Journalism Of Hope
BREAKING NEWS
ਬਿਹਾਰ ਪਟਾਕਾ ਫੈਕਟਰੀ ’ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ.....ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ’ਚ ਡਿਟੇਨ, ਕਤਲ ਤੇ ਫਿਰੌਤੀ ਦੇ ਕਈ ਕੇਸ ਦਰਜ......ਚੰਡੀਗੜ੍ਹ ’ਚ ਨੈਤਿਕ ਖੰਡੇਲਵਾਲ ਕਤਲ ਮਾਮਲੇ ’ਚ ਮੁਲਜ਼ਮ ਦਾ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਆਰੋਪੀ ਜ਼ਖਮੀ.....ਨਿਊਯਾਰਕ ‘ਚ ਪੰਜਾਬੀ ਨੌਜਵਾਨ ਦੀ ਮੌਤ ਮਗਰੋਂ ‘ਰੋਮਾਂਚ ਲਾਅ’ ਵਿਵਾਦਾਂ ‘ਚ, ਟਰੰਪ ਨੇ ਜਤਾਇਆ ਇਤਰਾਜ਼.....ਵਿਦਿਆਰਥੀਆਂ ਦੀ ਸੁਰੱਖਿਆ ਲਈ ਯੂਨੀਵਰਸਿਟੀ ਦੀ ਵੱਡੀ ਪਹਿਲ, ਹੋਸਟਲਾਂ ’ਚ ਲਗਾਏ 388 ਐਂਟੀ-ਸੁਸਾਈਡ ਪੱਖੇ.....ਪੰਜਾਬ ’ਚ ਪਰਾਲੀ ਸਾੜਨ ਦੇ 510 ਮਾਮਲੇ ਹੋਏ ਦਰਜ, ਹਵਾ ਦੀ ਗੁਣਵੱਤਾ ‘ਯੈਲੋ ਜ਼ੋਨ’ ‘ਚ......

ਇਜ਼ਰਾਈਲੀ ਹਵਾਈ ਹਮਲੇ ‘ਚ ਲੇਬਨਾਨੀ ਮਹਿਲਾ ਪੱਤਰਕਾਰ ਅਮਲ ਖਲੀਲ ਦੀ ਮੌਤ; ਮਲਬੇ ਹੇਠੋਂ 6 ਘੰਟੇ ਬਾਅਦ ਮਿਲੀ ਲਾਸ਼

Lebanon Israel Conflict: ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜੰਗ ਦੌਰਾਨ ਰਿਪੋਰਟਿੰਗ ਕਰ ਰਹੀ ਸੀਨੀਅਰ ਲੇਬਨਾਨੀ ਪੱਤਰਕਾਰ ਅਮਲ ਖਲੀਲ ਦੀ ਇਜ਼ਰਾਈਲੀ ਹਵਾਈ ਹਮਲੇ ਵਿੱਚ ਮੌਤ ਹੋ ਗਈ ਹੈ। ਇਹ ਹਮਲਾ ਦੱਖਣੀ ਲੇਬਨਾਨ ਦੇ ਅਲ-ਤੀਰੀ ਪਿੰਡ ਵਿੱਚ ਹੋਇਆ, ਜਿੱਥੇ ਅਮਲ ਖਲੀਲ ਇੱਕ ਘਰ ਵਿੱਚ ਪਨਾਹ ਲੈ ਕੇ ਆਪਣੀ ਡਿਊਟੀ ਨਿਭਾ ਰਹੀ ਸੀ। ਮਲਬੇ ਹੇਠਾਂ ਦੱਬੀ ਮਿਲੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਇਜ਼ਰਾਈਲੀ ਹਵਾਈ ਹਮਲੇ ‘ਚ ਲੇਬਨਾਨੀ ਮਹਿਲਾ ਪੱਤਰਕਾਰ ਅਮਲ ਖਲੀਲ ਦੀ ਮੌਤ; ਮਲਬੇ ਹੇਠੋਂ 6 ਘੰਟੇ ਬਾਅਦ ਮਿਲੀ ਲਾਸ਼

Lebanon Israel Conflict: ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜੰਗ ਦੌਰਾਨ ਰਿਪੋਰਟਿੰਗ ਕਰ ਰਹੀ ਸੀਨੀਅਰ ਲੇਬਨਾਨੀ ਪੱਤਰਕਾਰ ਅਮਲ ਖਲੀਲ ਦੀ ਇਜ਼ਰਾਈਲੀ ਹਵਾਈ ਹਮਲੇ ਵਿੱਚ ਮੌਤ ਹੋ ਗਈ ਹੈ। ਇਹ ਹਮਲਾ ਦੱਖਣੀ ਲੇਬਨਾਨ ਦੇ ਅਲ-ਤੀਰੀ ਪਿੰਡ ਵਿੱਚ ਹੋਇਆ, ਜਿੱਥੇ ਅਮਲ ਖਲੀਲ ਇੱਕ ਘਰ ਵਿੱਚ ਪਨਾਹ ਲੈ ਕੇ ਆਪਣੀ ਡਿਊਟੀ ਨਿਭਾ ਰਹੀ ਸੀ।

