IPL 2026 ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ

IPL 2026 PBKS vs MI: ਆਈਪੀਐਲ 2026 ਵਿੱਚ ਮੁੰਬਈ ਇੰਡੀਅਨਜ਼ ਦੀ ਹਾਰ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਦਕਿ ਪੰਜਾਬ ਕਿੰਗਜ਼ ਨੇ ਜਿੱਤ ਦੀ ਲੈਅ ਬਰਕਰਾਰ ਰੱਖੀ ਹੈ। ਸੀਜ਼ਨ ਦੇ 24ਵੇਂ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਇੱਕਪਾਸੜ ਅੰਦਾਜ਼ ਵਿੱਚ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਮੁੰਬਈ ਦੀ ਟੀਮ 195 ਦੌੜਾਂ […]
Amritpal Singh
By : Updated On: 17 Apr 2026 07:30:AM
IPL 2026 ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ

IPL 2026 PBKS vs MI: ਆਈਪੀਐਲ 2026 ਵਿੱਚ ਮੁੰਬਈ ਇੰਡੀਅਨਜ਼ ਦੀ ਹਾਰ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਦਕਿ ਪੰਜਾਬ ਕਿੰਗਜ਼ ਨੇ ਜਿੱਤ ਦੀ ਲੈਅ ਬਰਕਰਾਰ ਰੱਖੀ ਹੈ। ਸੀਜ਼ਨ ਦੇ 24ਵੇਂ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਇੱਕਪਾਸੜ ਅੰਦਾਜ਼ ਵਿੱਚ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਮੁੰਬਈ ਦੀ ਟੀਮ 195 ਦੌੜਾਂ ਦਾ ਵੱਡਾ ਸਕੋਰ ਬਣਾਉਣ ਦੇ ਬਾਵਜੂਦ ਮੈਚ ਬਚਾਉਣ ਵਿੱਚ ਨਾਕਾਮ ਰਹੀ। ਮੁੰਬਈ ਲਈ ਵਿਕਟਕੀਪਰ ਬੱਲੇਬਾਜ਼ ਕੁਇੰਟਨ ਡੀ ਕੌਕ ਨੇ 60 ਗੇਂਦਾਂ ਵਿੱਚ 112 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ, ਪਰ ਉਨ੍ਹਾਂ ਦੀ ਇਹ ਮਿਹਨਤ ਬੇਕਾਰ ਗਈ। ਪੰਜਾਬ ਦੀ ਜਿੱਤ ਵਿੱਚ ਪ੍ਰਭਸਿਮਰਨ ਸਿੰਘ ਨੇ ਬੱਲੇ ਨਾਲ ਅਤੇ ਅਰਸ਼ਦੀਪ ਸਿੰਘ ਨੇ ਗੇਂਦਬਾਜ਼ੀ ਨਾਲ ਅਹਿਮ ਭੂਮਿਕਾ ਨਿਭਾਈ।

ਪੰਜਾਬ ਕਿੰਗਜ਼ ਪੁਆਇੰਟ ਟੇਬਲ ‘ਚ ਨੰਬਰ-1
ਮੁੰਬਈ ‘ਤੇ ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਪੰਜਾਬ ਕਿੰਗਜ਼ ਦੀ ਟੀਮ ਪੁਆਇੰਟ ਟੇਬਲ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਪੰਜਾਬ ਨੇ ਹੁਣ ਤੱਕ ਖੇਡੇ ਗਏ 5 ਮੈਚਾਂ ਵਿੱਚੋਂ 4 ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਉਨ੍ਹਾਂ ਦਾ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਦੇ ਨਾਲ ਪੰਜਾਬ ਦੇ ਕੁੱਲ 9 ਅੰਕ ਹੋ ਗਏ ਹਨ ਅਤੇ ਇਹ ਟੀਮ ਹੁਣ ਤੱਕ ਅਜਿੱਤ ਰਹੀ ਹੈ। ਦੂਜੇ ਪਾਸੇ, ਮੁੰਬਈ ਇੰਡੀਅਨਜ਼ ਨੇ ਆਪਣਾ ਪਹਿਲਾ ਮੈਚ ਜਿੱਤਿਆ ਸੀ, ਪਰ ਹੁਣ ਇਹ ਟੀਮ ਲਗਾਤਾਰ ਚਾਰ ਮੈਚ ਹਾਰ ਚੁੱਕੀ ਹੈ।

