ਕਾਰ ਬੰਬ ਧਮਾਕਾ ਮਾਮਲਾ: ਨਾਮਧਾਰੀ ਸੰਪਰਦਾ ਦੇ ਠਾਕੁਰ ਦਲੀਪ ਸਿੰਘ ਨੂੰ ਅਦਾਲਤ ਨੇ ਭਗੌੜਾ ਐਲਾਨਿਆ

Car bomb blast case: ਸਾਲ 2015 ਦੇ ਚਰਚਿਤ ਕਾਰ ਬੰਬ ਧਮਾਕੇ ਦੇ ਸੀ.ਬੀ.ਆਈ ਬਨਾਮ ਜਗਮੋਹਨ ਸਿੰਘ ਆਦਿ ਕੇਸ ਵਿਚ ਮੋਹਾਲੀ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਮਹੱਤਵਪੂਰਨ ਹੁਕਮ ਜਾਰੀ ਕਰਦੇ ਹੋਏ ਨਾਮਧਾਰੀ ਸੰਪਰਦਾ ਦੇ ਮੁਲਜ਼ਮ ਠਾਕੁਰ ਦਲੀਪ ਸਿੰਘ ਨੂੰ ਭਗੌੜਾ ਮੁਲਜ਼ਮ ਐਲਾਨ ਦਿਤਾ ਹੈ। ਅਦਾਲਤ ਵਲੋਂ ਪਿਛਲੇ ਦਿਨੀ ਅਖਬਾਰਾਂ ਰਾਹੀਂ ਉਸ ਨੂੰ 30 ਦਿਨਾਂ ਵਿਚ ਪੇਸ਼ […]
Amritpal Singh
By : Updated On: 17 Apr 2026 08:19:AM
ਕਾਰ ਬੰਬ ਧਮਾਕਾ ਮਾਮਲਾ: ਨਾਮਧਾਰੀ ਸੰਪਰਦਾ ਦੇ ਠਾਕੁਰ ਦਲੀਪ ਸਿੰਘ ਨੂੰ ਅਦਾਲਤ ਨੇ ਭਗੌੜਾ ਐਲਾਨਿਆ

Car bomb blast case: ਸਾਲ 2015 ਦੇ ਚਰਚਿਤ ਕਾਰ ਬੰਬ ਧਮਾਕੇ ਦੇ ਸੀ.ਬੀ.ਆਈ ਬਨਾਮ ਜਗਮੋਹਨ ਸਿੰਘ ਆਦਿ ਕੇਸ ਵਿਚ ਮੋਹਾਲੀ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਮਹੱਤਵਪੂਰਨ ਹੁਕਮ ਜਾਰੀ ਕਰਦੇ ਹੋਏ ਨਾਮਧਾਰੀ ਸੰਪਰਦਾ ਦੇ ਮੁਲਜ਼ਮ ਠਾਕੁਰ ਦਲੀਪ ਸਿੰਘ ਨੂੰ ਭਗੌੜਾ ਮੁਲਜ਼ਮ ਐਲਾਨ ਦਿਤਾ ਹੈ।

ਅਦਾਲਤ ਵਲੋਂ ਪਿਛਲੇ ਦਿਨੀ ਅਖਬਾਰਾਂ ਰਾਹੀਂ ਉਸ ਨੂੰ 30 ਦਿਨਾਂ ਵਿਚ ਪੇਸ਼ ਹੋਣ ਦੀ ਮਿਆਦ ਦਿਤੀ ਗਈ ਸੀ, ਜੋ ਕਿ ਪੂਰੀ ਹੋ ਚੁੱਕੀ ਸੀ। ਇਸ ਦੇ ਬਾਵਜੂਦ ਦਲੀਪ ਸਿੰਘ ਪੇਸ਼ ਨਹੀਂ ਹੋਇਆ ਤੇ ਹੁਣ ਕਾਰਵਾਈ ਕਰਦਿਆਂ ਹੋਇਆਂ ਉਸ ਨੂੰ ਭਗੋੜਾ ਮੁਲਜ਼ਮ ਐਲਾਨਦਿਆਂ ਸਬੰਧਤ ਅਧਿਕਾਰੀਆਂ ਨੂੰ ਉਸ ਦਾ ਨਾਂ ਰਿਕਾਰਡ ਵਿਚ ਦਰਜ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ।

ਇਸ ਦੌਰਾਨ ਸਰਕਾਰੀ ਗਵਾਹ ਸੁਰਿੰਦਰ ਸਿੰਘ ਨੇ ਅਦਾਲਤ ਵਿਚ ਪੇਸ਼ ਹੋ ਕੇ ਇਕ ਅਰਜ਼ੀ ਦਾਇਰ ਕਰਦਿਆਂ ਉਸ ਦਾ ਘਰ ਮੁਲਜ਼ਮਾਂ ਦੇ ਘਰਾਂ ਦੇ ਨੇੜੇ ਹੈ ਅਤੇ ਉਸ ਨੂੰ ਜਾਨ ਦਾ ਖ਼ਤਰਾ ਹੈ। ਅਦਾਲਤ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਹੁਕਮ ਦਿਤਾ ਕਿ ਗਵਾਹ ਦੀ ਅਰਜ਼ੀ ਦੀ ਜਾਂਚ ਕਰ ਕੇ ਉਸ ਦੀ ਸੁਰੱਖਿਆ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਇਹ ਮਾਮਲਾ 4 ਦਸੰਬਰ 2015 ਨੂੰ ਜਲੰਧਰ ਵਿਚ ਹਰਿਵੱਲਭ ਸੰਗੀਤ ਸਮਾਗਮ ਦੌਰਾਨ ਟਿਫ਼ਿਨ ਬੰਬ ਧਮਾਕੇ ਦੀ ਸਾਜ਼ਸ਼ ਦੇ ਦੋਸ਼ ਦਾ ਹੈ ਜਿਸ ਵਿਚ ਦਲੀਪ ਸਿੰਘ ’ਤੇ ਦੋਸ਼ ਲੱਗੇ ਸਨ। ਜਾਂਚ ਏਜੰਸੀਆਂ ਮੁਤਾਬਕ ਇਸ ਧਮਾਕੇ ਦਾ ਮਕਸਦ ਸਤਿਗੁਰੂ ਉਦੈ ਸਿੰਘ ਅਤੇ ਜਗਤਾਰ ਸਿੰਘ ਨੂੰ ਨਿਸ਼ਾਨਾ ਬਣਾਉਣਾ ਸੀ। ਇਹ ਮਾਮਲਾ ਉਸ ਸਮੇਂ ਕਾਫੀ ਚਰਚਾ ਵਿਚ ਰਿਹਾ ਸੀ ਅਤੇ ਇਸ ਨਾਲ ਜੁੜੀ ਜਾਂਚ ਨੇ ਕਈ ਨਵੇਂ ਖੁਲਾਸੇ ਕੀਤੇ ਸਨ।

Read Latest News and Breaking News at Daily Post TV, Browse for more News

Ad
Ad