Banner
Banner

ਪੰਜਾਬ ‘ਚ ਖੇਡਾਂ ਨੂੰ ਵੱਡਾ ਬੂਸਟ, 3000 ਗਰਾਊਂਡ ਤਿਆਰ, 1800 ਕਰੋੜ ਦਾ ਬਜਟ- ਮੀਤ ਹੇਅਰ

Punjab News: ਪੰਜਾਬ ਵਿਧਾਨਸਭਾ ‘ਚ ‘ਡੇਲੀ ਪੋਸਟ ਨਿਊਜ਼’ ਵੱਲੋਂ ਕਰਵਾਏ ਗਏ ਵੱਡੇ Conclave ‘ਬਦਲਾਅ ਦੇ 4 ਸਾਲ’ ਦੌਰਾਨ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਵਿੱਚ ਖੇਡਾਂ ਦੇ ਵਿਕਾਸ ਅਤੇ ਕੇਂਦਰ ਸਰਕਾਰ ਦੀ ਨੀਤੀ ‘ਤੇ ਵੱਡੇ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਪਿੰਡਾਂ ਦੇ ਗਰਾਊਂਡਜ਼ ‘ਚ ਰੌਣਕਾਂ ਵੱਧ ਰਹੀਆਂ ਹਨ ਅਤੇ […]
Amritpal Singh
By : Updated On: 27 Apr 2026 22:13:PM
ਪੰਜਾਬ ‘ਚ ਖੇਡਾਂ ਨੂੰ ਵੱਡਾ ਬੂਸਟ, 3000 ਗਰਾਊਂਡ ਤਿਆਰ, 1800 ਕਰੋੜ ਦਾ ਬਜਟ- ਮੀਤ ਹੇਅਰ

Punjab News: ਪੰਜਾਬ ਵਿਧਾਨਸਭਾ ‘ਚ ‘ਡੇਲੀ ਪੋਸਟ ਨਿਊਜ਼’ ਵੱਲੋਂ ਕਰਵਾਏ ਗਏ ਵੱਡੇ Conclave ‘ਬਦਲਾਅ ਦੇ 4 ਸਾਲ’ ਦੌਰਾਨ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਵਿੱਚ ਖੇਡਾਂ ਦੇ ਵਿਕਾਸ ਅਤੇ ਕੇਂਦਰ ਸਰਕਾਰ ਦੀ ਨੀਤੀ ‘ਤੇ ਵੱਡੇ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਪਿੰਡਾਂ ਦੇ ਗਰਾਊਂਡਜ਼ ‘ਚ ਰੌਣਕਾਂ ਵੱਧ ਰਹੀਆਂ ਹਨ ਅਤੇ ਉਹ ਖੁਦ ਵੀ ਪੰਜਾਬ ਦੇ ਮੁੱਦੇ ਦਿੱਲੀ ਵਿੱਚ ਉਠਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਗਭਗ 3000 ਗਰਾਊਂਡ ਤਿਆਰ ਕੀਤੇ ਜਾ ਰਹੇ ਹਨ, ਜਦਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਖੇਡਾਂ ਲਈ 1800 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੀ Sports Policy ਹੋਰ ਸੂਬਿਆਂ ਨਾਲੋਂ ਕਾਫੀ ਬਿਹਤਰ ਹੈ ਅਤੇ ਇਹ ਪਹਿਲੀ ਸਰਕਾਰ ਹੈ ਜੋ ਓਲੰਪਿਕਸ ਦੀ ਤਿਆਰੀ ਕਰਨ ਵਾਲੇ ਖਿਡਾਰੀਆਂ ਨੂੰ 15 ਲੱਖ ਰੁਪਏ ਦੀ ਸਹਾਇਤਾ ਦੇ ਰਹੀ ਹੈ।

ਬਰਨਾਲਾ ਦੀ ਧਰਤੀ ਨੂੰ ਉਨ੍ਹਾਂ ਸਭ ਤੋਂ ਵੱਧ ਕ੍ਰਾਂਤੀਕਾਰੀ ਦੱਸਦੇ ਹੋਏ ਕਿਹਾ ਕਿ ਰਾਜਨੀਤੀ ਸਮਾਜ ਵਿੱਚ ਤਬਦੀਲੀ ਲਿਆਉਣ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ।

ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕੇਂਦਰ ਪੰਜਾਬ ਨਾਲ ਵਿਤਕਰਾ ਕਰ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਕੇਂਦਰੀ ਬਜਟ ਵਿੱਚ ਪੰਜਾਬ ਲਈ ਕੁਝ ਵੀ ਖਾਸ ਨਹੀਂ ਰੱਖਿਆ ਜਾਂਦਾ ਅਤੇ ਪਿਛਲੇ 13 ਸਾਲਾਂ ਦੌਰਾਨ ਵੀ ਸੂਬੇ ਨੂੰ ਕੋਈ ਵੱਡਾ ਫਾਇਦਾ ਨਹੀਂ ਮਿਲਿਆ।

ਉਨ੍ਹਾਂ ਸਵਾਲ ਉਠਾਇਆ ਕਿ ਪੰਜਾਬ ਨੇ ਦੇਸ਼ ਲਈ ਬਹੁਤ ਕੁਝ ਕੀਤਾ, ਪਰ ਬਦਲੇ ਵਿੱਚ ਕੇਂਦਰ ਤੋਂ ਕੀ ਮਿਲਿਆ। ਨਾਲ ਹੀ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਨਾਲ BJP ਵੱਲੋਂ ਕੋਈ ਸੰਪਰਕ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੀ ਵਿਚਾਰਧਾਰਾ ਵੀ BJP ਤੋਂ ਵੱਖਰੀ ਹੈ।

Read Latest News and Breaking News at Daily Post TV, Browse for more News

Ad
Ad