ਮਲਬੇ ਹੇਠਾਂ ਦੱਬੀ ਮਿਲੀ

ਜਾਣਕਾਰੀ ਅਨੁਸਾਰ, ਅਮਲ ਖਲੀਲ ਅਤੇ ਉਸ ਦੀ ਸਾਥੀ ਜ਼ੀਨਬ ਫਰਾਜ ਨੇ ਆਪਣੀ ਕਾਰ ਦੇ ਨੇੜੇ ਹੋਏ ਇੱਕ ਧਮਾਕੇ ਤੋਂ ਬਾਅਦ ਇੱਕ ਸਥਾਨਕ ਘਰ ਵਿੱਚ ਸ਼ਰਨ ਲਈ ਸੀ। ਕੁਝ ਹੀ ਦੇਰ ਬਾਅਦ ਉਸੇ ਘਰ ‘ਤੇ ਸਿੱਧਾ ਹਵਾਈ ਹਮਲਾ ਹੋਇਆ, ਜਿਸ ਕਾਰਨ ਇਮਾਰਤ ਢਹਿ ਗਈ। ਅਮਲ ਖਲੀਲ ਮਲਬੇ ਹੇਠਾਂ ਦੱਬ ਗਈ। ਲੇਬਨਾਨੀ ਫੌਜ, ਰੈੱਡ ਕਰਾਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਨੂੰ ਭਾਰੀ ਬੰਬਾਰੀ ਦੇ ਵਿਚਕਾਰ ਬਚਾਅ ਕਾਰਜ ਕਰਨ ਵਿੱਚ ਕਾਫ਼ੀ ਮੁਸ਼ਕਲਾਂ ਆਈਆਂ। ਲਗਭਗ 6 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਦੇਰ ਰਾਤ ਅਮਲ ਦੀ ਲਾਸ਼ ਬਰਾਮਦ ਕੀਤੀ ਗਈ।

ਪੱਤਰਕਾਰਾਂ ਲਈ ਘਾਤਕ ਸਾਬਤ ਹੋ ਰਹੀ ਜੰਗ

ਅਮਲ ਖਲੀਲ ਸਾਲ 2006 ਤੋਂ ਪ੍ਰਸਿੱਧ ਅਖ਼ਬਾਰ ‘ਅਲ-ਅਖਬਾਰ’ ਲਈ ਕੰਮ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਹੁਣ ਤੱਕ ਲੇਬਨਾਨ ਵਿੱਚ 9 ਪੱਤਰਕਾਰ ਆਪਣੀ ਜਾਨ ਗੁਆ ਚੁੱਕੇ ਹਨ। ਮਾਰਚ ਦੇ ਅੰਤ ਵਿੱਚ ਵੀ ਤਿੰਨ ਪੱਤਰਕਾਰ – ਅਲੀ ਸ਼ੋਏਬ, ਫਾਤਿਮਾ ਫਤੌਹੀ ਅਤੇ ਮੁਹੰਮਦ ਫਤੌਹੀ – ਇਜ਼ਰਾਈਲੀ ਹਮਲਿਆਂ ਦਾ ਸ਼ਿਕਾਰ ਹੋਏ ਸਨ।

ਕੌਮਾਂਤਰੀ ਪੱਧਰ ‘ਤੇ ਨਿੰਦਾ

ਲੇਬਨਾਨ ਦੇ ਪ੍ਰਧਾਨ ਮੰਤਰੀ ਨਵਾਫ ਸਲਾਮ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ‘ਜੰਗੀ ਅਪਰਾਧ’ ਕਰਾਰ ਦਿੱਤਾ ਹੈ। ਦੂਜੇ ਪਾਸੇ, ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਿਰਫ਼ ਜੰਗਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਹ ਪੱਤਰਕਾਰਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੇ। ਫੌਜ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ।

ਖੌਫ਼ਨਾਕ ਅੰਕੜੇ

2 ਮਾਰਚ ਨੂੰ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ:

  • 2,300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
  • 10 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।

ਅੰਤਰਰਾਸ਼ਟਰੀ ਪੱਤਰਕਾਰ ਸੰਗਠਨਾਂ ਨੇ ਜੰਗੀ ਖੇਤਰ ਵਿੱਚ ਕੰਮ ਕਰ ਰਹੇ ਮੀਡੀਆ ਕਰਮੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ।

Read Latest News and Breaking News at Daily Post TV, Browse for more News

Ad
Ad

Punjab District News