ਮੁੰਬਈ ਦੀ ਪਹਿਲਾ ਬੱਲੇਬਾਜ਼ੀ
ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਮੁੰਬਈ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਸਲਾਮੀ ਬੱਲੇਬਾਜ਼ ਰਿਕਲਟਨ 2 ਦੌੜਾਂ ਬਣਾ ਕੇ ਅਤੇ ਸੂਰਿਆਕੁਮਾਰ ਯਾਦਵ ਬਿਨਾਂ ਖਾਤਾ ਖੋਲ੍ਹੇ (ਗੋਲਡਨ ਡੱਕ) ਆਊਟ ਹੋ ਗਏ। ਇਹ ਦੋਵੇਂ ਅਹਿਮ ਵਿਕਟਾਂ ਅਰਸ਼ਦੀਪ ਸਿੰਘ ਨੇ ਲਈਆਂ। ਇਸ ਤੋਂ ਬਾਅਦ ਕੁਇੰਟਨ ਡੀ ਕੌਕ ਅਤੇ ਨਮਨ ਧੀਰ ਨੇ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਪੰਜਾਬ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ।

ਨਮਨ ਧੀਰ ਨੇ 31 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਡੀ ਕੌਕ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 60 ਗੇਂਦਾਂ ਵਿੱਚ 112 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ, ਮੁੰਬਈ ਦਾ ਮਿਡਲ ਆਰਡਰ ਫਲਾਪ ਰਿਹਾ। ਕਪਤਾਨ ਹਾਰਦਿਕ ਪੰਡਿਆ 12 ਗੇਂਦਾਂ ਵਿੱਚ ਸਿਰਫ਼ 14 ਦੌੜਾਂ ਬਣਾ ਸਕੇ, ਜਦਕਿ ਰਦਰਫੋਰਡ 1 ਅਤੇ ਤਿਲਕ ਵਰਮਾ 8 ਦੌੜਾਂ ਬਣਾ ਕੇ ਆਊਟ ਹੋ ਗਏ। ਇੱਕ ਸਮੇਂ ਲੱਗ ਰਿਹਾ ਸੀ ਕਿ ਮੁੰਬਈ 215 ਦੌੜਾਂ ਤੱਕ ਪਹੁੰਚ ਜਾਵੇਗੀ, ਪਰ ਟੀਮ 195 ਦੌੜਾਂ ‘ਤੇ ਹੀ ਸਿਮਟ ਗਈ।

ਪੰਜਾਬ ਦਾ ਜਵਾਬੀ ਹਮਲਾ
196 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੂੰ ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆ ਅਤੇ ਪ੍ਰਭਸਿਮਰਨ ਸਿੰਘ ਨੇ ਤੇਜ਼ ਸ਼ੁਰੂਆਤ ਦਿੱਤੀ। ਪ੍ਰਿਆਂਸ਼ ਆਰੀਆ 9 ਗੇਂਦਾਂ ਵਿੱਚ 15 ਦੌੜਾਂ ਬਣਾ ਕੇ ਆਊਟ ਹੋ ਗਏ, ਪਰ ਇਸ ਤੋਂ ਬਾਅਦ ਪ੍ਰਭਸਿਮਰਨ ਸਿੰਘ ਨੇ ਮੋਰਚਾ ਸੰਭਾਲ ਲਿਆ। ਪ੍ਰਭਸਿਮਰਨ ਨੇ 39 ਗੇਂਦਾਂ ਵਿੱਚ ਨਾਬਾਦ 80 ਦੌੜਾਂ ਬਣਾ ਕੇ ਮੁੰਬਈ ਨੂੰ ਮੈਚ ਤੋਂ ਬਾਹਰ ਕਰ ਦਿੱਤਾ। ਕਪਤਾਨ ਸ਼੍ਰੇਅਸ ਅਈਅਰ ਨੇ ਵੀ 35 ਗੇਂਦਾਂ ਵਿੱਚ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਨ੍ਹਾਂ ਦੋਵਾਂ ਵਿਚਾਲੇ ਹੋਈ ਸੈਂਕੜੇ ਵਾਲੀ ਸਾਂਝੇਦਾਰੀ ਨੇ ਜਿੱਤ ਆਸਾਨ ਕਰ ਦਿੱਤੀ। ਮੁੰਬਈ ਦੇ ਗੇਂਦਬਾਜ਼ ਬਿਲਕੁਲ ਬੇਅਸਰ ਸਾਬਤ ਹੋਏ। ਦੀਪਕ ਚਾਹਰ, ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਿਆ ਨੂੰ ਕੋਈ ਵਿਕਟ ਨਹੀਂ ਮਿਲੀ। ਗਜ਼ਨਫਰ ਨੇ 2 ਅਤੇ ਸ਼ਾਰਦੁਲ ਠਾਕੁਰ ਨੇ 1 ਵਿਕਟ ਹਾਸਲ ਕੀਤੀ।

Read Latest News and Breaking News at Daily Post TV, Browse for more News

Ad
Ad