹੋਣ ਵਾਲੀ ਹੈ। ਇਸ ਮੀਟਿੰਗ ਤੋਂ ਪਹਿਲਾਂ ਹੋਰਮੁਜ਼ ਵਿੱਚ ਅਮਰੀਕਾ ਦੀ ਬੇਇੱਜਤੀ ਹੁੰਦੀ ਤਾਂ ਇਹ ਗੱਲਬਾਤ ਦੀ ਮੇਜ਼ ‘ਤੇ ਟਰੰਪ ਦੀ ਟੀਮ ਨੂੰ ਕਮਜ਼ੋਰ ਕਰ ਸਕਦਾ ਸੀ। ਟਰੰਪ ਨੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਇਸ ਤੋਂ ਦੂਰ ਕਰ ਲਿਆ ਹੈ।

    Read Latest News and Breaking News at Daily Post TV, Browse for more News

    Ad
    Ad

    Punjab District News